ਮਾਸਕੋ- ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ। ਇਸ ਵਾਇਰਸ ਨੇ ਆਮ ਲੋਕਾਂ ਦੇ ਨਾਲ-ਨਾਲ ਵਿਸ਼ਵ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿਛਲੇ ਹਫ਼ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਹਸਪਤਾਲ ਦੇ ਮੁੱਖ ਡਾਕਟਰ ਨੂੰ ਮਿਲੇ ਸਨ ਤੇ ਹੁਣ ਡਾਕਟਰ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।
ਤੁਹਾਨੂੰ ਦੱਸ ਦੇਈਏ ਕਿ ਪੁਤਿਨ ਪਿਛਲੇ ਹਫਤੇ ਰੂਸ ਦੀ ਰਾਜਧਾਨੀ ਮਾਸਕੋ ਵਿਚ ਇਕ ਹਸਪਤਾਲ ਦੇ ਦੌਰੇ 'ਤੇ ਗਏ ਸਨ, ਜਿੱਥੇ ਉਹ ਡਾ. ਡੈਨਿਸ ਪ੍ਰੋਤਸੇਂਕੇ ਨੂੰ ਮਿਲੇ ਸਨ। ਕੋਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਡੈਨਿਸ ਪ੍ਰੋਤਸੇਂਕੇ ਨੇ ਲਿਖਿਆ, "ਮੇਰੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ ਪਰ ਮੈਂ ਠੀਕ ਹਾਂ।"
ਇਟਲੀ ਵਿਚ ਕੋਰੋਨਾ ਵਾਇਰਸ ਫੈਲਣ ਦੇ ਬਾਅਦ, ਮਾਹਰਾਂ ਨੇ ਰੂਸੀ ਸਰਕਾਰ ਨੂੰ ਸਾਵਧਾਨ ਕੀਤਾ ਸੀ ਅਤੇ ਵਾਇਰਸ ਨੂੰ ਰੋਕਣ ਲਈ ਕਿਸੇ ਹੱਲ 'ਤੇ ਕੰਮ ਕਰਨ ਲਈ ਕਿਹਾ ਸੀ। ਹਾਲਾਂਕਿ ਜਦੋਂ ਪੁਤਿਨ ਹਸਪਤਾਲ ਗਏ ਸਨ ਤਾਂ ਉਨ੍ਹਾਂ ਨੇ ਸਾਰੀਆਂ ਸਾਵਧਾਨੀਆਂ ਅਪਣਾਈਆਂ ਸਨ। ਉੱਥੇ ਹੀ ਪੀੜਤ ਡਾਕਟਰ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਸ ਨੇ ਆਪਣੇ-ਆਪ ਨੂੰ ਆਪਣੇ ਦਫਤਰ ਵਿਚ ਵੱਖਰਾ ਕਰ ਲਿਆ ਹੈ ਅਤੇ ਉਹ ਲੋਕਾਂ ਤੋਂ ਦੂਰ ਰਹਿ ਰਹੇ ਹਨ।
44-ਸਾਲਾ ਪ੍ਰੋਤਸੇਂਕੋ ਰੂਸ ਵਿਚ ਕੋਰੋਨਾ ਵਾਇਰਸ ਦੀ ਲੜਾਈ ਵਿਚ ਮਾਸਕੋ ਵਿਚ ਮੁੱਖ ਚਿਹਰਾ ਰਹੇ ਹਨ ਅਤੇ ਉਨ੍ਹਾਂ ਦੀ ਹਦਾਇਤ ਨਾਲ ਕਈ ਲੋਕਾਂ ਨੇ ਰੋਕਥਾਮ ਦੇ ਉਪਾਅ ਵੀ ਅਪਣਾਏ ਹਨ। ਜ਼ਿਕਰਯੋਗ ਹੈ ਕਿ ਰੂਸ ਵਿਚ ਮੰਗਲਵਾਰ ਨੂੰ ਰਾਤੋ-ਰਾਤ ਕੋਰੋਨਾ ਵਾਇਰਸ ਕਾਰਨ 27 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 2,337 ਹੋ ਗਈ।
COVID-19 : 16 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜੇਗੀ AIR ਕੈਨੇਡਾ
NEXT STORY