ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸਿਹਤ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਮਨਫੀ 17 ਡਿਗਰੀ ਸੈਲਸੀਅਸ ਤਾਪਮਾਨ ’ਚ ਬਰਫੀਲੇ ਪਾਣੀ ਅੰਦਰ ਨਹਾਉਂਦੇ ਦਿਖੇ। ਇਹ ਚੁੱਬੀ ਲਗਾ ਕੇ ਪੁਤਿਨ ਨੇ ਈਸਾਈ ਧਰਮ ਦੀ ਰਸਮ ਦਾ ਪਾਲਣ ਕੀਤਾ ਹੈ। ਇਸ ਦਿਨ ਨੂੰ ਇਪਫਨੀ ਆਖਿਆ ਜਾਂਦਾ ਹੈ। ਜਿੰਦਗੀ ਦੀਆਂ 68 ਬਸੰਤ ਦੇਖ ਚੁੱਕੇ ਰੂਸੀ ਰਾਸ਼ਟਰਪਤੀ ਪੁਤਿਨ ਪੂਰੀ ਤਰ੍ਹਾਂ ਨਾਲ ਫਿੱਟ ਅਤੇ ਸਿਹਤਮੰਦ ਨਜ਼ਰ ਆਏ। ਪੁਤਿਨ ਨੇ ਹਰ ਸਾਲ ਆਯੋਜਿਤ ਹੋਣ ਵਾਲੇ ਧਾਰਮਿਕ ਪ੍ਰੋਗਰਾਮ ’ਚ ਹਿੱਸਾ ਲਿਆ। ਜਿਸ ’ਚ ਰੂਸ ਦੇ ਲੱਖਾਂ ਲੋਕ ਸ਼ਾਮਲ ਹੁੰਦੇ ਹਨ। ਇਹ ਪ੍ਰੋਗਰਾਮ ਜ਼ਿਆਦਾ ਠੰਡ (ਜਨਵਰੀ ਮਹੀਨੇ) ’ਚ ਮਨਾਇਆ ਜਾਂਦਾ ਹੈ।
ਈਸਾ ਮਸੀਹ ਦੀ ਯਾਦ ’ਚ ਪੁਤਿਨ ਨੇ ਬਰਫੀਲੇ ਪਾਣੀ ’ਚ ਲਗਾਈ ਚੁੱਬੀ

ਰੂਸ ’ਚ ਲੋਕ ਹਰ ਸਾਲ ਇਪਫਨੀ ਦੇ ਦਿਨ ਪਵਿੱਤਰ ਈਸਾਈ ਨਦੀ ਅਤੇ ਝੀਲ ’ਚ ਚੁੱਬੀ ਲਗਾ ਕੇ ਈਸਾ ਮਸੀਹ ਨੂੰ ਯਾਦ ਕਰਦੇ ਹਨ। ਇਪਫਨੀ ਦੇ ਮੌਕੇ ਲੋਕ ਰਵਾਇਤੀ ਰੂਪ ਨਾਲ ਆਪਣੇ ਨੇੜੇ ਤੇੜੇ ਕਿਸੇ ਵੀ ਨਦੀ ਜਾਂ ਤਲਾਬ ਜਾ ਕੇ ਬਰਫ ਨਾਲ ਜੰਮੇ ਪਾਣੀ ’ਚ ਚੁੱਬੀ ਲਗਾਉਂਦੇ ਹਨ। ਜ਼ਿਕਰਯੋਗ ਹੈ ਕਿ ਇਸੇ ਦਿਨ ਈਸਾ ਮਸੀਹ ਨੇ ਜਾਰਡਨ ਨਦੀ ’ਚ ਡੁਬਕੀ ਲਗਾਈ ਸੀ। ਰੂਸ ’ਚ ਅਜਿਹੀ ਮਾਨਤਾ ਹੈ ਕਿ ਇਪਫਨੀ ਵਾਲੇ ਦਿਨ ਅੱਧੀ ਰਾਤ ਸਾਰਾ ਪਾਣੀ ਪਵਿੱਤਰ ਹੋ ਜਾਂਦਾ ਹੈ। ਜਿਸ ’ਚ ਚੁੱਬੀ ਲਗਾਉਣ ਤੋਂ ਬਾਅਦ ਹਰ ਤਰ੍ਹਾਂ ਦੇ ਪਾਪ ਧੁੱਲ ਜਾਂਦੇ ਹਨ। ਇਸ ਕੜਾਕੇ ਦੀ ਠੰਡ ’ਚ ਆਰਥੋਡਾਕਸ ਚਰਚ ਵਲੋਂ ਪੁਣ ਕਮਾਉਣ ਲਈ ਬਰਫੀਲੇ ਪਾਣੀ ’ਚ ਇਸ਼ਨਾਨ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਰੂਸ ’ਚ ਇਹ ਪਰੰਪਰਾ 16ਵੀਂ ਸਦੀ ਤੋਂ ਚੱਲਦੀ ਆ ਰਹੀ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਇਹ ਇਕ ਪਰੰਪਰਾ ਹੈ। ਪੁਤਿਨ ਕਦੇ ਵੀ ਪਰੰਪਰਾਵਾਂ ਨੂੰ ਧੋਖਾ ਨਹੀ ਦਿੰਦੇ ਹਨ।
ਪੁਤਿਨ ਨੇ ਸਿਹਤ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਕੀਤਾ ਖਾਰਿਜ

ਰੂਸੀ ਰਾਸ਼ਟਰਪਤੀ ਦੇ ਦਫਤਰ ਨੇ ਇਹ ਤਸਵੀਰਾਂ ਅਜਿਹੇ ਸਮੇਂ ’ਤੇ ਜਾਰੀ ਕੀਤੀਆਂ ਹਨ ਜਦੋਂ ਪੁਤਿਨ ਦੀ ਸਿਹਤ ਨੂੰ ਲੈ ਕੇ ਦੁਨੀਆਭਰ ’ਚ ਅਫਵਾਹਾਂ ਚੱਲ ਰਹੀਆਂ ਸਨ। ਕਈ ਲੋਕ ਦਾਅਵਾ ਕਰ ਰਹੇ ਸਨ ਕਿ ਇਸ ਸਾਲ ਦੇ ਆਖਿਰ ਤੱਕ ਰੂਸੀ ਰਾਸ਼ਟਰਪਤੀ ਆਪਣੇ ਆਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਆਪਣਾ ਇਕ ਉਤਰਾਅਧਿਕਾਰੀ ਨਾਮਜ਼ਦ ਕਰਨਗੇ। ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਤਿਨ ਪਾਰਕਿਸੰਸ ਬੀਮਾਰੀ ਨਾਲ ਜੂਝ ਰਹੇ ਹਨ। ਮਾਸਕੋ ਦੇ ਸਿਆਸਤਦਾਨ ਵਲੇਰੀ ਸੋਲੋਵੇਈ ਨੇ ਬਿ੍ਰਟਿਸ਼ ਅਖਬਾਰ ‘ਦਿ ਸਨ’ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਦੀ ਪ੍ਰੇਮਿਕਾ ਅਤੇ ਉਨ੍ਹਾਂ ਦੀਆਂ 2 ਧੀਆਂ ਪੁਤਿਨ ਨੂੰ ਅਸਤੀਫਾ ਦੇਣ ਲਈ ਕਹਿ ਰਹੀਆਂ ਹਨ। ਪੁਤਿਨ ਦਾ ਇਕ ਪਰਿਵਾਰ ਅਤੇ ਉਸਦਾ ਰੂਸੀ ਰਾਸਟਰਪਤੀ ’ਤੇ ਡੂੰਘਾ ਪ੍ਰਭਾਵ ਹੈ। ਪੁਤਿਨ ਜਨਵਰੀ ’ਚ ਸੱਤਾ ’ਚ ਕਿਸੇ ਹੋਰ ਨੂੰ ਸੌਂਪ ਸਕਦੇ ਹਨ। ਪੁਤਿਨ ਪਾਰਕਿਸੰਸ ਬੀਮਾਰੀ ਨਾਲ ਨਜਿੱਠ ਰਹੇ ਹਨ ਅਤੇ ਹਾਲ ਹੀ ਦੀਆਂ ਤਸਵੀਰਾਂ ’ਚ ਉਨ੍ਹਾਂ ਦੀ ਇਸ ਬੀਮਾਰੀ ਦੇ ਲੱਛਣ ਦਿਖਾਈ ਦਿੱਤੇ ਹਨ। ਰੂਸੀ ਰਾਸ਼ਟਰਪਤੀ ਦੇ ਦਫਤਰ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਾਈਡੇਨ ਪਲਟ ਸਕਦੇ ਨੇ ਟਰੰਪ ਦੇ ਫ਼ੈਸਲੇ, ਮੈਕਸੀਕੋ ਸਰਹੱਦ 'ਤੇ ਰੁਕੇਗੀ ਕੰਧ ਦੀ ਉਸਾਰੀ
NEXT STORY