ਮਾਸਕੋ— ਰੂਸ ਨੇ ਪ੍ਰਮਾਣੂ ਤਾਕਤ ਨਾਲ ਲੈਸ ਨਵੀਂ ਮਿਜ਼ਾਇਲ ਐਵਨਗਾਰਡ ਨੂੰ ਲਾਂਚ ਕੀਤਾ ਹੈ। ਇਸ ਦੀ ਲਾਂਚਿੰਗ ਖੁਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਖੀ ਤੇ ਉਨ੍ਹਾਂ ਨੇ ਇਸ ਦੀ ਤੁਲਨਾ ਕਿਸੇ ਅੱਗ ਦੇ ਗੋਲੇ ਨਾਲ ਕੀਤੀ ਹੈ। ਪੁਤਿਨ ਰੂਸ ਦੇ ਰੱਖਿਆ ਮੰਤਰਾਲੇ ਦੇ ਕੰਟਰੋਲ ਰੂਮ 'ਚ ਮੌਜੂਦ ਸਨ, ਜਦੋਂ ਮਿਜ਼ਾਇਲ ਦੀ ਟੈਸਟ ਲਾਂਚਿੰਗ ਕੀਤੀ ਜਾ ਰਹੀ ਸੀ।
ਪੁਤਿਨ ਨੇ ਲਾਂਚਿੰਗ ਤੋਂ ਬਾਅਦ ਕਿਹਾ ਕਿ ਇਹ ਆਪਣੇ ਟੀਚੇ ਵੱਲ ਕਿਸੇ ਉਲਕਾਪਿੰਡ ਵਾਂਗ ਵਧਦੀ ਹੈ ਤੇ ਇਹ ਬਿਲਕੁਲ ਕਿਸੇ ਅੱਗ ਦੇ ਗੋਲੇ ਵਰਗੀ ਹੈ। ਇਸ ਮਿਜ਼ਾਇਲ ਨੂੰ ਸਾਊਥ ਵੈਸਟ ਰੂਸ ਤੋਂ ਲਾਂਚ ਕੀਤਾ ਗਿਆ ਸੀ। ਇਸ ਮਿਜ਼ਾਇਲ ਨੇ ਸਫਲਤਾਪੂਰਵਕ ਆਪਣੇ ਟੀਚੇ ਨੂੰ ਹਾਸਲ ਕੀਤਾ ਤੇ 3,700 ਮੀਲ ਤੱਕ ਦੀ ਦੂਰੀ ਯਾਨੀ 5,954 ਕਿਲੋਮੀਟਰ ਦੂਰ ਸਥਿਤ ਆਪਣੇ ਟਾਰਗੇਟ ਨੂੰ ਨਸ਼ਟ ਕਰ ਦਿੱਤਾ। ਖੁਦ ਰਾਸ਼ਟਰਪਤੀ ਪੁਤਿਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਆਵਾਜ਼ ਦੀ ਗਤੀ ਤੋਂ ਵੀ 20 ਗੁਣਾ ਤੇਜ਼
ਪੁਤਿਨ ਨੇ ਇਸ ਸਾਲ ਮਾਰਚ 'ਚ ਐਲਾਨ ਕੀਤਾ ਕਿ ਰੂਸ ਦੇ ਕੋਲ ਕਈ ਤਰ੍ਹਾਂ ਦੇ ਹਥਿਆਰ ਹਨ। ਪੁਤਿਨ ਨੇ ਇਸ ਐਲਾਨ 'ਚ ਐਵਨਗਾਰਡ ਮਿਜ਼ਾਇਲ ਨੂੰ ਵੀ ਸ਼ਾਮਲ ਕੀਤਾ ਸੀ। ਆਪਣੇ ਹਮਲਾਵਰ ਅੰਦਾਜ਼ 'ਚ ਭਾਸ਼ਣ ਦਿੰਦੇ ਹੋਏ ਪੁਤਿਨ ਨੇ ਕਿਹਾ ਸੀ ਕਿ ਇਹ ਹਥਿਆਰ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਹਮਲਾ ਕਰ ਸਕਦਾ ਹੈ ਤੇ ਅਮਰੀਕਾ ਦੀ ਮਿਜ਼ਾਇਲ ਸ਼ੀਲਡ ਨੂੰ ਵੀ ਧੋਖਾ ਦੇ ਸਕਦਾ ਹੈ।
ਬੁੱਧਵਾਰ ਨੂੰ ਮਿਜ਼ਾਇਲ ਲਾਂਚ ਨੂੰ ਦੇਖਣ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਰੂਸ ਹਾਈਪਰਸੋਨਿਕ ਮਿਜ਼ਾਇਲ ਨੂੰ ਅਗਲੇ ਸਾਲ ਤੱਕ ਲਾਂਚ ਕਰ ਦੇਵੇਗਾ। ਪੁਤਿਨ ਨੇ ਦੱਸਿਆ ਕਿ ਨਵੀਂ ਐਵਾਨਗਾਰਡ ਮਿਜ਼ਾਇਲ ਅੱਜ ਦੇ ਦੌਰ 'ਚ ਬੇਮਿਸਾਲ ਹੈ ਤੇ ਇਹ ਭਵਿੱਖ ਦਾ ਏਅਰ ਡਿਫੈਂਸ ਸਿਸਟਮ ਤੇ ਮਿਜ਼ਾਇਲ ਡਿਫੈਂਸ ਸਿਸਟਮ ਹੈ। ਇਹ ਇਕ ਵੱਡੀ ਸਫਲਤਾ ਹੈ ਤੇ ਇਹ ਸਾਡੀ ਜਿੱਤ ਹੈ। ਪੁਤਿਨ ਨੇ ਦੱਸਿਆ ਕਿ ਐਵਨਗਾਰਡ ਇਕ ਇੰਟਰਕਾਂਟੀਨੈਂਟਲ ਰੇਂਜ ਵਾਲੀ ਮਿਜ਼ਾਇਲ ਹੈ ਤੇ ਆਵਾਜ਼ ਦੀ ਗਤੀ ਤੋਂ 20 ਗੁਣਾ ਜ਼ਿਆਦਾ ਸਪੀਡ ਨਾਲ ਸਫਰ ਕਰ ਸਕਦੀ ਹੈ।
ਕ੍ਰਿਸਮਸ ਵਾਲੇ ਦਿਨ ਬਜ਼ੁਰਗ ਬਣਿਆ ਕਰੋੜਪਤੀ
NEXT STORY