ਮਾਸਕੋ (ਵਾਰਤਾ): ਰੂਸ ਦੀ ਯੂਨੀਵਰਸਿਟੀ ਦੇ ਇਕ ਵਿਦਿਆਰਥਣ ਨੂੰ ਸੋਸ਼ਲ ਮੀਡੀਆ 'ਤੇ ਜੰਗ ਵਿਰੋਧੀ ਪੋਸਟ ਸ਼ੇਅਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਲੇਸੀਆ ਕ੍ਰਿਵਤਸੋਵਾ (20) ਦੀ ਇਕ ਪੋਸਟ ਪਿਛਲੇ ਅਕਤੂਬਰ ਵਿਚ ਰੂਸ ਨੂੰ ਕਬਜ਼ੇ ਵਾਲੇ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ 'ਤੇ ਹੋਏ ਧਮਾਕੇ ਨਾਲ ਸਬੰਧਤ ਸੀ। ਓਲੇਸੀਆ ਨੇ ਬੀਬੀਸੀ ਨੂੰ ਦੱਸਿਆ ਕਿ ‘ਮੈਂ ਪੁਲ ਬਾਰੇ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਸੀ, ‘ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਯੂਕ੍ਰੇਨੀ ਲੋਕ ਜੋ ਕੁਝ ਵਾਪਰਿਆ ਸੀ ਉਸ ਤੋਂ ਕਿੰਨੇ ਖੁਸ਼ ਸਨ।’ ਉਸਨੇ ਯੁੱਧ ਬਾਰੇ ਇੱਕ ਦੋਸਤ ਦੀ ਪੋਸਟ ਵੀ ਸਾਂਝੀ ਕੀਤੀ ਸੀ।
ਹੋ ਸਕਦੀ ਹੈ 10 ਸਾਲ ਤੱਕ ਦੀ ਕੈਦ
ਫਿਰ ਡਰਾਮਾ ਸ਼ੁਰੂ ਹੋ ਗਿਆ। ਓਲੇਸੀਆ ਨੇ ਦੱਸਿਆ ਕਿ “ਉਹ ਆਪਣੀ ਮਾਂ ਨਾਲ ਫ਼ੋਨ 'ਤੇ ਸੀ ਜਦੋਂ ਉਸ ਨੇ ਸਾਹਮਣੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ ਸੁਣੀ। ਬਹੁਤ ਸਾਰੇ ਪੁਲਸ ਵਾਲੇ ਅੰਦਰ ਆ ਗਏ। ਉਨ੍ਹਾਂ ਨੇ ਓਲੇਸੀਆ ਦਾ ਫ਼ੋਨ ਲੈ ਲਿਆ ਅਤੇ ਉਸ 'ਤੇ ਉੱਚੀ-ਉੱਚੀ ਚੀਕਣ ਲੱਗੇ।” ਓਲੇਸੀਆ 'ਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਅਤੇ ਰੂਸੀ ਹਥਿਆਰਬੰਦ ਸੈਨਾਵਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਓਲੇਸਿਆ ਨੇ ਦੱਸਿਆ ਕਿ "ਉਸ ਨੇ ਕਦੇ ਆਪਣੇ ਸੁਫ਼ਨਿਆਂ ਵਿੱਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਨੂੰ ਇੰਟਰਨੈਟ 'ਤੇ ਕੁਝ ਸਾਂਝਾ ਕਰਨ ਲਈ ਇੰਨੀ ਲੰਬੀ ਜੇਲ੍ਹ ਹੋ ਸਕਦੀ ਹੈ। ਹਾਲਾਂਕਿ ਉਸ ਨੇ ਰੂਸ ਵਿੱਚ ਦਿੱਤੇ ਗਏ ਕੁਝ ਅਜੀਬ ਫ਼ੈਸਲਿਆਂ ਦੀਆਂ ਰਿਪੋਰਟਾਂ ਪੜ੍ਹੀਆਂ ਸਨ, ਪਰ ਉਹ ਚੁੱਪ ਨਹੀਂ ਰਹੀ ਅਤੇ ਬੋਲਣਾ ਜਾਰੀ ਰੱਖਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ 2 ਭਾਰਤੀ ਕੈਦੀ ਕੀਤੇ ਰਿਹਾਅ, 700 ਅਜੇ ਵੀ ਜੇਲ੍ਹ 'ਚ ਬੰਦ
ਘਰ 'ਚ ਕੀਤਾ ਗਿਆ ਨਜ਼ਰਬੰਦ
ਓਲੇਸਿਆ ਦਾ ਨਾਮ ਉੱਤਰੀ ਸੰਘੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੇ ਤੌਰ 'ਤੇ ਰੂਸੀ ਅਧਿਕਾਰੀਆਂ ਦੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਓਲੇਸੀਆ ਨੇ ਕਿਹਾ ਕਿ "ਉਸ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਹਨਾਂ ਨੇ ਉਸ ਦਾ ਨਾਮ ਸਕੂਲ ਦੇ ਸ਼ੂਟਰਾਂ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਉਸ ਨੂੰ ਲੱਗਦਾ ਹੈ ਕਿ ਇਹ ਪਾਗਲਪਨ ਹੈ।" ਓਲੇਸੀਆ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਫੋਨ 'ਤੇ ਗੱਲ ਕਰਨ ਜਾਂ ਆਨਲਾਈਨ ਜਾਣ ਦੀ ਵੀ ਇਜਾਜ਼ਤ ਨਹੀਂ ਹੈ। ਉਸ ਦੇ ਅਪਰਾਧ ਨਾਲ ਸਬੰਧਤ ਉਸ ਦੀ ਸੱਜੀ ਲੱਤ 'ਤੇ ਟੈਟੂ ਬਣਾ ਦਿੱਤਾ ਗਿਆ ਹੈ ਅਤੇ ਉਸ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉੱਧਰ ਰੂਸ ਵੱਲੋਂ ਯੂਕ੍ਰੇਨ ਵਿੱਚ ਇੱਕ "ਵਿਸ਼ੇਸ਼ ਫ਼ੌਜੀ ਕਾਰਵਾਈ" ਸ਼ੁਰੂ ਕੀਤੇ ਇੱਕ ਸਾਲ ਹੋਣ ਵਾਲਾ ਹੈ। ਹਮਲੇ ਦੇ ਕੁਝ ਹਫ਼ਤਿਆਂ ਦੇ ਅੰਦਰ ਰਾਸ਼ਟਰਪਤੀ ਪੁਤਿਨ ਰੂਸੀ ਜਨਤਾ ਨੂੰ "ਸੱਚੇ ਦੇਸ਼ ਭਗਤਾਂ ਨੂੰ ਗੱਦਾਰਾਂ ਤੋਂ ਵੱਖ ਕਰਨ" ਲਈ ਕਹਿ ਰਿਹਾ ਸੀ। ਉਦੋਂ ਤੋਂ ਪੂਰੇ ਰੂਸ ਵਿੱਚ ਯੁੱਧ ਦੇ ਆਲੋਚਕਾਂ ਦੇ ਵਿਰੁੱਧ ਸੋਵੀਅਤ-ਸ਼ੈਲੀ ਦੇ ਬਦਲੇ ਦੀ ਰਿਪੋਰਟ ਕੀਤੀ ਗਈ ਹੈ। ਉਹਨਾਂ ਵਿੱਚ ਸਟਾਫ ਦੀ ਨਿੰਦਿਆ ਕਰਨ ਵਾਲੇ ਅਧਿਆਪਕਾਂ ਅਤੇ ਸਹਿ-ਕਰਮਚਾਰੀਆਂ ਬਾਰੇ ਰਿਪੋਰਟ ਕਰਨ ਵਾਲੇ ਵਿਦਿਆਰਥੀ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਵਿਟਜ਼ਰਲੈਂਡ ਦੀ ਸੰਸਦ ਦੇ ਬਾਹਰ ਵਿਸਫੋਟਕਾਂ ਸਮੇਤ ਵਿਅਕਤੀ ਗ੍ਰਿਫ਼ਤਾਰ
NEXT STORY