ਫਰਿਜਨੋ (ਕੈਲੀਫੋਰਨੀਆਂ)(ਗੁਰਿੰਦਰਜੀਤ ਨੀਟਾ ਮਾਛੀਕੇ) - ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਦੇ ਨਵੇਂ ਘਰ ਨਿਵਾਸ ਕਰਨ ਦੀ ਖੁਸ਼ੀ ਮੁਬਾਰਕ ਸਮੇਂ ਰੱਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਦੀ ਅਰਦਾਸ ਤੋਂ ਬਾਦ ਮਾਲਵੇ ਦੇ ਇਤਿਹਾਸਕ ਪਿੰਡ ਸਮਾਧ ਭਾਈ(ਮੋਗਾ) ਅਤੇ ਇਲਾਕੇ ਦੇ ਹਾਜ਼ਰ ਨਿਵਾਸੀਆਂ ਨੇ ਫੈਸਲਾ ਕੀਤਾ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ,ਜਿੰਨਾ ਨੇ ਛੇਵੀਂ ਪਾਤਸ਼ਾਹੀ ਤੋਂ ਲੈ ਕਿ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਤੱਕ ਖ਼ਾਲਸਾ ਪੰਥ ਦੀ ਨਿਸ਼ਕਾਮ ਸੇਵਾ ਕੀਤੀ ,ਦੇ ਬਰਸੀ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਕੋਰਨੀਲੀਆ ਐਵੇਨਿਊ ਫਰਿਜ਼ਨੋ, ਕੈਲੀਫੋਰਨੀਆਂ ਵਿਖੇ ਮਨਾਏ ਜਾਣਗੇ।
ਸਮਾਗਮ 19 ਜੁਲਾਈ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਕੇ 21 ਜੁਲਾਈ 2024 ਦਿਨ ਐਤਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ ।ਉਪਰੰਤ ਕੀਰਤਨ ਦਰਬਾਰ ਅਤੇ ਗੁਰਮਤਿ ਵਿਚਾਰਾਂ ਹੋਣਗੀਆ। ਇਸ ਮੌਕੇ ਬੋਲਦਿਆਂ ਮਲਕੀਤ ਸਿੰਘ ਕਿੰਗਰਾ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੀ ਵਿਦੇਸ਼ ਵਿੱਚ ਜੰਮ-ਪਲ ਪੀੜ੍ਹੀ ਨੂੰ ਗੁਰਮਤਿ ਅਤੇ ਪਿੰਡ ਦੇ ਇਤਿਹਾਸ ਤੋਂ ਜਾਣੂ ਕਰਨ ਲਈ ਪਹਿਲਾ ਉਪਰਾਲਾ ਹੋਵੇਗਾ ।ਸਾਰੇ ਵਿਦੇਸ਼ ਵਿੱਚ ਵਸਦੇ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਉਪਰੋਕਤ ਤਾਰੀਖਾਂ ਮੁਤਾਬਿਕ ਨਿਰੋਲ ਧਾਰਮਿਕ ਪ੍ਰੋਗਰਾਮ ਵਿੱਚ ਤਨ,ਮਨ,ਧਨ ਨਾਲ ਸੇਵਾ ਸਹਿਯੋਗ ਕਰਕੇ ਗੁਰੂ ਘਰ ਵਿਖੇ ਬਰਸੀ ਦੇ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਪੁਰਜੋਰ ਬੇਨਤੀ ਹੈ।
ਪਾਕਿਸਤਾਨ ਸਰਕਾਰ ਦੀ ਮਜਬੂਰੀ, ਖਾਣਾਂ ਦੀ ਸੁਰੱਖਿਆ ਲਈ ਅੱਤਵਾਦੀਆਂ ਨੂੰ ਦੇ ਰਹੀ 'ਹਫ਼ਤਾ'
NEXT STORY