ਵਾਸ਼ਿੰਗਟਨ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਦੱਖਣੀ ਹਿੱਸੇ ਵਿਚ ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤਕਰੀਬਨ 20 ਹਜ਼ਾਰ ਲੋਕਾਂ ਦੀ ਬੱਤੀ ਗੁੱਲ ਕਰ ਦਿੱਤੀ ਗਈ ਹੈ। ਸਥਾਨਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਸੈਂਟਾ ਅਨਾ ਸ਼ਹਿਰ ਸਣੇ ਵੱਖ-ਵੱਖ ਥਾਂਵਾਂ 'ਤੇ ਤੇਜ਼ ਹਵਾਵਾਂ ਕਾਰਨ ਘੱਟੋ-ਘੱਟ ਪੰਜ ਵੱਡੇ ਟਰੈਕਟਰ ਟਰਾਲੇ ਹਾਈਵੇਅ 'ਤੇ ਪਲਟ ਗਏ।
ਮੌਸਮ ਸੇਵਾ (ਐੱਨ. ਡਬਲਯੂ. ਐੱਸ) ਨੇ ਚਿਤਾਵਨੀ ਦਿੱਤੀ ਕਿ ਦੱਖਣੀ ਕੈਲੀਫੋਰਨੀਆ ਸੋਮਵਾਰ ਨੂੰ ਸੈਂਟਾ ਅਨਾ ਸ਼ਹਿਰ ਵਿਚ 48.2 ਤੋਂ 64.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਦੇਖੀਆਂ ਗਈਆਂ। ਹਾਲਾਂਕਿ ਮੌਸਮ ਵਿਭਾਗ ਨੇ ਲਾਸ ਏਂਜਲਸ ਸ਼ਹਿਰ ਵਿਚ 154.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਰਿਕਾਰਡ ਕੀਤੀ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਚੀਨ ਦੀ ਮਦਦ ਨਾਲ ਲਾਹੌਰ 'ਚ ਚੱਲੀ ਪਹਿਲੀ ਮੈਟਰੋ ਟਰੇਨ
ਦੱਖਣੀ ਕੈਲੀਫੋਰਨੀਆ ਵਿਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਐਡੀਸਨ ਅਨੁਸਾਰ, ਕੰਪਨੀ ਖੇਤਰ ਦੇ 50 ਲੱਖ ਲੋਕਾਂ ਨੂੰ ਬਿਜਲੀ ਸੇਵਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਚਿਤਾਵਨੀ ਦੇ ਮੱਦੇਨਜ਼ਰ ਹੋਰ 1,16,000 ਲੋਕਾਂ ਦੀ ਬਿਜਲੀ ਵੀ ਕੱਟ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਸੋਮਵਾਰ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ, "ਜਦੋਂ ਜੰਗਲ ਵਿਚ ਅੱਗ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਤਾਂ ਅਸੀਂ ਆਪਣੇ ਬਿਜਲੀ ਸਿਸਟਮ ਵਿਚ ਅੱਗ ਲੱਗਣ ਤੋਂ ਰੋਕਣ ਲਈ ਅਸਥਾਈ ਤੌਰ 'ਤੇ ਤੁਹਾਡੇ ਗੁਆਂਢ ਵਿਚ ਬਿਜਲੀ ਬੰਦ ਕਰ ਸਕਦੇ ਹਾਂ।"
ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
NEXT STORY