ਮਿਲਾਨ (ਸਾਬੀ ਚੀਨੀਆ)- ਵਿਸ਼ਵ-ਵਿਆਪੀ ਅਮਨ ਅਤੇ ਆਪਸੀ ਪ੍ਰੇਮ ਸਦਭਾਵਨਾ ਨੂੰ ਹੋਰ ਵਿਕਸਤ ਕਰਨ ਦੇ ਮੰਤਵ ਨਾਲ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ 'ਸਰਬ ਸਾਂਝਾ ਧਾਰਮਿਕ ਤੇ ਸੱਭਿਆਚਾਰਕ' ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਪੂਰੇ ਵਿਸ਼ਵ ਭਰ ਦੇ 12 ਧਰਮਾਂ ਦੇ ਬੁਲਾਰਿਆਂ ਨੇ ਆਪੋ-ਆਪਣੇ ਧਰਮਾਂ ਦੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਭਾਰਤੀ ਦੀ ਤਰਫੋਂ ਹਿੰਦੂ , ਸਿੱਖ, ਰਵੀਦਾਸੀਆ ਧਰਮ ਅਤੇ ਮੁਸਲਮਾਨ ਧਰਮ ਨਾਲ ਸਬੰਧਿਤ ਵਿਚਾਰਕਾਂ ਨੇ ਸ਼ਿਰਕਤ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਆਪੋਆਪਣੇ ਦੇਸ਼ਾਂ ਦੀ ਸੱਭਿਅਤਾ ਦੀ ਗੱਲ ਕਰਦਿਆਂ ਆਪਣੇ ਧਰਮਾਂ ਦੀ ਅਹਿਮੀਅਤ ਅਤੇ ਪਹਿਚਾਣ ਬਾਰੇ ਬਾਰੇ ਗੰਭੀਰਤਾ ਨਾਲ ਦੱਸਿਆ ਗਿਆ।

ਇਸ ਮੌਕੇ ਮਨਜੀਤ ਕੌਰ ਅਤੇ ਵਨੀਤਾ ਭਟਨਾਗਰ ਵੱਲੋਂ ਹਿੰਦੀ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਕਲਾਕਾਰੀ ਪੇਸ਼ ਕਰਦਿਆਂ ਭਾਰਤੀ ਵਿਰਾਸਤ ਅਤੇ ਵਿਰਸੇ ਦੀ ਝਲਕ ਵੀ ਪੇਸ਼ ਕੀਤੀ ਗਈ। ਆਰਜੀਨਿਆਨੋ ਸ਼ਹਿਰ ਦੀ ਮੇਅਰ ਵੱਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਅਤੇ ਸਮਾਗਮ ਵਿੱਚ ਹਾਜ਼ਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਵਿਸ਼ਵ ਸ਼ਾਂਤੀ ਅਤੇ ਆਪਸੀ ਮਿਲਵਰਤਨ ਭਾਵਨਾ ਹਿੱਤ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਾਲਾਘਾ ਕੀਤੀ ਗਈ।

ਆਸਟ੍ਰੇਲੀਆ : ਮੰਦਰਾਂ ਦੇ ਬਾਅਦ ਭਾਰਤੀਆਂ 'ਤੇ ਹਮਲੇ ਦੀ ਧਮਕੀ, ਭਾਰਤੀ ਦੂਤਘਰ ਥੋੜ੍ਹੇ ਸਮੇਂ ਲਈ ਬੰਦ
NEXT STORY