ਲੰਡਨ/ਸਾਊਥਾਲ (ਸਰਬਜੀਤ ਸਿੰਘ ਬਨੂੜ)- ਯੂ.ਕੇ. ਦੇ ਗੁਰਦੁਆਰਿਆਂ, ਪੰਥਕ ਜਥੇਬੰਦੀਆਂ ਅਤੇ ਨੌਜਵਾਨ ਜਥਿਆਂ ਵੱਲੋਂ ਮਿਲ ਕੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਇਤਿਹਾਸਕ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚ ਇਕ ਵਿਸ਼ਾਲ ਪੰਥਕ ਸਮਾਗਮ ਸਿੱਖ ਫੈਡਰੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕਰਵਾਇਆ ਗਿਆ।
ਇਹ ਸਰਬੱਤ ਖਾਲਸਾ 1984 ਦੀ ਸਿੱਖ ਨਸਲਕੁਸ਼ੀ ਅਤੇ ਭਾਰਤੀ ਰਾਜ ਵੱਲੋਂ ਸਿੱਖ ਕੌਮ ’ਤੇ ਕੀਤੇ ਗਏ ਜ਼ੁਲਮ ਦੇ ਵਿਰੋਧ ਵਜੋਂ ਬੁਲਾਇਆ ਗਿਆ ਸੀ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਨ 1986 ਸਰਬੱਤ ਖਾਲਸਾ ਵਿੱਚ ਪਾਸ ਹੋਏ ਇਤਿਹਾਸਕ ਪ੍ਰਸਤਾਵਾਂ ਦੀ ਮਹੱਤਤਾ ਉੱਤੇ ਚਾਨਣ ਪਾਇਆ ਅਤੇ ਸਿੱਖ ਕੌਮ ਦੇ ਅਟੱਲ ਸੰਕਲਪ ਨੂੰ ਦੁਹਰਾਇਆ। ਇਸ ਮੌਕੇ ਜੂਨ 1984 ਦੇ ਸ਼ਹੀਦਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਸਮਾਗਮ ਵਿੱਚ ਕਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਮਨਿੰਦਰ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ, ਫੈਡਰੇਸ਼ਨ ਆਫ਼ ਸਿੱਖ ਆਰਗਨਾਈਜ਼ੇਸ਼ਨ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਦਵਿੰਦਰਜੀਤ ਸਿੰਘ ਸਲੋਹ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਰਣਧੀਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ ਸਰਪੰਚ, ਚਰਨ ਸਿੰਘ (ਬਰਮਿੰਘਮ), ਜਸਪਾਲ ਸਿੰਘ ਬੈਂਸ, ਸਲੋਹ ਦੇ ਸਾਬਕਾ ਮੇਅਰ ਜੋਗਿੰਦਰ ਸਿੰਘ ਬੱਲ, ਨਰਿੰਦਰਜੀਤ ਸਿੰਘ ਥਾਦੀ, ਜਸਵਿੰਦਰ ਸਿੰਘ ਡਰਬੀ, ਬਲਬੀਰ ਸਿੰਘ ਬੀਰਾ, ਹਰਦੀਸ ਸਿੰਘ, ਜਤਿੰਦਰ ਸਿੰਘ ਆਦਿ ਨੇ ਸੰਗਤਾਂ ਨੂੰ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆਂ ਦੇ ਹਾਲਾਤਾਂ ਸਰਕਾਰਾਂ ਦੇ ਸਿੱਖਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਜਲਦੀ ਖਾਲਿਸਤਾਨ ਨਵਾਂ ਦੇਸ਼ ਬਣੇਗਾ। ਇਸ ਮੌਕੇ ਭਾਰਤ ਦੀ ਦਮਨ ਨੀਤੀ ਖਿਲਾਫ ਬੁਲਾਰਿਆਂ ਨੇ ਖੁੱਲ੍ਹ ਕੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਿੱਖ ਕੌਮ ਦੀ ਸਾਂਝੀ ਆਵਾਜ਼ ਅਤੇ ਫ਼ੈਸਲਾ ਕਰਨ ਦੀ ਸਭ ਤੋਂ ਉੱਚੀ ਪੰਥਕ ਸੰਸਥਾ ਹੈ, ਜਿਸ ਦੀ ਮਹੱਤਤਾ ਅੱਜ ਵੀ ਓਨੀ ਹੀ ਬਰਕਰਾਰ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮੁਠੱਡਾ, ਭਾਈ ਡੱਲੇਵਾਲ ਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ; ਪਿੰਡ ਪਹੁੰਚੀ ਲਾਸ਼, ਮਾਪਿਆਂ ਨੇ ਸਿਹਰਾ ਬੰਨ੍ਹ ਤੋਰਿਆ ਜਵਾਨ ਪੁੱਤ
NEXT STORY