ਯਾਮੌਸੌਕਰੋ (ਵਾਰਤਾ)- ਪੱਛਮੀ ਅਫਰੀਕੀ ਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੱਛਮੀ ਅਫਰੀਕਾ ਦੇ ਦੱਖਣੀ ਤੱਟ 'ਤੇ ਸਥਿਤ ਦੇਸ਼ ਆਈਵਰੀ ਕੋਸਟ ਵਿੱਚ ਇੱਕ ਡੰਪ ਟਰੱਕ ਅਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 51 ਜ਼ਖਮੀ ਹੋ ਗਏ। ਦੇਸ਼ ਦੇ ਟਰਾਂਸਪੋਰਟ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਲਹਿੰਦੇ ਪੰਜਾਬ 'ਚ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ
ਟਰਾਂਸਪੋਰਟ ਮੰਤਰਾਲੇ ਅਨੁਸਾਰ ਬੱਸ ਆਈਵਰੀ ਕੋਸਟ ਦੇ ਸੈਨ ਪੇਡਰੋ ਸ਼ਹਿਰ ਅਤੇ ਬੁਰਕੀਨਾ ਫਾਸੋ ਦੀ ਰਾਜਧਾਨੀ, ਓਆਗਾਡੂਗੂ ਵਿਚਕਾਰ ਜਾ ਰਹੀ ਸੀ। ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਇਹ ਹਾਦਸਾ ਇੱਕ ਜਨਤਕ ਆਵਾਜਾਈ ਬੱਸ ਅਤੇ ਇੱਕ ਡੰਪ ਟਰੱਕ ਵਿਚਾਲੇ ਵਾਪਰਿਆ, ਜਿਸ ਵਿੱਚ ਇੱਕ ਕਰੇਨ ਵੀ ਸ਼ਾਮਲ ਸੀ। ਸ਼ੁਰੂਆਤੀ ਅਨੁਮਾਨਾਂ ਅਨੁਸਾਰ 16 ਲੋਕਾਂ ਦੀ ਮੌਤ ਹੋ ਗਈ ਅਤੇ 51 ਜ਼ਖਮੀ ਹੋ ਗਏ।” ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਹ ਹਾਦਸਾ ਉੱਤਰੀ ਆਈਵਰੀ ਕੋਸਟ ਦੇ ਕਾਟਿਓਲਾ ਅਤੇ ਨਿਆਕਾਰਾ ਸ਼ਹਿਰਾਂ ਵਿਚਕਾਰ ਹਾਈਵੇਅ ‘ਤੇ ਵਾਪਰਿਆ। ਮੰਤਰਾਲੇ ਨੇ ਅੱਗੇ ਕਿਹਾ ਕਿ ਪੀੜਤਾਂ ਨੂੰ ਕਾਟਿਓਲਾ ਦੇ ਖੇਤਰੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜੰਗਲੀ ਰਿੱਛ ਵੱਲੋਂ ਕੀਤੇ ਹਮਲੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ, ਨਾਗਰਿਕਾਂ ਨੂੰ ਜੰਗਲੀ ਖੇਤਰ 'ਚ ਨਾ ਜਾਣ ਦੀ ਹਦਾਇਤ
NEXT STORY