ਰਿਆਦ (ਵਾਰਤਾ) : ਕੋਰੋਨਾ ਵਾਇਰਸ (ਕੋਵਿਡ-19) ਦੇ ਲਗਤਾਰ ਵੱਧਦੇ ਮਾਮਲਿਆਂ ਦੇ ਬਾਵਜੂਦ ਸਊਦੀ ਅਰਬ ਜੂਨ ਦੇ ਅਖੀਰ ਵਿਚ ਘਰੇਲੂ ਟੂਰਿਜ਼ਮ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਊਦੀ ਅਰਬ ਦੇ ਸੈਰ-ਸਪਾਟਾ ਮੰਤਰੀ ਅਹਿਮਦ ਬਿਲ ਅਕੀਲ ਅਲ ਖਾਤੀਬ ਨੇ ਬੁੱਧਵਾਰ ਨੂੰ ਅਲ ਅਰਬੀਆ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।
ਸਊਦੀ ਅਰਬ ਵਿਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਦੇ ਬਾਵਜੂਦ ਇੱਥੇ ਮਈ ਦੇ ਅਖੀਰ ਤੋਂ ਇਸ ਨਾਲ ਸਬੰਧਤ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾ ਦਿੱਤਾ ਗਿਆ ਹੈ। ਅਲ ਖਾਤੀਬ ਨੇ ਕਿਹਾ, 'ਅਸੀਂ ਇਸ ਗਰਮੀ ਦੇ ਮੌਸਮ ਵਿਚ ਸੈਰ-ਸਪਾਟਾ ਲਈ ਕਈ ਪ੍ਰੋਗਰਾਮ ਤਿਆਰ ਕੀਤੇ ਹਨ। ਇਹ ਸਕਾਰਾਤਮਕ ਸੰਕੇਤ ਹਨ ਕਿ ਅਸੀਂ ਉਨ੍ਹਾਂ ਨੂੰ ਸ਼ਾਵਲ (23 ਜੂਨ) ਦੇ ਮੌਜੂਦਾ ਮੁਸਲਮਾਨ ਮਹੀਨੇ ਦੇ ਅੰਤ ਵਿਚ ਲਾਗੂ ਕਰਨਾ ਸ਼ੁਰੂ ਕਰਾਂਗੇ। ਸਾਨੂੰ ਸਿਰਫ ਸਿਹਤ ਮੰਤਰਾਲਾ ਤੋਂ ਸਹਿਮਤੀ ਮਿਲਣ ਦਾ ਇੰਤਜ਼ਾਰ ਹੈ। ਇਸ ਦੇ ਬਾਅਦ ਅਸੀਂ ਮੱਕਾ ਨੂੰ ਛੱਡ ਕੇ ਸਾਰੇ ਖੇਤਰਾਂ ਵਿਚ ਘਰੇਲੂ ਟੂਰਿਜ਼ਮ ਨੂੰ ਬਹਾਲ ਕਰ ਦੇਵਾਂਗੇ। ਸਊਦੀ ਅਰਬ ਵਿਚ ਹੁਣ ਤੱਕ 141234 ਲੋਕ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ 91662 ਲੋਕ ਇਸ ਤੋਂ ਠੀਕ ਹੋਏ ਹਨ ਅਤੇ 1091 ਲੋਕਾਂ ਦੀ ਮੌਤ ਹੋਈ ਹੈ।
ਬਗਦਾਦ 'ਚ ਅਮਰੀਕੀ ਦੂਤਘਰ ਕੋਲ ਡਿਗੇ 4 ਰਾਕੇਟ, ਵੱਜੇ ਚਿਤਾਵਨੀ ਸਾਇਰਨ
NEXT STORY