ਮੱਕਾ (ਭਾਸ਼ਾ)— ਸਾਊਦੀ ਅਰਬ ਵਿਚ ਪਵਿੱਤਰ ਇਸਲਾਮਿਕ ਸ਼ਹਿਰ ਮੱਕਾ ਵਿਚ 25 ਲੱਖ ਤੋਂ ਵੱਧ ਮੁਸਲਮਾਨ ਸਲਾਨਾ ਹੱਜ ਤੀਰਥ ਯਾਤਰਾ ਸ਼ੁੱਕਰਵਾਰ ਨੂੰ ਸ਼ੁਰੂ ਕਰਨਗੇ। ਹੱਜ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਹਾਜੀ ਮੱਕਾ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਸਥਾਨਕ ਸਮੇਂ ਤੱਕ ਦੁਪਹਿਰ ਤੱਕ 18 ਲੱਖ ਤੋਂ ਵੱਧ ਲੋਕ ਪਹੁੰਚ ਚੁੱਕੇ ਹਨ। ਯੁਗਾਂਡਾ ਦੇ ਇਕ ਮੈਕੇਨਿਕ ਲੇਕੁ ਅਬੀਬੂ (46) ਨੇ ਕਿਹਾ,''ਇਸਲਾਮ ਸਾਨੂੰ ਇਕਜੁੱਟ ਕਰਦਾ ਹੈ। ਅਸੀਂ ਸਾਰੇ ਇਕਜੁੱਟ ਹਾਂ। ਇਸ ਲਈ ਮੈਂ ਬਹੁਤ ਖੁਸ਼ ਹਾਂ।''
ਇਸ ਸਾਲ ਹੱਜ ਯਾਤਰਾ ਖੇਤਰ ਵਿਚ ਤੇਲ ਦੇ ਟੈਂਕਰਾਂ 'ਤੇ ਹਮਲੇ ਅਤੇ ਡਰੋਨ ਹਮਲੇ ਵੱਧਣ ਨੂੰ ਲੈ ਕੇ ਪੈਦਾ ਹੋਏ ਤਣਾਅ ਵਿਚ ਹੋ ਰਹੀ ਹੈ। ਖਾੜੀ ਦੇ ਮੋਹਰੀ ਦੇਸ਼ ਸਾਊਦੀ ਅਰਬ ਅਤੇ ਉਸ ਦੇ ਸਹਿਯੋਗੀ ਦਲ ਅਮਰੀਕਾ ਨੇ ਈਰਾਨ ਨੂੰ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸਾਊਦੀ ਦੇ ਪੁਰਾਣੇ ਵਿਰੋਧੀ ਤੇਹਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਸਾਊਦੀ ਅਤੇ ਈਰਾਨ ਵਿਚ ਕੂਟਨੀਤਕ ਸਬੰਧ ਬੰਦ ਹੋਣ ਦੇ ਬਾਵਜੂਦ ਈਰਾਨ ਦੇ ਕਰੀਬ 88,550 ਈਰਾਨੀ ਲੋਕਾਂ ਦੇ ਇਸ ਸਾਲ ਹੱਜ ਯਾਤਰਾ ਵਿਚ ਹਿੱਸਾ ਲੈਣ ਦੀ ਆਸ ਹੈ।
ਅਮਰੀਕਾ : ਸ਼ਖਸ ਨੇ 13 ਸਾਲਾ ਮੁੰਡੇ 'ਤੇ ਕੀਤਾ ਹਮਲਾ, ਹਾਲਤ ਗੰਭੀਰ
NEXT STORY