ਰਿਆਦ (ਬਿਊਰੋ)— ਸਾਊਦੀ ਅਰਬ ਨੇ ਅਮਰੀਕਾ ਵਿਚ ਆਪਣੇ ਰਾਜਦੂਤ ਵਿਚ ਤਬਦੀਲੀ ਕੀਤੀ ਹੈ। ਇਕ ਸ਼ਾਹੀ ਆਦੇਸ਼ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਾਜਕੁਮਾਰੀ ਰਿਮਾ ਬਿੰਤ ਬੰਦਾਰ ਪਹਿਲੀ ਮਹਿਲਾ ਹੈ ਜਿਸ ਨੂੰ ਸਾਊਦੀ ਅਰਬ ਨੇ ਅਮਰੀਕਾ ਵਿਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ। ਉਹ ਰਾਜਕੁਮਾਰ ਖਾਲਿਦ ਬਿਨ ਸਲਮਾਨ ਦੀ ਜਗ੍ਹਾ ਲਵੇਗੀ, ਜਿਨ੍ਹਾਂ ਨੂੰ ਉਪ ਰੱਖਿਆ ਮੰਤਰੀ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਰਾਜਕੁਮਾਰ ਖਾਲਿਦ ਸਾਊਦੀ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਛੋਟੇ ਭਰਾ ਹਨ।
ਮੁਹਮੰਦ ਬਿਨ ਸਲਮਾਨ ਸਾਊਦੀ ਦੇ ਅਸਲੀ ਸ਼ਾਸਕ ਅਤੇ ਰੱਖਿਆ ਮੰਤਰੀ ਵੀ ਹਨ। ਇਹ ਅਦਲਾ- ਬਦਲੀ ਬੀਤੇ ਸਾਲ ਅਕਤੂਬਰ ਵਿਚ ਇਸਤਾਂਬੁਲ ਵਿਚ ਸਾਊਦੀ ਅਰਬ ਦੇ ਵਣਜ ਦੂਤਘਰ ਵਿਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਬਾਅਦ ਕੀਤੀ ਗਈ ਹੈ, ਇਸ ਲਈ ਇਸ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ। ਖਸ਼ੋਗੀ ਦੀ ਹੱਤਿਆ ਦੇ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਸੀ।
ਰਾਜਕੁਮਾਰੀ ਰਿਮਾ ਨੇ ਅਮਰੀਕਾ ਵਿਚ ਕਾਫੀ ਸਮਾਂ ਬਿਤਾਇਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਵੀ ਇੱਥੇ ਰਾਜਦੂਤ ਰਹਿ ਚੁੱਕੇ ਹਨ। ਉਨ੍ਹਾਂ ਨੇ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਹੀ ਗ੍ਰੈਜੁਏਸ਼ਨ ਕੀਤੀ ਹੈ। ਸ਼ਾਹੀ ਪਰਿਵਾਰ ਨਾਲ ਸਬੰਧਤ ਰਿਮਾ ਦੁਨੀਆ ਦੀ ਮਸ਼ਹੂਰ ਕਾਰੋਬਾਰੀ ਵੀ ਹੈ। ਉਨ੍ਹਾਂ ਨੇ ਆਪਣਾ ਹੈਂਡਬੈਗ ਕੁਲੈਕਸ਼ਨ ਵੀ ਲਾਂਚ ਕੀਤਾ ਹੈ।
ਅਮਰੀਕੀ 71 ਲੱਖ ਕਰੋੜ 'ਚ ਕੈਨੇਡਾ ਨੂੰ ਵੇਚਣਾ ਚਾਹੁੰਦੇ ਨੇ 'ਮੋਨਟਾਨਾ ਸੂਬਾ'
NEXT STORY