ਜਲੰਧਰ - ਪੰਜਾਬ ਸਰਕਾਰ ਵਲੋਂ ਅੱਜ ਪਲੇਅ ਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਖੇਡਣ ਲਈ ਥਾਂ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਲੱਗੇ ਹੋਣੇ ਚਾਹੀਦੇ ਹਨ। ਉੱਥੇ ਹੀ ਪੰਜਾਬ ਸਰਕਾਰ ਨੇ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਲਿਸਟ ਪੰਜਾਬ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ 'ਚ ਨਿਗਮ ਚੋਣਾਂ ਲਈ AAP ਨੇ ਜਾਰੀ ਕੀਤੀ ਪਹਿਲੀ ਸੂਚੀ (ਵੀਡੀਓ)
ਚੰਡੀਗੜ੍ਹ : ਪੰਜਾਬ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਆਮ ਆਦਮੀ ਪਾਰਟੀ ਵਲੋਂ ਵੀ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਹਿਲੀ ਸੂਚੀ ਮੁਤਾਬਕ ਆਮ ਆਦਮੀ ਪਾਰਟੀ ਵਲੋਂ 784 ਟਿਕਟਾਂ ਦਾ ਐਲਾਨ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਨਿਗਮ ਚੋਣਾਂ ਲਈ AAP ਨੇ ਜਾਰੀ ਕੀਤੀ ਪਹਿਲੀ ਸੂਚੀ (ਵੀਡੀਓ)
2. ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਨਵੀਆਂ ਗਾਈਡ ਲਾਈਨ ਜਾਰੀ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਪਲੇਅ ਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਖੇਡਣ ਲਈ ਥਾਂ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਲੇਅ ਵੇਅ ਪ੍ਰਬੰਦਕ ਇਹ ਪੂਰੀ ਤਰ੍ਹਾਂ ਸੁਨਿਸ਼ਚਿਤੀ ਕਰਨ ਕਿ ਸਕੂਲ ਦੀ ਬਾਊਂਡਰੀ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅ ਹੈ ਤੇ ਸਕੂਲ ਵਿਚ ਕੁੜੀਆਂ ਅਤੇ ਮੁੰਡਿਆਂ ਲਈ ਵੱਖਰੇ-ਵੱਖਰੇ ਵਾਸ਼ਰੂਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਨਵੀਆਂ ਗਾਈਡ ਲਾਈਨ ਜਾਰੀ
3. ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਲਈ ਸਿਰਫ਼ 2 ਦਿਨ ਬਾਕੀ, ਅਜੇ ਤਕ ਸਿਰਫ਼ 2 ਉਮੀਦਵਾਰਾਂ ਨੇ ਭਰੇ ਕਾਗਜ਼
ਚੰਡੀਗੜ੍ਹ (ਵੈੱਬ ਡੈਸਕ/ਅੰਕੁਰ)- ਸੂਬੇ ਵਿਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਸ਼ਡੀਊਲ ਜਾਰੀ ਹੋ ਚੁੱਕਿਆ ਹੈ। 9 ਦਸੰਬਰ ਤੋਂ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕੀਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ, ਪਰ ਅਜੇ ਤਕ ਨਾਮਜ਼ਦਗੀਆਂ ਦੀ ਰਫ਼ਤਾਰ ਬਹੁਤ ਜ਼ਿਆਦਾ ਢਿੱਲੀ ਚੱਲ ਰਹੀ ਹੈ। ਹਾਲਾਤ ਇਹ ਹਨ ਕਿ 5 ਸ਼ਹਿਰਾਂ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਅਜੇ ਤਕ ਸਿਰਫ਼ 2 ਉਮੀਦਵਾਰਾਂ ਵੱਲੋਂ ਹੀ ਨਾਮਜ਼ਦਗੀ ਦੇ ਕਾਗਜ਼ ਦਾਖ਼ਲ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ 12 ਦਸੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਉਮੀਦਵਾਰਾਂ ਕੋਲ ਸਿਰਫ਼ ਅੱਜ ਤੇ ਕੱਲ ਦਾ ਦਿਨ ਹੀ ਬਚਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਲਈ ਸਿਰਫ਼ 2 ਦਿਨ ਬਾਕੀ, ਅਜੇ ਤਕ ਸਿਰਫ਼ 2 ਉਮੀਦਵਾਰਾਂ ਨੇ ਭਰੇ ਕਾਗਜ਼
4. ਅਗਲੇ ਸਾਲ ਛੁੱਟੀਆਂ ਹੀ ਛੁੱਟੀਆਂ, ਪੰਜਾਬ ਸਰਕਾਰ ਵਲੋਂ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਲਿਸਟ ਪੰਜਾਬ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਜਾਰੀ ਕੀਤੀ ਗਈ ਹੈ। ਲਿਸਟ ਵਿਚ ਦਰਜ ਛੁੱਟੀਆਂ ਦੇ ਦੌਰਾਨ ਸਰਕਾਰੀ ਦਫ਼ਤਰ, ਨਗਰ-ਨਿਗਮ ਦਫ਼ਤਰ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਜਾਰੀ ਸੂਚੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਗੁਰਪੁਰਬ ਦੇ ਮੱਦੇਨਜ਼ ਜ਼ਿਲ੍ਹੇ ਦੇ ਡੀ. ਸੀ. ਨਗਰ ਕੀਰਤਨ ਸਮੇਤ ਹੋਰ ਪ੍ਰੋਗਰਾਮਾਂ ਲਈ ਅੱਧੇ ਦਿਨ ਦੀ ਛੁੱਟੀ ਤੋਂ ਲੈ ਕੇ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਵੀ ਕਰ ਸਕਦੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਗਲੇ ਸਾਲ ਛੁੱਟੀਆਂ ਹੀ ਛੁੱਟੀਆਂ, ਪੰਜਾਬ ਸਰਕਾਰ ਵਲੋਂ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ
5. ਰਾਜ ਸਭਾ 'ਚ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਹੋਈ ਮੁਲਤਵੀ
ਨਵੀਂ ਦਿੱਲੀ- ਰਾਜ ਸਭਾ 'ਚ ਬੁੱਧਵਾਰ ਨੂੰ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਅਮਰੀਕੀ ਨਿਵੇਸ਼ਕ ਜਾਰਜ ਸੋਰੋਸ ਵਿਚਾਲੇ ਸਬੰਧਾਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਇਸ ਤੋਂ ਪਹਿਲਾਂ ਵੀ ਇਸੇ ਮੁੱਦੇ 'ਤੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਸਦਨ 'ਚ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਉਪ ਚੇਅਰਮੈਨ ਹਰੀਵੰਸ਼ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਮੈਂਬਰ ਜ਼ੋਰ-ਜ਼ੋਰ ਨਾਲ ਬੋਲਣ ਲੱਗੇ। ਸਦਨ ਦੇ ਆਗੂ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਮੈਂਬਰ ਸ਼੍ਰੀਮਤੀ ਗਾਂਧੀ ਅਤੇ ਸੋਰੋਸ ਦੇ ਸਬੰਧਾਂ ਨੂੰ ਲੈ ਕੇ ਪਰੇਸ਼ਾਨ ਹਨ। ਇਨ੍ਹਾਂ ਸਬੰਧਾਂ ਦਾ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ 'ਤੇ ਅਸਰ ਪੈ ਸਕਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰਾਜ ਸਭਾ 'ਚ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਹੋਈ ਮੁਲਤਵੀ
6. ਦਿੱਲੀ 'ਚ ਗਠਜੋੜ 'ਤੇ ਕੇਜਰੀਵਾਲ ਦਾ ਇਨਕਾਰ, 'ਆਪ' ਆਪਣੇ ਦਮ 'ਤੇ ਲੜੇਗੀ ਚੋਣ
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ, ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਦੋਵੇਂ ਪਾਰਟੀਆਂ ਮਿਲ ਕੇ ਇਹ ਚੋਣ ਲੜ ਸਕਦੀਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕੇਜਰੀਵਾਲ ਨੇ ਕਿਹਾ ਕਿ 'ਆਪ' ਦਿੱਲੀ 'ਚ ਆਪਣੇ ਦਮ 'ਤੇ ਚੋਣਾਂ ਲੜੇਗੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,"ਕਾਂਗਰਸ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।" ਉਨ੍ਹਾਂ ਦੀ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਮੀਡੀਆ 'ਚ ਅਜਿਹੀਆਂ ਖ਼ਬਰਾਂ ਹਨ ਕਿ ਦੋਵੇਂ ਪਾਰਟੀਆਂ ਫਰਵਰੀ 'ਚ ਹੋਣ ਜਾ ਰਹੀਆਂ 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਲਈ 'ਆਪ' ਅਤੇ ਕਾਂਗਰਸ ਵਿਚਾਲੇ ਗਠ। ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਹੱਥ ਮਿਲਾ ਸਕਦੀਆਂ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਦਿੱਲੀ 'ਚ ਗਠਜੋੜ 'ਤੇ ਕੇਜਰੀਵਾਲ ਦਾ ਇਨਕਾਰ, 'ਆਪ' ਆਪਣੇ ਦਮ 'ਤੇ ਲੜੇਗੀ ਚੋਣ
7. ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ
ਬਿਸਮਾਰਕ (ਯੂ.ਐੱਸ.) (ਏ.ਪੀ.) ਅਮਰੀਕਾ ਨੇ 'ਡ੍ਰੀਮਰਸ' ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਅਮਰੀਕਾ ਦੇ 19 ਸੂਬਿਆਂ ਵਿੱਚ "'ਡ੍ਰੀਮਰਸ'" ਵਜੋਂ ਜਾਣੇ ਜਾਂਦੇ ਨੌਜਵਾਨ ਬਾਲਗ ਪ੍ਰਵਾਸੀਆਂ ਨੂੰ ਅਸਥਾਈ ਤੌਰ 'ਤੇ ਕਿਫਾਇਤੀ ਕੇਅਰ ਐਕਟ (Affordable Care Act) ਦੇ ਜਨਤਕ ਮਾਰਕੀਟਪਲੇਸ ਦੁਆਰਾ ਸਿਹਤ ਬੀਮਾ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਜਾਵੇਗਾ। ਇੱਕ ਸੰਘੀ ਜੱਜ ਨੇ ਇਸ ਸਬੰਧੀ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਬਾਈਡੇਨ ਪ੍ਰਸ਼ਾਸਨ ਦੁਆਰਾ ਬੱਚਿਆਂ ਦੇ ਰੂਪ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਲਿਆਂਦੇ ਪ੍ਰਵਾਸੀਆਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਸੀਮਤ ਹੋ ਗਈਆਂ ਹਨ। ਇਸ ਫ਼ੈਸਲੇ ਨਾਲ ਭਾਰਤੀ ਮੂਲ ਦੇ ਉਹ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਜੋ ਅਮਰੀਕਾ ਦਾ ਨਾਗਰਿਕ ਬਣਨ ਦਾ ਸੁਫਨਾ ਦੇਖ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ
8. 1000 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਦੀ ਕੀਮਤ 4500 ਰੁਪਏ ਚੜ੍ਹੀ
ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਅੱਜ ਬੁੱਧਵਾਰ, 11 ਦਸੰਬਰ, 2024 ਨੂੰ ਸੋਨੇ ਦੀ ਕੀਮਤ ਵਿੱਚ ਫਿਰ ਵਾਧਾ ਦੇਖਿਆ ਗਿਆ। ਅੱਜ 10 ਗ੍ਰਾਮ ਸੋਨੇ ਦੀ ਕੀਮਤ 'ਚ 1000 ਰੁਪਏ ਦਾ ਵਾਧਾ ਹੋਇਆ ਹੈ। 22 ਕੈਰੇਟ ਸੋਨੇ ਦੀ ਕੀਮਤ 78,100 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 78,700 ਰੁਪਏ ਤੱਕ ਪਹੁੰਚ ਗਈ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਡੇ ਸ਼ਹਿਰਾਂ ਦਿੱਲੀ, ਮੁੰਬਈ, ਪਟਨਾ, ਜੈਪੁਰ ਅਤੇ ਲਖਨਊ 'ਚ ਸੋਨੇ ਦੀ ਕੀਮਤ ਕੀ ਰਹੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- 1000 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਦੀ ਕੀਮਤ 4500 ਰੁਪਏ ਚੜ੍ਹੀ
9. ਕੋਹਲੀ-ਧੋਨੀ ਨੂੰ ਵੀ ਮਾਤ ਦੇ ਰਿਹਾ Transgender Boxer, ਪੜ੍ਹੋ ਪੂਰੀ ਖ਼ਬਰ
ਸਪੋਰਟਸ ਡੈਸਕ- ਸਾਲ 2024 ਹੁਣ ਜਾਣ ਵਾਲਾ ਹੈ। ਅਜਿਹੇ 'ਚ ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਅਥਲੀਟਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਅਲਜੀਰੀਆ ਦੇ ਟ੍ਰਾਂਸਜੈਂਡਰ ਬਾਕਸਰ ਇਮਾਨ ਖਲੀਫ ਸਿਖਰ 'ਤੇ ਰਹੀ ਹੈ ਭਾਵ ਇਸ ਸਾਲ ਉਸ ਨੂੰ ਹੀ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕੋਹਲੀ-ਧੋਨੀ ਨੂੰ ਵੀ ਮਾਤ ਦੇ ਰਿਹਾ Transgender Boxer, ਪੜ੍ਹੋ ਪੂਰੀ ਖ਼ਬਰ
10. ਰਣਵੀਰ ਸਿੰਘ ਦੀ ਮਾਂ ਨੇ ਪੋਤਰੀ ਲਈ ਡੋਨੇਟ ਕੀਤੇ ਆਪਣੇ ਵਾਲ, ਦੇਖੋ ਤਸਵੀਰਾਂ
ਮੁੰਬਈ- ਰਣਵੀਰ ਸਿੰਘ ਦੀ ਮਾਂ ਅਤੇ ਦੀਪਿਕਾ ਪਾਦੁਕੋਣ ਦੀ ਸੱਸ ਅੰਜੂ ਭਵਨਾਨੀ ਨੇ ਆਪਣੇ ਵਾਲ ਦਾਨ ਕੀਤੇ ਹਨ। ਅੰਜੂ ਨੇ ਅਜਿਹਾ ਆਪਣੀ ਪੋਤਰੀ ਦੁਆ ਦੇ ਤੀਜੇ ਮਹੀਨੇ ਦੇ ਜਨਮਦਿਨ ਦੇ ਜਸ਼ਨ 'ਤੇ ਕੀਤਾ। ਰਣਵੀਰ ਸਿੰਘ ਦੀ ਮਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਕੁਝ ਤਸਵੀਰਾਂ ਵੀ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਵਾਲ ਕਟਵਾਉਂਦੀ ਨਜ਼ਰ ਆ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰਣਵੀਰ ਸਿੰਘ ਦੀ ਮਾਂ ਨੇ ਪੋਤਰੀ ਲਈ ਡੋਨੇਟ ਕੀਤੇ ਆਪਣੇ ਵਾਲ, ਦੇਖੋ ਤਸਵੀਰਾਂ
ਫਗਵਾੜਾ ਨਿਗਮ ਚੋਣਾਂ ਲਈ 'ਆਪ' ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ
NEXT STORY