ਰਿਆਦ— ਖਾੜੀ ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਗਣਰਾਜ ਸਾਊਦੀ ਅਰਬ ਨੇ ਹੁਣ ਆਪਣੇ ਇਥੇ ਹੋਟਲਾਂ 'ਚ ਵਿਦੇਸ਼ੀ ਮਹਿਲਾ ਤੇ ਪੁਰਸ਼ਾਂ ਨੂੰ ਇਕੱਠੇ ਕਮਰੇ 'ਚ ਰੁਕਣ ਦੀ ਆਗਿਆ ਦੇ ਦਿੱਤੀ ਹੈ। ਸਾਊਦੀ ਅਰਬ ਨੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਵੀਜ਼ਾ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਨਵੇਂ ਪ੍ਰੋਗਰਾਮ 'ਚ ਦੇਸ਼ ਦੇ ਬਦਲਦੇ ਰੁਖ ਦੀ ਝਲਕ ਦੇਖਣ ਨੂੰ ਮਿਲੀ ਹੈ।
ਹੁਣ ਤੱਕ ਸਾਬਿਤ ਕਰਨਾ ਪੈਂਦਾ ਸੀ ਰਿਲੇਸ਼ਨ
ਤੁਹਾਨੂੰ ਦੱਸ ਦਈਏ ਕਿ ਇਸ ਨਵੇਂ ਵੀਜ਼ਾ ਪ੍ਰੋਗਰਾਮ ਤੋਂ ਪਹਿਲਾਂ ਸਾਊਦੀ ਅਰਬ 'ਚ ਇਕ ਕਮਰੇ 'ਚ ਪੁਰਸ਼ ਤੇ ਮਹਿਲਾ ਨਹੀਂ ਰੁਕ ਸਕਦੇ ਸਨ। ਸਾਊਦੀ ਅਰਬ 'ਚ ਅਜੇ ਤੱਕ ਵਿਦੇਸ਼ੀ ਔਰਤ ਤੇ ਪੁਰਸ਼ ਸੈਲਾਨੀਆਂ ਨੂੰ ਹੋਟਲ ਦੇ ਕਮਰੇ 'ਚ ਰੁਕਣ ਤੋਂ ਪਹਿਲਾਂ ਰਿਲੇਸ਼ਨ ਸਾਬਿਤ ਕਰਨਾ ਪੈਂਦਾ ਸੀ। ਜੇਕਰ ਉਹ ਇਸ 'ਚ ਅਸਫਲ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਕਮਰਾ ਨਹੀਂ ਮਿਲਦਾ ਸੀ। ਇਸ ਦੇਸ਼ 'ਚ ਹੁਣ ਸਾਊਦੀ ਸਣੇ ਵਿਦੇਸ਼ੀ ਔਰਤਾਂ ਵੀ ਆਪਣੇ ਲਈ ਹੋਟਲ ਦਾ ਕਮਰਾ ਬੁੱਕ ਕਰਵਾ ਸਕਣਗੀਆਂ। ਇਸ ਇਤਿਹਾਸਿਕ ਫੈਸਲੇ ਤੋਂ ਬਾਅਦ ਹੁਣ ਇਥੇ ਔਰਤਾਂ ਨੂੰ ਸਫਰ ਕਰਨ 'ਚ ਹੋਰ ਜ਼ਿਆਦਾ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਔਰਤਾਂ ਨੂੰ ਵੀ ਇਥੇ ਰੁਕਣ ਦੀ ਸਹੂਲਤ ਮਿਲ ਸਕੇਗੀ।
ਸਾਊਦੀ ਅਰਬ 'ਚ ਵਿਆਹ ਤੋਂ ਬਾਹਰ ਸੈਕਸ 'ਤੇ ਪਾਬੰਦੀ ਹੈ। ਸਾਊਦੀ ਅਰਬ ਨੇ ਪਿਛਲੇ ਹਫਤੇ 49 ਦੇਸ਼ਾਂ ਦੇ ਸੈਲਾਨੀਆਂ ਦੇ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਦੇਸ਼ ਦੀ ਸਰਕਾਰ ਚਾਹੁੰਦੀ ਹੈ ਕਿ ਤੇਲ ਬਰਾਮਦ ਤੋਂ ਵੱਖ ਇਥੋਂ ਦੀ ਅਰਥਵਿਵਸਥਾ ਟੂਰਰਿਜ਼ਮ ਦੀ ਮਦਦ ਨਾਲ ਵੀ ਅੱਗੇ ਵਧੇ।
ਹਾਟਡਾਗ ਖਾਣ ਤੋਂ ਇਨਕਾਰ ਕਰਨ 'ਤੇ ਕਲਯੁਗੀ ਮਾਂ ਨੇ ਕੀਤਾ 2 ਸਾਲਾ ਮਾਸੂਮ ਦਾ ਕਤਲ
NEXT STORY