ਕਾਬੁਲ (ਭਾਸ਼ਾ): ਤਾਲਿਬਾਨ ਦੇ ਕਬਜ਼ੇ ਮਗਰੋਂ ਅਫਗਾਨਿਸਤਾਨ ਵਿਚ ਤਣਾਅ ਦਾ ਮਾਹੌਲ ਹੈ।ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਕਾਬੁਲ ਵਿਚ ਆਪਣੇ ਦੂਤਾਵਾਸ ਦੇ ਸਾਰੇ ਡਿਪਲੋਮੈਟਾਂ ਨੂੰ ਕੱਢ ਲਿਆ ਹੈ ਉੱਥੇ ਨਿਊਜ਼ੀਲੈਂਡ ਸਰਕਾਰ ਵੀ ਦੇਸ਼ ਤੋਂ ਆਪਣੇ ਲੋਕਾਂ ਦੀ ਨਿਕਾਸੀ ਲਈ ਜਹਾਜ਼ ਭੇਜ ਰਹੀ ਹੈ। ਸਾਊਦੀ ਅਰਬ ਨੇ ਕਿਹਾ ਕਿ ਬਦਲਦੇ ਜ਼ਮੀਨੀ ਹਾਲਾਤ ਦੇ ਮੱਦੇਨਜ਼ਰ ਉਸ ਨੇ ਐਤਵਾਰ ਨੂੰ ਕਾਬੁਲ ਵਿਚ ਆਪਣੇ ਦੂਤਾਵਾਸ ਤੋਂ ਸਾਰੇ ਕਰਮੀਆਂ ਨੂੰ ਕੱਢ ਲਿਆ ਹੈ।
ਅਫਗਾਨਿਸਤਾਨ ਦੀ ਰਾਜਧਾਨੀ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕਈ ਹੋਰ ਦੇਸ਼ਾਂ ਨੇ ਉੱਥੇ ਸਥਿਤ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਹਨ। ਨਿਊਜ਼ੀਲੈਂਡ ਦੀ ਸਰਕਾਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਦੇ 53 ਨਾਗਰਿਕ ਅਤੇ ਦੇਸ਼ ਦੇ ਸੈਨਿਕਾਂ ਦੇ ਸਹਾਇਕ ਰਹੇ ਕਈ ਅਫਗਾਨੀ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੱਢਣ ਲਈ ਉਹ ਸੀ-130 ਹਰਕਿਊਲਿਸ ਮਿਲਟਰੀ ਆਵਾਜਾਈ ਜਹਾਜ਼ ਭੇਜ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਦਹਿਸ਼ਤ ਦੀ ਵ੍ਹਾਈਟ ਹਾਊਸ ਤੱਕ ਗੂੰਜ, ਅਫਗਾਨੀ ਲੋਕਾਂ ਦਾ ਬਾਈਡੇਨ ਖ਼ਿਲਾਫ਼ ਪ੍ਰਦਰਸ਼ਨ
ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਦੇਸ਼ ਦੇ ਸੈਨਿਕਾਂ ਦੇ ਸਹਾਇਕ 37 ਅਫਗਾਨੀ ਲੋਕਾਂ ਦੀ ਪਛਾਣ ਕੀਤੀ ਗਈ ਹੈ ਪਰ ਜਦੋਂ ਉਹਨਾਂ 'ਤੇ ਨਿਰਭਰ ਲੋਕਾਂ ਅਤੇ ਹੋਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਉੱਥੋਂ ਕੱਢੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੈਂਕੜੇ ਵਿਚ ਹੋਵੇਗੀ। ਉਹਨਾਂ ਨੇ ਤਾਲਿਬਾਨ ਤੋਂ ਲੋਕਾਂ ਨੂੰ ਉੱਥੋਂ ਸ਼ਾਂਤੀਪੂਰਨ ਢੰਗ ਨਾਲ ਨਿਕਲਣ ਦੇਣ ਦੀ ਅਪੀਲ ਕੀਤੀ।
ਮਾਤਾ ਦਾ ਮੰਦਰ ਡਡਲੀ (ਯੂਕੇ) 'ਚ ਮਨਾਇਆ ਗਿਆ ਆਜ਼ਾਦੀ ਦਿਹਾੜਾ (ਤਸਵੀਰਾਂ)
NEXT STORY