ਦੁਬਾਈ (ਭਾਸ਼ਾ): ਕੋਰੋਨਾਵਾਇਰਸ ਮਹਾਮਾਰੀ ਦੌਰਾਨ ਬੁੱਧਵਾਰ ਨੂੰ ਸਾਦਗੀ ਨਾਲ ਸ਼ੁਰੂ ਹੋਣ ਜਾ ਰਹੇ ਹਜ ਲਈ ਮੁਸਲਿਮ ਸ਼ਰਧਾਲੂ ਮੱਕਾ ਪਹੁੰਚ ਰਹੇ ਹਨ। ਹਰੇਕ ਸਾਲ ਦੁਨੀਆ ਭਰ ਦੇ ਲੱਗਭਗ 25 ਲੱਖ ਲੋਕ ਹਜ ਕਰਦੇ ਹਨ ਪਰ ਇਸ ਵਾਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਹਾਜੀਆਂ ਦੀ ਗਿਣਤੀ ਕਾਫੀ ਘੱਟ ਹੈ। ਸਾਊਦੀ ਅਰਬ ਦੇ ਹਜ ਮੰਤਰਾਲੇ ਦੇ ਮੁਤਾਬਕ ਇਸ ਸਾਲ ਪਹਿਲਾਂ ਤੋਂ ਹੀ ਦੇਸ਼ ਵਿਚ ਰਹਿ ਰਹੇ ਲੋਕ ਹੀ ਹਜ ਕਰ ਸਕਣਗੇ ਜਿਹਨਾਂ ਦੀ ਗਿਣਤੀ 1000 ਤੋਂ 10,000 ਦੇ ਵਿਚ ਹੈ। ਇਹਨਾਂ ਵਿਚ ਦੋ-ਤਿਹਾਈ ਵਿਦੇਸ਼ੀ ਤੇ ਇਕ ਤਿਹਾਈ ਸਾਊਦੀ ਨਾਗਰਿਕ ਹਨ।
ਸਾਊਦੀ ਅਰਬ ਮੱਧ ਪੂਰਬ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ, ਜਿੱਥੇ ਹੁਣ ਤੱਕ 2,66,000 ਤੋਂ ਵਧੇਰੇ ਲੋਕ ਪੀੜਤ ਪਾਏ ਜਾ ਚੁੱਕੇ ਹਨ। ਇਹਨਾਂ ਵਿਚੋਂ 2,733 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਕਾਰਨ ਸਾਊਦੀ ਅਰਬ ਵਿਚ ਹਾਜੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਸਾਊਦੀ ਅਰਬ ਵਿਚ ਪੜ੍ਹਾਈ ਕਰ ਰਹੀ ਮਲੇਸ਼ੀਆਈ ਨਾਗਰਿਕ ਫਾਤਿਨ ਦਾਊਦ ਉਹਨਾਂ ਚੋਣਵੇਂ ਲੋਕਾਂ ਵਿਚ ਸ਼ਾਮਲ ਹੈ ਜਿਹਨਾਂ ਦੀ ਹਜ ਦੀ ਅਰਜੀ ਮਨਜ਼ੂਰ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਤੋਂ ਬਚਣ ਲਈ ਸ਼ਖਸ ਨੇ ਵਰਤਿਆ 'ਬੁਲਬੁਲਾ', ਬਣਿਆ ਚਰਚਾ ਦਾ ਵਿਸ਼ਾ
ਫਾਤਿਨ ਦੀ ਚੋਣ ਦੇ ਬਾਅਦ ਸਾਊਦੀ ਸਿਹਤ ਮੰਤਰਾਲੇ ਦੇ ਅਧਿਕਾਰੀ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੀ ਕੋਵਿਡ-19 ਜਾਂਚ ਕੀਤੀ ਗਈ। ਇਸ ਦੇ ਬਾਅਦ ਉਹਨਾਂ ਨੂੰ ਇਕ ਇਲੈਕਟ੍ਰੋਨਿਕ ਬ੍ਰੇਸਲੇਟ ਦਿੱਤਾ ਗਿਆ, ਜਿਸ ਨਾਲ ਉਹਨਾਂ ਦੀ ਆਵਾਜਾਈ ਦੀ ਨਿਗਰਾਨੀ ਰੱਖੀ ਜਾਵੇਗੀ। ਇਸ ਦੇ ਇਲਾਵਾ ਉਹਨਾਂ ਨੂੰ ਕਈ ਦਿਨ ਦੇ ਲਈ ਘਰ ਵਿਚ ਕੁਆਰੰਟੀਨ ਰਹਿਣ ਲਈ ਵੀ ਕਿਹਾ ਗਿਆ ਹੈ।
ਕੋਵਿਡ-19 ਤੋਂ ਬਚਣ ਲਈ ਸ਼ਖਸ ਨੇ ਵਰਤਿਆ 'ਬੁਲਬੁਲਾ', ਬਣਿਆ ਚਰਚਾ ਦਾ ਵਿਸ਼ਾ
NEXT STORY