ਰਿਆਦ - ਸਾਊਦ ਅਰਬ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਸਾਊਦੀ ਸਰਕਾਰ ਨੇ 21 ਅਤੇ 22 ਨਵੰਬਰ ਨੂੰ ਰਿਆਦ ਵਿਚ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ ਦੇ ਆਯੋਜਨ ਦੀ ਆਪਣੀ ਅਗਵਾਈ ਲਈ 20 ਰਿਆਲ ਦਾ ਨਵਾਂ ਬੈਂਕ ਨੋਟ ਜਾਰੀ ਕੀਤਾ ਹੈ। ਇਸ ਨੋਟ ਦੇ ਪਿਛਲੇ ਹਿੱਸੇ ‘ਤੇ ਜੀ-20 ਦੇਸ਼ਾਂ ਦੇ ਨਕਸ਼ੇ ਹਨ। ਖਾਸ ਗੱਲ ਇਹ ਹੈ ਕਿ ਸਾਊਦੀ ਅਰਬ ਨੇ ਬੈਂਕ ਨੋਟ ‘ਤੇ ਦੁਨੀਆ ਦਾ ਜਿਹੜਾ ਨਕਸ਼ਾ ਛਾਪਿਆ ਹੈ ਉਸ ਵਿਚ ਗਿਲਗਿਤ-ਬਾਲਤਿਸਤਾਨ ਅਤੇ ਕਸ਼ਮੀਰ ਪਾਕਿਸਤਾਨ ਦੇ ਹਿੱਸੇ ਨਹੀਂ ਦੱਸੇ ਹਨ ਬਲਕਿ ਇਨ੍ਹਾਂ ਨੂੰ ਆਜ਼ਾਦ ਦੇਸ਼ ਦੇ ਤੌਰ ‘ਤੇ ਦਿਖਾਇਆ ਗਿਆ ਹੈ। ਇਸ ਵਿਚ ਸਾਹਮਣੇ ਵਾਲੇ ਪਾਸਿਓ ਸਾਊਦੀ ਕਿੰਗ ਸਲਮਾਨ ਬਿਨ ਅਬਦੁਲ ਅਜੀਜ਼ ਦੀ ਫੋਟੋ ਅਤੇ ਨਾਅਰਾ ਹੈ।ਪੀ. ਓ. ਕੇ. ਵਿਚ ਰਹਿ ਰਹੇ ਕਾਰਕੁੰਨ ਅਮਜ਼ਦ ਅਯੂਬ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਇਹ ਸਾਊਦੀ ਅਰਬ ਵੱਲੋਂ ਭਾਰਤ ਨੂੰ ਦੀਵਾਲੀ ਦਾ ਤੋਹਫਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਵੱਲੋਂ ਜਾਰੀ ਇਸ ਨਕਸ਼ੇ ਨੂੰ ਦੇਖ ਕੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਟੀਮ ਦੇ ਹੋਸ਼ ਉਡ ਗਏ ਹਨ।
ਸਾਊਦੀ ਅਰਬ ਦਾ ਮਕਸਦ ਪਾਕਿਤਸਾਨ ਦਾ ਅਪਮਾਨ
ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਸਾਊਦੀ ਅਰਬ ਦਾ ਇਹ ਕਦਮ ਪਾਕਿਸਤਾਨ ਨੂੰ ਅਪਮਾਨਿਤ ਕਰਨ ਦੀਆਂ ਕੋਸ਼ਿਸ਼ਾਂ ਤੋਂ ਘੱਟ ਨਹੀਂ ਮੰਨਿਆ ਜਾਣਾ ਚਾਹੀਦਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਸਰਕਾਰ ਨੂੰ ਆਪਣਾ ਸਖਤ ਵਿਰੋਧ ਜ਼ਾਹਿਰ ਕਰਦੇ ਹੋਏ ਦੁਹਰਾਇਆ ਹੈ ਕਿ ਜੰਮੂ-ਕਸ਼ਮੀਰ ਤੇ ਲੱਦਾਖ, ਗਿਲਗਿਤ ਅਤੇ ਬਾਲਿਸਤਾਨ ਭਾਰਤ ਦੇ ਵੱਖ-ਵੱਖ ਅੰਗ ਹਨ।
ਗੈਰ-ਗੋਰੇ ਵਿਅਕਤੀ ਦੀ ਪੁਲਸ ਨੇ ਲਈ ਜਾਨ, 7 ਜ਼ਿਲਿਆਂ ’ਚ ਘਰਾਂ ’ਚ ਬੰਦ ਰਹਿਣ ਦੇ ਹੁਕਮ ਜਾਰੀ
NEXT STORY