ਫਿਲਾਡੇਲਫੀਆ-ਪੱਛਮੀ ਫਿਲਾਡੇਲਫੀਆ ’ਚ ਦੋ ਪੁਲਸ ਮੁਲਾਜ਼ਮਾਂ ਨੇ ਚਾਕੂ ਨਾਲ ਲੈਸ ਵਾਲਟਰ ਵਾਲੇਸ ਜੂਨੀਅਰ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਫਿਲਾਡੇਲਫੀਆ ’ਚ ਕਾਫੀ ਤਣਾਅ ਵਧ ਗਿਆ ਹੈ। ਪੁਲਸ ਨੇ ਸੱਤ ਜ਼ਿਲਿਆਂ ’ਚ ਲੋਕਾਂ ਨੂੰ ਘਰਾਂ ’ਚ ਬੰਦ ਰਹਿਣ ਨੂੰ ਕਿਹਾ ਹੈ। ਪੁਲਸ ਦੀ ਗੋਲੀ ਵਾਲੇਸ ਦੇ ਮੋਢੇ ਅਤੇ ਛਾਤੀ ’ਚ ਲੱਗੀ ਸੀ। ਇਸ ਘਟਨਾ ਤੋਂ ਬਾਅਦ ਫਿਲਾਡੇਲਫੀਆ ’ਚ ਤਣਾਅ ਵਧ ਗਿਆ ਹੈ ਅਤੇ ਲੋਕ ਸੜਕਾਂ ’ਤੇ ਨਿਕਲ ਆਏ ਹਨ। ਵਾਲੇਸ ਦੇ ਪਰਿਵਾਰ ਨੇ ਮਿ੍ਰਤਕ ਦੇ ਸਨਮਾਨ ’ਚ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣੀ ਦੀ ਅਪੀਲ ਕੀਤੀ ਹੈ।
ਪੁਲਸ ਸ਼ੂਟਿੰਗ ’ਚ ਵਾਲਟਰ ਵਾਲੇਸ ਜੂਨੀਅਰ ਦੀ ਹੱਤਿਆ ਦੀ ਅਗਲੀ ਰਾਤ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰੇ ਅਤੇ ਸੜਕਾਂ ’ਤੇ ਹਿੰਸਾ ਫੈਲ ਗਈ ਜਿਸ ’ਚ 30 ਪੁਲਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਦਰਜਨਾਂ ਗਿ੍ਰਫਤਾਰੀਆਂ ਵੀ ਹੋੋਈਆਂ। ਮੰਗਲਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਜਾਰੀ ਰਹੀ। ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਅਧਿਕਾਰੀਆਂ ’ਤੇ ਪੱਥਰ ਬਾਜ਼ੀ ਕੀਤੀ ਜਾ ਰਹੀ ਹੈ।
ਪਿਛਲੇ ਦੋ ਦਿਨਾਂ ’ਚ ਸ਼ਹਿਰ ’ਚ ਕਈ ਖੁਦਰਾ ਦੁਕਾਨਾਂ ਲੁੱਟੀਆਂ ਗਈਆਂ ਹਨ। ਪੁਲਸ ਨਾਲ ਹੋਏ ਟਕਰਾਅ ਦੌਰਾਨ ਮਾਰੇ ਗਏ 27 ਸਾਲਾਂ ਦੇ ਗੈਰ-ਗੋਰੇ ਵਾਲੇ ਦੇ ਬਾਰੇ ’ਚ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਾਈਪੋਲਰ ਬੀਮਾਰੀ ਨਾਲ ਪੀੜਤ ਸੀ ਅਤੇ ਜਿਸ ਵੇਲੇ ਪੁਲਸ ਨੇ ਉਸ ’ਤੇ ਗੋਲੀ ਚਲਾਈ ਉਸ ਸਮੇਂ ਉਹ ਪ੍ਰੇਸ਼ਾਨ ਸੀ।
ਕੈਨੇਡਾ 'ਚ ਪੰਜਾਬੀ ਨੌਜਵਾਨ ਨੇ ਡਰਾਈਵਰ 'ਤੇ ਤਾਣੀ ਪਿਸਤੌਲ, ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY