ਰਿਆਦ (ਬਿਊਰੋ) ਸਾਊਦੀ ਅਰਬ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਜੇਦਾਹ ਸ਼ਹਿਰ ਵਿੱਚ ਸਥਿਤ ਇੱਕ ਰੈਸਟੋਰੈਂਟ ਪਿਛਲੇ 30 ਸਾਲਾਂ ਤੋਂ ਟਾਇਲਟ ਵਿੱਚ ਸਮੋਸੇ ਅਤੇ ਹੋਰ ਸਨੈਕਸ ਬਣਾ ਰਿਹਾ ਸੀ। ਉਥੇ ਕੰਮ ਕਰਦੇ ਕਰਮਚਾਰੀਆਂ ਕੋਲ ਕੋਈ ਹੈਲਥ ਕਾਰਡ ਵੀ ਨਹੀਂ ਸੀ ਅਤੇ ਉਹ ਰੈਜ਼ੀਡੈਂਸੀ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਸਨ। ਗਲਫ ਨਿਊਜ਼ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਰੈਸਟੋਰੈਂਟ ਨੇ ਨਾਸ਼ਤਾ ਅਤੇ ਖਾਣਾ ਵੀ ਵਾਸ਼ਰੂਮ ਵਿਚ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਜੇਦਾਹ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਪਾਇਆ ਕਿ ਰੈਸਟੋਰੈਂਟ ਦੁਆਰਾ ਵਰਤੇ ਜਾਣ ਵਾਲੇ ਕੁਝ ਮੀਟ ਅਤੇ ਪਨੀਰ ਵਰਗੇ ਭੋਜਨ ਪਦਾਰਥਾਂ ਦੀ ਮਿਆਦ ਦੋ ਸਾਲ ਪਹਿਲਾਂ ਖ਼ਤਮ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੁਣਾਈ ਸਜ਼ਾ
ਇੰਨਾ ਹੀ ਨਹੀਂ ਅਧਿਕਾਰੀਆਂ ਨੇ ਉੱਥੇ ਕੀੜੇ-ਮਕੌੜੇ ਅਤੇ ਚੂਹੇ ਵੀ ਦੇਖੇ।ਨਗਰ ਪਾਲਿਕਾ ਨੇ ਕਿਹਾ ਹੈ ਕਿ ਉਸ ਨੇ ਕਈ ਗੈਰ-ਕਾਨੂੰਨੀ ਰੈਸਟੋਰੈਂਟਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਇਕ ਟਨ ਤੋਂ ਵੱਧ ਖਾਣ-ਪੀਣ ਦੀਆਂ ਵਸਤੂਆਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਹੈ। ਇਸ ਸਾਲ ਜਨਵਰੀ 'ਚ ਜੇਦਾਹ 'ਚ ਇਕ ਮਸ਼ਹੂਰ ਸ਼ਾਵਰਮਾ ਰੈਸਟੋਰੈਂਟ ਨੂੰ ਵੀ ਚੂਹਿਆਂ ਦੇ ਇਧਰ-ਉਧਰ ਘੁੰਮਦੇ ਦੇਖੇ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।ਸ਼ਵਰਮਾ ਰੈਸਟੋਰੈਂਟ ਦੀਆਂ ਕਈ ਤਸਵੀਰਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਸਾਊਦੀ ਵਿੱਚ ਸਮੇਂ-ਸਮੇਂ 'ਤੇ ਰੈਸਟੋਰੈਂਟਾਂ/ਹੋਟਲਾਂ ਵਿੱਚ ਅਜਿਹੀ ਜਾਂਚ ਕੀਤੀ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਵਿਟਰ ਦੀ ਕਿਹੜੀ ਜ਼ਬਰਦਸਤ ਸਮਰੱਥਾ ਨੂੰ ਅਨਲਾਕ ਕਰਨਗੇ ਐਲਨ ਮਸਕ
NEXT STORY