ਯਮਨ— ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ 2 ਨਵੰਬਰ ਤੋਂ ਲਾਪਤਾ ਫਰਾਂਸ ਦੀਆਂ ਦੋ ਮਹਿਲਾ ਪੱਤਰਕਾਰਾਂ ਨੂੰ ਸ਼ੁੱਕਰਵਾਰ ਨੂੰ ਹੈਤੀ ਸਮੂਹ ਦੇ ਕਬਜ਼ੇ ਤੋਂ ਛੁਡਾ ਲਿਆ ਹੈ। ਸਾਊਦੀ ਅਰਬ ਦੇ ਇਕ ਟੀ.ਵੀ. ਚੈਨਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਰਾਨੀ ਸਮਰਥਤ ਹੈਤੀ ਸਮੂਹ ਦੇ ਅੱਤਵਾਦੀਆਂ ਨੇ ਦੋ ਨਵੰਬਰ ਨੂੰ ਦੋਹਾਂ ਮਹਿਲਾ ਪੱਤਰਕਾਰਾਂ ਨੂੰ ਅਗਵਾ ਕਰ ਲਿਆ ਸੀ। ਹੈਤੀ ਦੇ ਇਕ ਵਿਸ਼ੇਸ਼ ਸੂਤਰ ਨੇ ਦੱਸਿਆ ਕਿ ਦੋਵੇਂ ਪੱਤਰਕਾਰਾਂ ਨੂੰ ਉੱਤਰੀ ਯਮਨ ਦੇ ਸੰਘਰਸ਼ ਵਾਲੇ ਇਲਾਕਿਆਂ 'ਚ ਬਿਨਾਂ ਇਜਾਜ਼ਤ ਦੇ ਯਾਤਰਾ ਕਰਦੇ ਹੋਇਆ ਫੜੇ ਜਾਣ 'ਤੇ ਇਕ ਹੋਟਲ 'ਚ ਹੀ ਰਹਿਣ ਦੇ ਹੁਕਮ ਦਿੱਤੇ ਗਏ। ਦੋਵੇਂ ਫਰਾਂਸੀਸੀ ਔਰਤ ਪੱਤਰਕਾਰਾਂ ਨੂੰ ਹੈਤੀ ਸਮੂਹ ਦੇ ਕਬਜ਼ੇ ਤੋਂ ਛੁਡਾਉਣ ਮਗਰੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਇਕ ਹਵਾਈ ਅੱਡੇ 'ਤੇ ਲੈ ਜਾਇਆ ਗਿਆ।
ਪਤੀ ਨੇ ਨਹੀਂ ਦਿੱਤਾ ਗੁਜ਼ਾਰਾ ਭੱਤਾ ਤਾਂ ਮਾਂ ਨੇ 3 ਸਾਲ ਦੇ ਬੇਟੇ ਨੂੰ ਕੀਤਾ ਟਾਰਚਰ
NEXT STORY