ਨਿਊਯਾਰਕ— ਅਮਰੀਕਾ ਦੇ ਯੂਨਾਈਟਡ ਏਅਰਲਾਈਨਸ ਦੀ ਇਕ ਫਲਾਈਟ ਦੇ ਨਾਲ ਹਾਦਸਾ ਹੁੰਦੇ-ਹੁੰਦੇ ਬਚਿਆ। ਫਲਾਈਟ ਸਾਨ ਫ੍ਰਾਂਸਿਸਕੋ ਤੋਂ ਹੋਨੋਲੁਲੂ ਜਾ ਰਹੀ ਸੀ। ਤਕਰੀਬਨ ਇਕ ਘੰਟੇ ਦੀ ਉਡਾਣ ਤੋਂ ਬਾਅਦ ਫਲਾਈਡ ਦੇ ਇੰਜਣ ਦਾ ਕਵਰ ਹਵਾ 'ਚ ਹੀ ਉੱਡ ਗਿਆ। ਪਾਇਲਟ ਸਮਝਦਾਰੀ ਦਿਖਾਉਂਦੇ ਹੋਏ ਫਲਾਈਟ ਨੂੰ ਹੋਨੋਲੁਲੂ ਤੱਕ ਲੈ ਗਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਘਟਨਾ ਤੋਂ ਬਾਅਦ ਯਾਤਰੀ ਬਹੁਤ ਡਰ ਗਏ ਸਨ।
ਯੂਨਾਈਟਡ ਏਅਰਲਾਈਨਸ ਦੀ ਫਲਾਈਟ 1175 ਨੇ ਸਾਨ ਫ੍ਰਾਂਸਿਸਕੋ ਤੋਂ ਹੋਨੋਲੁਲੂ ਦੇ ਲਈ ਉਡਾਣ ਭਰੀ ਸੀ। ਲੈਂਡਿਗ ਤੋਂ ਕਰੀਬ ਇਕ ਘੰਟਾ ਪਹਿਲਾਂ ਪੈਸਿਫਿਕ ਓਸ਼ਨ 'ਤੇ ਫਲਾਈਟ ਦੇ ਸੱਜੇ ਪਾਸੇ ਦੇ ਇੰਜਣ ਦਾ ਕਵਰ ਅਚਾਨਕ ਹਵਾ 'ਚ ਉੱਡ ਗਿਆ। ਚੰਗੀ ਗੱਲ ਇਹ ਰਹੀ ਕਿ ਇਹ ਕਵਰ ਫਲਾਈਟ ਨਾਲ ਨਹੀਂ ਟਕਰਾਇਆ। ਇਸ ਫਲਾਈਟ 'ਚ 373 ਯਾਤਰੀ ਸਨ। ਪਾਇਲਟ ਨੇ ਇਸ ਦੀ ਜਾਣਕਾਰੀ ਹੋਨੋਲੁਲੂ ਏਅਰਪੋਰਟ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪਲੇਨ ਦੀ ਐਮਰਜੰਸੀ ਲੈਂਡਿਗ ਕਰਵਾਈ ਗਈ। ਇਸ ਦੌਰਾਨ ਫਾਇਰ ਬ੍ਰਿਗੇਡ 'ਤੇ ਐਂਬੂਲੈਂਸ ਵੀ ਰਨਵੇ ਦੇ ਨੇੜੇ ਹੀ ਮੌਜੂਦ ਸਨ।
ਏਅਰਲਾਈਨਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੇ ਬੜੀ ਸਮਝਦਾਰੀ ਨਾਲ ਫਲਾਈਟ ਨੂੰ ਲੈਂਡ ਕਰਵਾਇਆ। ਘਟਨਾ ਤੋਂ ਬਾਅਦ ਇਕ ਯਾਤਰੀ ਨੇ ਟਵੀਟ 'ਤੇ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਡਰਾਵਨੀ ਫਲਾਈਟ ਸੀ। ਇਸ ਦੌਰਾਨ ਇਕ ਯਾਤਰੀ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ।
ਸਿੰਗਾਪੁਰ 'ਚ ਪਤਨੀ ਨੂੰ ਜਾਨੋ ਮਾਰਨ ਦੀ ਧਮਕੀ ਦੇਣਾ ਭਾਰਤੀ ਨੂੰ ਪਿਆ ਭਾਰੀ
NEXT STORY