ਇੰਟਰਨੈਸ਼ਨਲ ਡੈਸਕ- ਦੱਖਣੀ-ਮੱਧ ਸੂਡਾਨ 'ਚ ਬੱਚਿਆਂ ਦੇ ਇਕ ਸਕੂਲ 'ਤੇ ਇਕ ਅਰਧ ਸੈਨਿਕ ਸਮੂਹ ਵਲੋਂ ਕੀਤੇ ਗਏ ਡਰੋਨ ਹਮਲੇ 'ਚ 33 ਬੱਚਿਆਂ ਸਣੇ 50 ਲੋਕਾਂ ਦੀ ਮੌਤ ਹੋ ਗਈ। ਡਾਕਟਰਾਂ ਦੇ ਇਕ ਸਮੂਹ ਨੇ ਇਹ ਜਾਣਕਾਰੀ ਦਿੱਤੀ। ਸਮੂਹ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ 'ਚ ਦੱਸਿਆ ਕਿ ਦੱਖਣੀ ਕੋਰਡੋਫਨ ਸੂਬੇ ਦੇ ਕਲੋਗੀ ਸ਼ਹਿਰ 'ਚ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਮੈਡੀਕਲ ਸਟਾਫ਼ ਨੂੰ 'ਇਕ ਹੋਰ ਹਮਲੇ' 'ਚ ਨਿਸ਼ਾਨਾ ਬਣਾਇਆ ਗਿਆ। ਬਿਆਨ ਅਨੁਸਾਰ, ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਪਰ ਇਲਾਕੇ 'ਚ ਸੰਚਾਰ ਵਿਵਸਥਾ ਠੱਪ ਹੋਣ ਕਾਰਨ ਜ਼ਖ਼ਮੀਆਂ ਦੀ ਸੂਚਨਾ ਦੇਣਾ ਮਸ਼ੁਕਲ ਹੋ ਗਿਆ। ਵੀਰਵਾਰ ਨੂੰ ਕੀਤਾ ਗਿਆ ਹਮਲਾ ਅਰਧ ਸੈਨਿਕ ਸਮੂਹ 'ਰੈਪਿਡ ਸਪੋਰਟ ਫੋਰਸੇਸ' (ਆਰਐੱਸਐੱਫ) ਅਤੇ ਸੂਡਾਨੀ ਫ਼ੌਜ ਵਿਚਾਲੇ ਜਾਰੀ ਜੰਗ 'ਚ ਨਵਾਂ ਘਟਨਾਕ੍ਰਮ ਹੈ।
ਇਹ ਵੀ ਪੜ੍ਹੋ : Tata ਦੀ ਇਸ ਕਾਰ 'ਤੇ ਮਿਲ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ Discount ! ਲੱਖਾਂ 'ਚ ਡਿੱਗੀਆਂ ਕੀਮਤਾਂ
ਦੋਵੇਂ ਸਮੂਹ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੰਗ ਕਰ ਰਹੇ ਹਨ। ਹੁਣ ਯੁੱਧ ਤੇਲ ਭਰਪੂਰ ਕੋਰਡੋਫਨ ਸੂਬੇ 'ਚ ਕੇਂਦਰਿਤ ਹੈ। ਸੂਡਾਨ 'ਚ ਯੂਨੀਸੇਫ ਦੇ ਪ੍ਰਤੀਨਿਧੀ ਸ਼ੇਲਡਨ ਯੇਟ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ,''ਸਕੂਲ 'ਚ ਬੱਚਿਆਂ ਦੇ ਕਤਲ ਬੱਚਿਆਂ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ।'' ਯੇਟ ਨੇ ਕਿਹਾ,''ਸੰਘਰਸ਼ ਦੀ ਕੀਮਤ ਬੱਚਿਆਂ ਨੂੰ ਕਦੇ ਨਹੀਂ ਚੁਕਾਉਣੀ ਚਾਹੀਦੀ।'' ਉਨ੍ਹਾਂ ਕਿਹਾ ਕਿ ਯੂਨੀਸੇਫ ਸਾਰੇ ਪੱਖਆਂ ਤੋਂ 'ਇਨ੍ਹਾਂ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਲੋੜਵੰਦ ਲੋਕਾਂ ਤੱਕ ਮਨੁੱਖੀ ਮਦਦ ਦੀ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਪਹੁੰਚ ਯਕੀਨੀ ਕਰਨ ਦੀ ਅਪੀਲ ਕਰਦਾ ਹੈ। ਆਰਐੱਸਐੱਫ ਵਲੋਂ ਘੇਰੇ ਗਏ ਅਲ-ਫਸ਼ਰ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਪਿਛਲੇ ਕੁਝ ਹਫ਼ਤੇ 'ਚ ਕੋਰਡੋਫਨ ਸੂਬਿਆਂ 'ਚ ਸੈਂਕੜੇ ਨਾਗਿਰਕ ਮਾਰੇ ਗਏ ਹਨ। ਐਤਵਾਰਨ ਨੂੰ ਸੂਡਾਨੀ ਫ਼ੌਜ ਹਵਾਈ ਹਮਲਿਆਂ 'ਚ ਦੱਖਣੀ ਕੋਰਡੋਫੋਨ ਦੇ ਕੌਡਾ 'ਚ ਘੱਟੋ-ਘੱਟ 48 ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਿਾਦਾ ਨਾਗਰਿਕ ਸਨ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਹੁਣ 30 ਦੇਸ਼ਾਂ ਦੇ ਨਾਗਰਿਕਾਂ 'ਤੇ Ban ਲਾਉਣ ਜਾ ਰਿਹਾ ਅਮਰੀਕਾ !
NEXT STORY