ਰੋਮ— ਮੰਗਲਵਾਰ ਨੂੰ ਇਟਲੀ ਦੇ ਸ਼ਹਿਰ ਤੇਰਾਮੋ ਦੇ ਖੇਤਰ ਅਬਰਜ਼ੋ ਨੇੜੇ ਇਕ ਸਕੂਲ ਵਿਚ ਇਕ 18 ਸਾਲਾਂ ਇਤਾਲਵੀ ਸਕੂਲ ਦੇ ਵਿਦਿਆਰਥੀ ਨੇ ਮੋਰੋਕੋ ਮੂਲ ਦੇ ਇਕ 17 ਸਾਲਾਂ ਮੁੰਡੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਘਟਨਾ ਸਕੂਲ ਦੀ ਬਾਲਕੌਨੀ ਵਿਚ ਵਾਪਰੀ, ਜਦੋਂ ਅਜੇ ਉਹ ਦੋਵੇਂ ਸਕੂਲ ਵਿਚ ਪਹੁੰਚੇ ਹੀ ਸਨ। ਸੂਤਰਾਂ ਨੇ ਦੱਸਿਆ ਕਿ ਪਹਿਲਾਂ ਦੋਵਾਂ ਮੁੰਡਿਆਂ ਨੇ ਇਕ-ਦੂਜੇ ਨੂੰ ਧੱਕਾ ਮਾਰਿਆ ਅਤੇ ਫਿਰ ਉਨ੍ਹਾਂ ਵਿਚੋਂ ਇਕ ਮੁੰਡੇ ਨੇ ਚਾਕੂ ਕੱਢ ਲਿਆ। ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਬੀਤੇ ਸ਼ਨੀਵਾਰ ਨੂੰ ਇਨ੍ਹਾਂ ਦੋਵਾਂ ਮੁੰਡਿਆਂ ਵਿਚਕਾਰ ਲੜਾਈ ਵੀ ਹੋਈ ਸੀ।
ਨਿੱਜੀ ਯਾਤਰਾ 'ਤੇ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਦੇ ਬੇਟੇ ਟਰੰਪ ਜੂਨੀਅਰ
NEXT STORY