ਸਿਦੋਆਰਜੋ/ਇੰਡੋਨੇਸ਼ੀਆ (ਏਜੰਸੀ)- ਇੰਡੋਨੇਸ਼ੀਆ ਦੇ ਸਿਦੋਆਰਜੋ ਵਿੱਚ ਇੱਕ ਇਸਲਾਮੀ ਸਕੂਲ ਦੀ ਇਮਾਰਤ ਡਿੱਗਣ ਨਾਲ 1 ਵਿਦਿਆਰਥੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 65 ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਜਾਵਾ ਸ਼ਹਿਰ ਸਿਦੋਆਰਜੋ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਦੀ ਇਮਾਰਤ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਰਮਚਾਰੀ, ਪੁਲਸ ਅਤੇ ਫੌਜੀ ਕਰਮਚਾਰੀ ਰਾਤ ਭਰ ਬਚਾਅ ਕਰਾਜਾਂ ਵਿਚ ਲੱਗੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ।
ਇਹ ਵੀ ਪੜ੍ਹੋ: ਤੀਜੇ ਦਿਨ ਵੀ ਵੈਂਟੀਲੇਟਰ ਸਪੋਰਟ 'ਤੇ ਹਨ ਪੰਜਾਬੀ ਗਾਇਕ ਜਵੰਦਾ : ਹਸਪਤਾਲ ਨੇ ਕਿਹਾ- ਹਾਲਤ ਅਜੇ ਵੀ ਨਾਜ਼ੁਕ
ਘਟਨਾ ਤੋਂ 12 ਘੰਟਿਆਂ ਤੋਂ ਵੱਧ ਸਮੇਂ ਬਾਅਦ, ਮੰਗਲਵਾਰ ਸਵੇਰੇ ਵਿਦਿਆਰਥੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਕਈ ਹੋਰ ਜ਼ਖਮੀ ਹੋ ਗਏ, ਅਤੇ ਘੱਟੋ-ਘੱਟ 65 ਵਿਦਿਆਰਥੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਘਟਨਾ ਤੋਂ 8 ਘੰਟਿਆਂ ਤੋਂ ਵੱਧ ਸਮੇਂ ਬਾਅਦ, ਪੁਲਸ, ਫੌਜ ਅਤੇ ਬਚਾਅ ਕਰਮਚਾਰੀ 8 ਜ਼ਖਮੀਆਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਬਚਾਅ ਕਰਮਚਾਰੀਆਂ ਨੂੰ ਇਸ ਦੌਰਾਨ ਲਾਸ਼ਾਂ ਵੀ ਦਿਖੀਆਂ, ਜਿਸ ਨਾਲ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸੂਬਾਈ ਪੁਲਸ ਬੁਲਾਰੇ ਜੂਲਸ ਅਬ੍ਰਾਹਮ ਅਬਾਸਟ ਨੇ ਕਿਹਾ ਕਿ ਵਿਦਿਆਰਥੀ ਇਮਾਰਤ ਵਿੱਚ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ, ਜਦੋਂ ਇਹ ਅਚਾਨਕ ਢਹਿ ਗਈ।
ਇਹ ਵੀ ਪੜ੍ਹੋ: 'ਵਿਆਹ ਤੋਂ ਸਿਰਫ 2 ਮਹੀਨੇ ਬਾਅਦ ਹੀ ਚਾਹਲ ਨੂੰ ਰੰਗੇਹੱਥੀਂ ਫੜ ਲਿਆ ਸੀ'; ਧਨਸ਼੍ਰੀ ਵਰਮਾ ਦਾ ਵੱਡਾ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਇਸ ਦੇਸ਼ 'ਚ ਆਇਆ ਜ਼ਬਰਦਸਤ ਭੂਚਾਲ, ਭਾਰਤ ਦੇ ਕੁਝ ਸੂਬਿਆਂ 'ਚ ਵੀ ਲੱਗੇ ਝਟਕੇ
NEXT STORY