ਸਡਬਰੀ- ਓਂਟਾਰੀਓ ਸੂਬੇ ਵਿਚ ਕਈ ਸਕੂਲਾਂ ਨੂੰ ਬੱਸ ਡਰਾਈਵਰਾਂ ਦੀ ਕਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਕਿਸੇ ਨੇ ਕਿਸੇ ਸਕੂਲ ਨੂੰ ਰੋਜ਼ਾਨਾ ਕੋਈ ਨਾ ਕੋਈ ਰੂਟ ਰੱਦ ਕਰਨਾ ਪੈ ਰਿਹਾ ਹੈ।
ਕੋਰੋਨਾ ਵਾਇਰਸ ਦੇ ਡਰ ਕਾਰਨ ਆਵਾਜਾਈ ਵਿਭਾਗ ਡਰਾਈਵਰਾਂ ਦੀ ਕਮੀ ਘਾਟਾ ਪਾ ਰਹੀ ਹੈ। ਬੁੱਧਵਾਰ ਨੂੰ ਥੰਡਰ ਬੇਅ ਅਤੇ ਗ੍ਰੇ ਬਰੂਸ ਦੋਵੇਂ ਖੇਤਰਾਂ ਦੇ 12 ਰੂਟ ਰੱਦ ਕਰਨੇ ਪਏ, ਜਿਸ ਕਾਰਨ ਵਿਦਿਆਰਥੀ, ਅਧਿਆਪਕ ਤੇ ਮਾਪੇ ਖੱਜਲ-ਖੁਆਰ ਹੋਏ।
ਸੁਡਬਰੀ ਵਿਚ, ਵਿਦਿਆਰਥੀ ਸੇਵਾਵਾਂ ਸੰਘ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਕੂਲ ਦੇ ਘੱਟੋ-ਘੱਟ ਪਹਿਲੇ ਹਫ਼ਤੇ ਲਈ 23 ਰੂਟ ਨਹੀਂ ਚੱਲਣਗੇ ਕਿਉਂਕਿ ਕਾਫ਼ੀ ਡਰਾਈਵਰ ਕੰਮ ਤੇ ਨਹੀਂ ਪਰਤੇ ਹਨ। ਕੋਰੋਨਾ ਦੇ ਡਰ ਕਾਰਨ ਕਾਫੀ ਡਰਾਈਵਰ ਕੰਮ 'ਤੇ ਨਹੀਂ ਪਰਤੇ ਹਨ, ਜਿਸ ਕਾਰਨ ਕਾਫੀ ਸਮੱਸਿਆ ਬਣੀ ਹੋਈ ਹੈ। ਥੰਡਰ ਬੇਅ ਦੀ ਵਿਦਿਆਰਥੀ ਆਵਾਜਾਈ ਸੇਵਾ ਮੁਤਾਬਕ ਸਕੂਲ ਬੱਸ ਉਦਯੋਗ 5 ਸਾਲਾਂ ਬਾਅਦ ਡਰਾਈਵਰਾਂ ਦੀ ਇੰਨੀ ਵੱਡੀ ਘਾਟ ਨਾਲ ਜੂਝ ਰਹੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਬੱਸ ਡਰਾਈਵਰ ਦੀ ਔਸਤ ਉਮਰ 57 ਹੈ ਤੇ ਕਈ ਖੇਤਰਾਂ ਵਿਚ 70 ਸਾਲ ਦੇ ਬਜ਼ੁਰਗ ਡਰਾਈਵਰ ਵੀ ਸਨ, ਪਰ ਬਹੁਤ ਸਾਰੇ ਡਰਾਈਵਰਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਸਿਹਤ ਸੰਬੰਧੀ ਚਿੰਤਾ ਕਾਰਨ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ।
ਸਨਮਾਨ : ਕਲਪਨਾ ਚਾਵਲਾ ਦੇ ਨਾਂ 'ਤੇ ਰੱਖਿਆ ਗਿਆ ਅਮਰੀਕੀ ਪੁਲਾੜ ਗੱਡੀ ਦਾ ਨਾਮ
NEXT STORY