ਵਾਸ਼ਿੰਗਟਨ (ਭਾਸ਼ਾ): ਪੁਲਾੜ ਦੀ ਯਾਤਰਾ ਵਿਚ ਭਾਰਤ ਦੇ ਨਾਮ ਇਤਿਹਾਸ ਰਚਣ ਵਾਲੀ ਕਰਨਾਲ ਦੀ ਬੇਟੀ ਕਲਪਨਾ ਚਾਵਲਾ ਨੂੰ ਇਕ ਹੋਰ ਸਨਮਾਨ ਮਿਲਿਆ ਹੈ। ਅੰਤਰਰਾਸ਼ਟਰੀ ਪੁਲਾੜ ਕੇਂਦਰ ਦੇ ਲਈ ਉਡਾਣ ਭਰਨ ਵਾਲੇ ਇਕ ਅਮਰੀਕੀ ਵਪਾਰਕ ਕਾਰਗੋ ਪੁਲਾੜ ਗੱਡੀ ਦਾ ਨਾਮ ਨਾਸਾ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਮ 'ਤੇ ਰੱਖਿਆ ਗਿਆ ਹੈ। ਮਨੁੱਖੀ ਪੁਲਾੜ ਗੱਡੀ ਵਿਚ ਉਹਨਾਂ ਦੇ ਪ੍ਰਮੁੱਖ ਯੋਗਦਾਨਾਂ ਦੇ ਲਈ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ।
ਕਲਪਨਾ ਚਾਵਲਾ ਸਪੇਸ ਵਿਚ ਜਾਣ ਵਾਲੀ ਪਹਿਲੀ ਭਾਰਤੀ ਬੀਬੀ ਸੀ। ਅਮਰੀਕੀ ਗਲੋਬਲ ਐਰੋਸਪੇਸ ਅਤੇ ਰੱਖਿਆ ਤਕਨਾਲੋਜੀ ਕੰਪਨੀ, Northrop Grumman ਨੇ ਘੋਸ਼ਣਾ ਕੀਤੀ ਕਿ ਇਸ ਦੀ ਅਗਲੀ ਪੁਲਾੜ ਗੱਡੀ ਸਿਗਨੇਸ ਦਾ ਨਾਮ ਮਿਸ਼ਨ ਮਾਹਰ ਦੀ ਯਾਦ ਵਿਚ 'ਐੱਸ.ਐੱਸ. ਕਲਪਨਾ ਚਾਵਲਾ' ਰੱਖਿਆ ਜਾਵੇਗਾ, ਜਿਹਨਾਂ ਦੀ 2003 ਵਿਚ ਕੋਲੰਬੀਆ ਵਿਚ ਪੁਲਾੜ ਗੱਡੀ ਵਿਚ ਸਵਾਰ ਰਹਿਣ ਦੇ ਦੌਰਾਨ ਚਾਲਕ ਦਲ ਦੇ ਮੈਂਬਰਾਂ ਨਾਲ ਮੌਤ ਹੋ ਗਈ ਸੀ। ਕੰਪਨੀ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਅੱਜ ਅਸੀਂ ਕਲਪਨਾ ਚਾਵਲਾ ਦਾ ਸਨਮਾਨ ਕਰ ਰਹੇ ਹਾਂ, ਜਿਹਨਾਂ ਨੇ ਭਾਰਤੀ ਮੂਲ ਦੀ ਪਹਿਲੀ ਪੁਲਾੜ ਯਾਤਰੀ ਬੀਬੀ ਦੇ ਤੌਰ 'ਤੇ ਨਾਸਾ ਵਿਚ ਇਤਿਹਾਸ ਬਣਾਇਆ ਸੀ। ਮਨੁੱਖੀ ਪੁਲਾੜ ਗੱਡੀ ਵਿਚ ਉਹਨਾਂ ਦੇ ਯੋਗਦਾਨ ਦਾ ਲੰਬੇ ਸਮੇਂ ਤੱਕ ਪ੍ਰਭਾਵ ਰਹੇਗਾ।'' ਇਸ ਪੁਲਾੜ ਗੱਡੀ ਨੂੰ 29 ਸਤੰਬਰ ਨੂੰ ਵਰਜੀਨੀਆ ਸਪੇਸ ਦੇ ਮਿਡ-ਅਟਲਾਂਟਿਕ ਰੀਜ਼ਨਲ ਸਪੇਸਪੋਰਟ ਵਾਲਪ ਆਈਲੈਂਡ ਤੋਂ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਆਪਣੀ ਵੈਬਸਾਈਟ 'ਤੇ ਕਿਹਾ,''ਨੌਰਥਰੋਪ ਗ੍ਰਮੈਨ NG-14 Cygnus ਪੁਲਾੜ ਗੱਡੀ ਦਾ ਨਾਮ ਸਾਬਕਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਮ 'ਤੇ ਰੱਖ ਕੇ ਮਾਣ ਮਹਿਸੂਸ ਕਰ ਰਿਹਾ ਹੈ। ਇਹ ਕੰਪਨੀ ਦੀ ਪਰੰਪਰਾ ਹੈ ਕਿ ਉਹ ਹਰੇਕ ਸਿਗਨਸ ਦਾ ਨਾਮ ਉਸ ਵਿਅਕਤੀ ਦੇ ਨਾਮਲ 'ਤੇ ਰੱਖਦਾ ਹੈ ਜਿਸ ਨੇ ਮੈਨੇਡ ਪੁਲਾੜ ਗੱਡੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।'' ਇਸ ਨੇ ਕਿਹਾ,''ਚਾਵਲਾ ਦੀ ਚੋਣ ਇਤਿਹਾਸ ਵਿਚ ਉਹਨਾਂਦੇ ਪ੍ਰਮੁੱਖ ਸਥਾਨ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਹੈ ਜੋ ਪੁਲਾੜ ਵਿਚ ਜਾਣ ਵਾਲੀ ਪਹਿਲੀ ਭਾਰਤੀ ਬੀਬੀ ਸੀ।''
ਇਹ ਪੁਲਾੜ ਗੱਡੀ ਸਪੇਸ ਸਟੇਸ਼ਨ ਤੱਕ 3,629 ਕਿਲੋ ਕਾਰਗੋ ਲਿਜਾਏਗੀ। ਉੱਥੇ ਕਾਰਗੋ ਡਿਲਿਵਰ ਕਰਨ ਦੇ ਬਾਅਦ ਇੱਥੇ ਸਪੇਸਕ੍ਰਾਫਟ ਫਾਇਰ ਐਕਸਪੈਰੀਮੈਂਟ-V (Sapphire V) ਕਰੇਗਾ। ਇਸ ਨਾਲ ਮਾਈਕ੍ਰੋਗੈਵਿਟੀ ਵਿਚ ਵੱਡੇ ਪੱਧਰ 'ਤੇ ਅੱਗ ਲੱਗਣ ਦੇ ਕਾਰਨਾਂ ਦਾ ਅਧਿਐਨ ਕੀਤਾ ਜਾਵੇਗਾ। ਇਸ ਦੇ ਬਾਅਦ ਧਰਤੀ 'ਤੇ ਵਾਪਸ ਆ ਕੇ ਪੈਸੀਫਿਕ ਮਹਾਸਾਗਰ 'ਤੇ ਲੈਂਡਿੰਗ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਚੀਨ ਦੇ ਰਾਜਦੂਤ ਨੇ ਟਵਿੱਟਰ 'ਤੇ ਲਾਈਕ ਕੀਤੀ ਅਸ਼ਲੀਲ ਕਲਿਪ
1 ਫਰਵਰੀ, 2003 ਨੂੰ ਵਾਪਰਿਆ ਸੀ ਹਾਦਸਾ
ਹਰਿਆਣਾ ਦੇ ਕਰਨਾਲ ਵਿਚ ਪੈਦਾ ਹੋਈ ਕਲਪਨਾ ਚਾਵਲਾ 16 ਜਨਵਰੀ, 2003 ਨੂੰ ਸਪੇਸ ਵਿਚ ਜਾਣ ਵਾਲੀ ਪਹਿਲੀ ਭਾਰਤੀ ਬੀਬੀ ਸੀ। ਭਾਵੇਂਕਿ ਲਾਂਚ ਦੇ 82 ਸੈਕੰਡ ਬਾਅਦ ਹੀ ਸ਼ਟਲ ਤੋਂ ਫੋਮ ਦਾ ਇਕ ਟੁੱਕੜਾ ਵੱਖਰਾ ਹੋ ਗਿਆ ਸੀ ਜੋ 15 ਦਿਨ ਬਾਅਦ ਵਾਪਸੀ ਦੇ ਸਮੇਂ ਨਾਸਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਾਦਸਿਆਂ ਵਿਚੋਂ ਇਕ ਦਾ ਕਾਰਨ ਬਣਿਆ। ਉਸ ਮਿਸ਼ਨ ਨੂੰ ਸਮਝਣ ਵਾਲੇ ਮਾਹਰ ਅੱਜ ਉਸ ਪਲ ਨੂੰ ਕੋਸਦੇ ਹਨ ਜਦੋਂ ਉਸ ਫੋਮ ਨੂੰ ਇਕ ਸਧਾਰਨ ਜਿਹਾ ਟੁੱਕੜਾ ਸਮਝ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਸੀ। ਇਸੇ ਕਾਰਨ ਸ਼ਟਲ ਵਿਚ ਧਰਤੀ 'ਤੇ ਵਾਪਸ ਪਰਤਦੇ ਸਮੇਂ ਧਮਾਕਾ ਹੋ ਗਿਆ ਸੀ। ਦੁਨੀਆ ਨੇ ਕਲਪਨਾ ਸਮੇਤ 7 ਹੋਣਹਾਰ ਪੁਲਾੜ ਯਾਤਰੀਆਂ ਨੂੰ ਗਵਾ ਦਿੱਤਾ।
ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਵਾਲ ਕੱਟਵਾ ਅਤੇ ਮੂੰਹ ਕਾਲਾ ਕਰ ਪੂਰੇ ਮੁਹੱਲੇ 'ਚ ਘੁੰਮਾਇਆ
NEXT STORY