ਨੈਸ਼ਨਲ ਡੈਸਕ - ਕੋਰੋਨਾ ਜਿਵੇਂ-ਜਿਵੇਂ ਆਪਣਾ ਰੂਪ ਬਦਲ ਰਿਹਾ ਹੈ, ਦੁਨੀਆ ਦੇ ਵਿਗਿਆਨੀ ਵੀ ਉਸ ਨਾਲ ਨਜਿੱਠਣ ਲਈ ਕਮਰ ਕੱਸੀ ਫਿਰਦੇ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਕੋਰੋਨਾ ਦੇ ਹਰ ਵੈਰੀਅੰਟ ਨਾਲ ਲੜਨ ਲਈ ਇਕ ਨਵੀਂ ਸੁਪਰ ਵੈਕਸੀਨ ਤਿਆਰ ਕਰ ਲਈ ਹੈ। ਇਹ ਕੋਵਿਡ-19 ਦੇ ਹਰ ਵੈਰੀਅੰਟ ਦਾ ਮੁਕਾਬਲਾ ਕਰਨ ਵਿਚ ਸਮਰੱਥ ਹੈ। ਕੋਰੋਨਾ ਵਾਇਰਸ ਨੂੰ ਅਜੇ ਤੱਕ ਦੋ ਮਹਾਮਾਰੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। 2003 ਵਿਚ ਸਾਰਸ ਅਤੇ 2019-20 ਤੋਂ ਕੋਵਿਡ-19 ਗਲੋਬਲ ਮਹਾਮਾਰੀ। ਖੋਜਕਾਰਾਂ ਨੇ ਪਾਇਆ ਹੈ ਕਿ ਭਵਿੱਖ ਵਿਚ ਵੀ ਕੋਰੋਨਾ ਵਾਇਰਸ ਦਾ ਖਤਰਾ ਬਰਕਰਾਰ ਰਹੇਗਾ ਅਤੇ ਕੋਈ ਨਹੀਂ ਜਾਣਦਾ ਹੈ ਕਿ ਕਿਹੜਾ ਵਾਇਰਸ ਕਦੋਂ ਅਗਲੀ ਮਹਾਮਾਰੀ ਫੈਲਾ ਦੇਵੇਗਾ।
ਇਹ ਵੀ ਪੜ੍ਹੋ: ਪਾਕਿ ਤੋਂ ਵੱਡੀ ਖ਼ਬਰ: ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆ
ਭਵਿੱਖ ਵਿਚ ਕੋਰੋਨਾ ਵਾਇਰਸ ਨਾਲ ਜੁੜੀ ਅਜਿਹੀ ਕਿਸੇ ਵੀ ਸੰਸਾਰਿਕ ਮਹਾਮਾਰੀ ਤੋਂ ਰੱਖਿਆਲਈ ਵਿਗਿਆਨੀਆਂ ਨੇ ਇਹ ਵੈਕਸੀਨ ਡਿਜ਼ਾਈਨ ਕੀਤੀ ਹੈ, ਜੋ ਮੌਜੂਦਾ ਸਾਰਸ ਕੋਵ-2 ਕੋਰੋਨਾ ਵਾਇਰਸ ਦੇ ਖਿਲਾਫ ਸੁਰੱਖਿਆ ਤਾਂ ਦੇਵੇਗੀ ਹੀ, ਕੋਰੋਨਾ ਵਾਇਰਸ ਸਮੂਹ ਦੇ ਦੂਸਰੇ ਸੰਭਾਵਿਤ ਵਾਇਰਸ ਤੋਂ ਵੀ ਰੱਖਿਆ ਵਿਚ ਕਾਰਗਰ ਹੋਵੇਗੀ। ਸੁਪਰ ਵੈਕਸੀਨ ਨੂੰ ਅਮਰੀਕਾ ਦੀ ਨਾਰਥ ਕੈਰੋਲਿਨਾ ਯੂਨੀਵਰਸਿਟੀ ਨੇ ਡਵੈਲਪ ਕੀਤਾ ਹੈ। ਯੂਨੀਵਰਸਿਟੀ ਦੀ ਸਟੱਡੀ ਨੂੰ ਸਾਈਂਸ ਜਰਨਲ ਵਿਚ ਪਬਲਿਖ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
ਕਈ ਗੁਣਾ ਐਂਟੀਬਾਡੀਜ਼ ਕਰਦੀ ਹੈ ਤਿਆਰ
ਖੋਜਕਾਰਾਂ ਨੇ ਇਸਦੀ ਰੋਕਥਾਮ ਲਈ ਵੈਕਸੀਨ ਵਿਕਸਿਤ ਕਰਨ ਵਿਚ ਐੱਮ. ਆਰ. ਐੱਨ. ਏ. ਤਕਨੀਕ ਅਪਨਾਈ ਹੈ, ਜਿਸਦਾ ਅਮਰੀਕਾ ਵਿਚ ਵਿਕਸਿਤ ਦੋਨੋਂ ਵੈਕਸੀਨ ਫਾਈਜ਼ਰ ਅਤੇ ਮਾਡਰਨਾ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। ਫਰਕ ਸਿਰਫ ਇਹ ਹੈ ਕਿ ਯੂਨੀਵਰਸਲ ਵੈਕਸੀਨ ਵਿਕਸਿਤ ਕਰਨ ਲਈ ਖੋਜਕਾਰਾਂ ਨੇ ਸਿਰਫ ਇਕ ਵਾਇਰਸ ਦੇ ਐੱਮ. ਆਰ. ਐੱਨ. ਏ. ਕੋਰਡ ਦੀ ਵਰਤੋਂ ਕਰਨ ਦੀ ਥਾਂ ਕਈ ਕੋਰੋਨਾ ਵਾਇਰਸ ਦੇ ਐੱਮ. ਆਰ. ਐੱਨ. ਏ. ਨੂੰ ਇਕੱਠਿਆਂ ਜੋੜ ਦਿੱਤਾ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਜਦੋਂ ਹਾਈਬ੍ਰਿਡ ਵੈਕਸੀਨ ਚੂਹੇ ਨੂੰ ਲਗਾਈ ਗਈ ਤਾਂ ਅਜਿਹੀ ਅਸਰਦਾਰ ਐਂਟੀਬਾਡੀਜ਼ ਤਿਆਰ ਹੋਈ ਜੋ ਕਈ ਤਰ੍ਹਾਂ ਦੀ ਸਪਾਈਕ ਪ੍ਰੋਟੀਨ ਦਾ ਸਾਹਮਣਾ ਕਰ ਸਕਦੀ ਹੈ। ਇਸ ਵਿਚ ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਬੀਟਾ (ਬੀ.1.351) ਵੈਰੀਅੰਟ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 5 ਫੁੱਟ 4 ਇੰਚ ਦੀ ਪਤਨੀ ਅਤੇ 3 ਫੁੱਟ 7 ਇੰਚ ਦਾ ਪਤੀ, ਵਰਲਡ ਰਿਕਾਰਡ 'ਚ ਦਰਜ ਹੋਇਆ ਇਸ ਜੋੜੇ ਦਾ ਨਾਂ
ਕਾਮਯਾਬ ਹੋਈ ਤਾਂ ਨਵੀਂ ਮਹਾਮਾਰੀ ਦਾ ਨਹੀਂ ਹੋਵੇਗਾ ਖਤਰਾ
ਖੋਜ ਮੁਤਾਬਕ ਇਸ ਯੂਨੀਵਰਸਲ ਵੈਕਸੀਨ ਵਿਚ ਕਿਸੇ ਵੀ ਤਰ੍ਹਾਂ ਦੇ ਆਉਟਬ੍ਰੇਕ ਨੂੰ ਰੋਕਣ ਦੀ ਸਮਰੱਥਾ ਹੋਵੇਗੀ। ਟ੍ਰਾਇਲ ਵਿਚ ਵਰਤੇ ਗਏ ਚੂਹੇ ਸਾਰਸ ਕੋਵ ਅਤੇ ਕੋਰੋਨਾ ਵਾਇਰਸ ਦੇ ਕਈ ਹੋਰ ਵੈਰੀਅੰਟ ਨਾਲ ਇਨਫੈਕਟਿਡ ਸਨ। ਟ੍ਰਾਇਲ ਦੀ ਇਹ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਸਭ ਕੁਝ ਤੈਅ ਯੋਜਨਾ ਦੇ ਮੁਤਾਬਕ ਰਿਹਾ ਤਾਂ ਅਗਲੇ ਸਾਲ ਇਸ ਵੈਕਸੀਨ ਦੀ ਟ੍ਰਾਇਲ ਇਨਸਾਨ ’ਤੇ ਕੀਤੀ ਜਾਏਗੀ। ਖੋਜਕਾਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਸਭ ਕੁਝ ਜੇਕਰ ਉਨ੍ਹਾਂਦੀ ਯੋਜਨਾ ਮੁਤਾਬਕ ਚਲਦਾ ਰਿਹਾ ਤਾਂ ਉਹ ਕੋਰੋਨਾ ਦੇ ਹਰ ਤਰ੍ਹਾਂ ਦੇ ਵੈਰੀਅੰਟ ਦੀ ਰੋਕਥਾਮ ਵਾਲੀ ਯੂਨੀਵਰਸਲ ਵੈਕਸੀਨ ਬਣਾ ਲੈਣਗੇ ਅਤੇ ਫਿਰ ਕੋਰੋਨਾ ਫੈਮਿਲੀ ਕਾਰਨ ਤੀਸਰੀ ਸੰਸਾਰਿਕ ਮਹਾਮਾਰੀ ਦਾ ਖਤਰਾ ਨਹੀਂ ਰਹੇਗਾ।
ਇਹ ਵੀ ਪੜ੍ਹੋ: ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ
ਕੋਰੋਨਾ ਦੇ ਨਵੇਂ ਰੂਪਾਂ ਦਾ ਤੋੜ ਲੱਭ ਰਿਹੈ ਅਮਰੀਕਾ
ਕੋਰੋਨਾ ਵਾਇਰਸ ਦਾ ਡੇਲਟਾ ਪਲੱਸ ਵੈਰੀਅੰਟ ਹੁਣ ਭਾਰਤ ਵਿਚ ਖਤਰਨਾਕ ਬਣ ਚੁੱਕਾ ਹੈ। ਡੇਲਟਾ ਵੈਰੀਅੰਟ ਕਾਰਨ ਅਮਰੀਕੀ ਸਰਕਾਰ ਦੀ ਵੀ ਚਿੰਤਾ ਵਧੀ ਹੋਈ ਹੈ। ਇਸ ਲਈ ਵਿਗਿਆਨਕ ਹੁਣ ਸੁਪਰ ਵੈਕਸੀਨ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਕੋਰੋਨਾ ਦੇ ਕਿਸੇ ਵੀ ਨਵੇਂ ਵੈਰੀਅੰਟ ਦੀ ਚਿੰਤਾ ਹੀ ਖਤਮ ਹੋ ਜਾਏਗੀ। ਯੂਨੀਵਰਸਿਟੀ ਆਫ ਕੈਰੋਲਿਨਾ ਦੇ ਵਿਗਿਆਨੀਆਂ ਨੇ ਅਜੇ ਤੱਕ ਜੋ ਖੋਜ ਕੀਤੀ ਹੈ, ਉਸਦੇ ਨਤੀਜੇ ਬਹੁਤ ਹਾਂ-ਪੱਖੀ ਹਨ। ਯੂਨੀਵਰਸਲ ਵੈਕਸੀਨ ਵਿਕਸਿਤ ਕਰਨ ਦਾ ਮਕਸਦ ਇਹ ਹੈ ਕਿ ਇਹ ਅਣਦੇਖਿਆ ਵਾਇਰਸ ਭਾਵੇਂ ਕਿੰਨਾ ਵੀ ਰੰਗ-ਰੂਪ ਬਦਲ ਲਵੇ, ਇਹ ਸਾਰਿਆਂ ਖਿਲਾਫ ਓਨਾਂ ਹੀ ਅਸਰਦਾਰ ਹੋਵੇਗੀ ਅਤੇ ਫਿਰ ਭਵਿੱਖ ਵਿਚ ਕੋਰੋਨਾ ਵਾਇਰਸ ਦੇ ਕਿਸੇ ਵਿਚ ਨਵੇਂ ਵੈਰੀਅੰਟ ਦੀ ਟੈਨਸ਼ਨ ਨਹੀਂ ਰਹਿ ਜਾਏਗੀ।
ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ
ਕੀ ਹੈ ਸਪਾਈਕ ਪ੍ਰੋਟੀਨ?
ਕੋਰੋਨਾ ਵਾਇਰਸ ਦੀ ਫੈਮਿਲੀ ਦੇ ਸਾਰੇ ਵੈਰੀਅੰਟ ਸਪਾਈਕ ਪ੍ਰੋਟੀਨ ਡਵੈਲਪ ਕਰਦੇ ਹਨ। ਵਾਇਰਸ ਦੀ ਆਉਟਰ ਲੇਅਰ ’ਤੇ ਕ੍ਰਾਉਨ ਯਾਨੀ ਕੰਢਿਆਂ ਵਾਂਗ ਦਿਖਣ ਵਾਲੇ ਹਿੱਸੇ ਤੋਂ ਪ੍ਰੋਟੀਨ ਬਾਹਰ ਨਿਕਲਦਾ ਹੈ। ਇਸਨੂੰ ਹੀ ਸਪਾਈਕ ਪ੍ਰੋਟੀਨ ਦਾ ਨਾਂ ਦਿੱਤਾ ਗਿਆ ਹੈ। ਪ੍ਰੋਟੀਨ ਰਾਹੀਂ ਹੀ ਇਨਸਾਨੀ ਸਰੀਰ ਵਿਚ ਇਨਫੈਕਸ਼ਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ। ਇਹ ਇਨਸਾਨ ਦੇ ਐਂਜਾਈਮ ਰਿਸੈਪਟਰ ਨਾਲ ਜੁੜੇ ਫੇਫੜਿਆਂ ਵਿਚ ਪਹੁੰਚਦਾ ਹੈ। ਪ੍ਰੋਟੀਨ ਫੇਫੜਿਆਂ ਵਿਚ ਪਹੁੰਚਣ ’ਤੇ ਇਨਫੈਕਸ਼ਨ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ: ਪਾਕਿ ’ਚ ਜਨਰਲ ਬਾਜਵਾ ਦੀ ਹੱਤਿਆ ਦੀ ਸਾਜ਼ਿਸ਼! ਫੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਜਵਾਨ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
NEXT STORY