ਮਾਂਟਰੀਅਲ: ਅੱਜ ਦੇ ਯੁੱਗ ਵਿਚ ਮਨੁੱਖ ਦੀ ਕੰਮ ਤੋਂ ਸੇਵਾਮੁਕਤੀ ਦੀ ਉਮਰ 60 ਸਾਲ ਹੈ ਜਾਂ ਕਈ ਦੇਸ਼ਾਂ ਵਿਚ ਸੇਵਾਮੁਕਤੀ ਦੀ ਉਮਰ 65 ਸਾਲ ਹੈ ਅਤੇ ਮਨੁੱਖ ਦੀ ਜਿਊਣ ਦੀ ਔਸਤ ਉਮਰ ਲੱਗਭਗ 80 ਸਾਲ ਹੈ ਪਰ ਮਾਹਰਾਂ ਨੂੰ ਕੁੱਝ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਦਾਅਵਾ ਕੀਤਾ ਗਿਆ ਹੈ ਕਿ ਅਗਲੇ 80 ਸਾਲਾਂ ਦੇ ਅੰਦਰ ਮਨੁੱਖ ਦੀ ਉਮਰ 130 ਸਾਲ ਤੱਕ ਵੱਧ ਜਾਏਗੀ। ਯਾਨੀ ਇਕ ਵਿਅਕਤੀ 130 ਸਾਲ ਦੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ।
ਇਹ ਵੀ ਪੜ੍ਹੋ: ਪੂਰਬੀ ਅਫ਼ਗਾਨਿਸਤਾਨ ’ਚ ਧਮਾਕਾ, 9 ਬੱਚਿਆਂ ਦੀ ਮੌਤ
ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 80 ਸਾਲਾਂ ਦੇ ਅੰਦਰ ਇਨਸਾਨ 130 ਦੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ ਪਰ ਕੈਨੇਡਾ ਵਿਚ ਐਚ.ਈ.ਸੀ. ਮਾਂਟਰੀਅਲ ਦੇ ਵਿਗਿਆਨੀਆਂ ਨੇ ਕਿਹਾ ਕਿ ਇਸ ਸਦੀ ਅੰਤ ਤੱਕ ਯਾਨੀ ਸਾਲ 2100 ਤੱਕ ਮਨੁੱਖੀ ਜੀਵਨ ਦੀ ਸਿਖ਼ਰ ਹੱਦ 180 ਤੱਕ ਪਹੁੰਚ ਸਕਦੀ ਹੈ। ਸਹਾਇਕ ਪ੍ਰਰੋਫੈਸਰ ਲਿਓਬੇਲਜ਼ਾਈਲ ਨੇ ਦਾਅਵਾ ਕੀਤਾ ਹੈ ਕਿ ਸਾਲ 2100 ਤੱਕ ਸਭ ਤੋਂ ਵੱਧ ਉਮਰ ਦੇ ਵਿਅਕਤੀ ਦੇ ਜਿਊਂਦਾ ਰਹਿਣ ਦਾ ਰਿਕਾਰਡ ਤੋੜਿਆ ਜਾ ਸਕਦਾ ਹੈ। ਮੌਜੂਦਾ ਰਿਕਾਰਡ ਇਕ ਫ੍ਰਾਂਸੀਸੀ ਮਹਿਲਾ ਜੀਨ ਕੈਲਮੇਂਟ ਦਾ ਹੈ, ਜਿਨ੍ਹਾਂ ਦੀ 1997 ਵਿਚ 122 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ, ਉਥੇ ਹੀ ਪਿਛਲੇ ਦਿਨੀਂ ਚੀਨ ਦੀ ਇਕ ਮਹਿਲਾ ਦਾ ਵੀ 120 ਸਾਲ ਤੋਂ ਜ਼ਿਆਦਾ ਦੀ ਉਮਰ ਵਿਚ ਦਿਹਾਂਤ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ 115 ਪੌਂਡ ਕੋਕੀਨ ਨਾਲ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਗ੍ਰਿਫ਼ਤਾਰ
ਕੈਨੇਡੀਅਨ ਵਿਗਿਆਨੀ ਨੇ ਮਨੁੱਖਾਂ ਦੀ ਉਮਰ ਵਿਚ ਅਚਾਨਕ ਵਾਧੇ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਮਨੁੱਖਾਂ ਦੀ ਵੱਧ ਤੋਂ ਵੱਧ ਉਮਰ ਜੇਕਰ ਵੱਧਦੀ ਹੈ ਤਾਂ ਇਹ ਸਹੀ ਨਹੀਂ ਹੋਵੇਗਾ। ਕੈਨੇਡੀਅਨ ਪ੍ਰੋਫੈਸਰ ਨੇ ਅੰਕੜਿਆਂ ਅਤੇ ਇਸ ਦੀਆਂ ਐਪਲੀਕੇਸ਼ਨਾਂ ਦੀ ਸਾਲਾਨਾ ਸਮੀਖਿਆ ਵਿਚ ਪ੍ਰਕਾਸ਼ਿਤ ਇਕ ਪੱਤਰ ਵਿਚ ਚਿਤਾਵਨੀ ਦਿੱਤੀ ਕਿ ਜੀਵਨ ਦੀਆਂ ਮੌਜੂਦਾ ਸੀਮਾਵਾਂ ਨੂੰ ਅੱਗੇ ਵਧਾਉਣ ਵਾਲੇ ਵਧੇਰੇ ਲੋਕ ਸਮਾਜ ਲਈ ਵੱਡੇ ਪੱਧਰ ’ਤੇ ਮਾੜੇ ਪ੍ਰਭਾਵ ਪਾ ਸਕਦੇ ਹਨ।
ਇਹ ਵੀ ਪੜ੍ਹੋ: ਸਮੁੰਦਰ 'ਚ ਜੰਮੀ ਬਰਫ਼ ’ਤੇ ਘੁੰਮ ਰਹੇ ਸੀ ਲੋਕ, ਅਚਾਨਕ ਵਾਪਰੀ ਅਜਿਹੀ ਘਟਨਾ ਕਿ 34 ਲੋਕਾਂ ਦੀ ਜਾਨ 'ਤੇ ਬਣੀ
ਕੈਨੇਡੀਅਨ ਪ੍ਰੋਫੈਸਰ ਨੇ ਕਿਹਾ ਹੈ ਕਿ ਮਨੁੱਖ ਦੀ ਉਮਰ ਜ਼ਰੂਰਤ ਤੋਂ ਵੱਧ ਹੋਣ ਕਾਰਨ ਉਹ ਕਈ ਬੀਮਾਰੀਆਂ ਨਾਲ ਪੀੜਤ ਰਹਿਣਗੇ ਅਤੇ ਉਨ੍ਹਾਂ ਨੂੰ ਕਾਫ਼ੀ ਸਰੀਰਕ ਤਕਲੀਫ਼ ਵੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਮੈਡੀਕਲ ਬਿੱਲ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨ ਕਰੇਗਾ। ਉਥੇ ਹੀ ਸਾਮਾਜਿਕ ਦੇਖ਼ਭਾਲ, ਪੈਨਸ਼ਨ ਅਤੇ ਹੋਰ ਸਾਮਾਜਿਕ ਸੁਰੱਖਿਆ ਪ੍ਰੋਗਰਾਮਾਂ ’ਤੇ ਵੀ ਇਸ ਦਾ ਡੂੰਘਾ ਅਸਰ ਪਏਗਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਪਹਿਲਾਂ ਹੀ ਬਹੁਤ ਘੱਟ ਟੈਕਸ ਅਦਾ ਕਰਨ ਵਾਲੇ ਹਨ ਅਤੇ ਅਜਿਹੀ ਸਥਿਤੀ ਵਿਚ ਮਨੁੱਖ ਦੀ ਉਮਰ ਵਧਣ ਕਾਰਨ ਟੈਕਸ ਦਾਤਾ ਹੋਰ ਵੀ ਦਬਾਅ ਹੇਠ ਆ ਜਾਣਗੇ। ਫਿਲਹਾਲ ਇਕ ਦਰਜਨ ਤੋਂ ਜ਼ਿਆਦਾ ਜਿਊਂਦੇ ਲੋਕਾਂ ਦੀ ਮੌਜੂਦਾ ਸਮੇਂ ਵਿਚ 110 ਸਾਲ ਤੋਂ ਜ਼ਿਆਦਾ ਉਮਰ ਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਸਮੂਹਿਕ ਵਿਆਹ ਸਮਾਰੋਹ 'ਚ 70 ਹਿੰਦੂ ਜੋੜੇ ਬੱਝੇ ਵਿਆਹ ਦੇ ਬੰਧਨ 'ਚ
NEXT STORY