ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਸਕਾਚ ਵਿਸਕੀ ਕਰਕੇ ਵੀ ਜਾਣਿਆ ਜਾਂਦਾ ਹੈ। ਜਿਸ ਘਰ 'ਚ ਸ਼ਰਾਬ ਬਣਦੀ ਹੋਵੇ ਤੇ ਓਸ ਘਰ 'ਚ ਖਪਤ ਹੋਣੀ ਵੀ ਲਾਜ਼ਮੀ ਹੈ। ਅਜਿਹੇ ਅੰਕੜੇ ਹੀ ਸਕਾਟਲੈਂਡ ਦੇ ਮਾਮਲੇ ਵਿੱਚ ਸਾਹਮਣੇ ਆਏ ਹਨ ਕਿ ਪਿਆਕੜਾਂ ਨੂੰ ਬਚਾਉਣ ਲਈ 2016 ਅਤੇ 2020 ਦੇ ਵਿਚਕਾਰ ਲਗਭਗ 90,000 ਐਂਬੂਲੈਂਸ ਕਾਲਾਂ ਦਾ ਕਾਰਨ ਸ਼ਰਾਬ ਸੀ।ਸਕਾਟਿਸ਼ ਲਿਬਰਲ ਡੈਮੋਕ੍ਰੈਟਸ ਵੱਲੋਂ ਪ੍ਰਸ਼ਨ ਕਾਲ ਪੁੱਛੇ ਪ੍ਰਸਨ ਦੇ ਜਵਾਬ ਵਿੱਚ ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਕਿਹਾ ਕਿ ਇਸ ਮਿਆਦ ਦੇ ਦੌਰਾਨ 89,265 ਕਾਲਾਂ ਕਰਨ ਵਿੱਚ ਅਲਕੋਹਲ ਇੱਕ ਕਾਰਕ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ : 130 ਦਿਨ ਹਸਪਤਾਲ 'ਚ ਰਹੀ ਬੀਬੀ, ਫਿਰ ਹੋਇਆ 'ਸਿਹਤ ਚਮਤਕਾਰ'
ਸਾਲ 2016 ਵਿਚ ਅਜਿਹੇ 14,385 ਅਤੇ ਅਗਲੇ ਸਾਲ 15,420 ਮਾਮਲੇ ਦਰਜ ਹੋਏ ਸਨ। ਸਾਲ 2018 ਵਿਚ 31,451, ਜਦਕਿ 2019 ਵਿੱਚ 28451 ਸ਼ਰਾਬ ਨਾਲ ਜੁੜੇ ਮਾਮਲੇ ਸਾਹਮਣੇ ਆਏ ਸਨ। ਲਿਬਰਲ ਡੈਮੋਕਰੇਟਸ ਦੇ ਸਿਹਤ ਬੁਲਾਰੇ ਅਲੈਕਸੇਸ ਕੋਲ-ਹੈਮਿਲਟਨ ਨੇ ਕਿਹਾ ਕਿ “ਪਿਛਲੇ ਕੁਝ ਸਾਲਾਂ ਤੋਂ ਸ਼ਰਾਬ ਪੀਣ ਨਾਲ ਜੁੜੀਆਂ ਐਂਬੂਲੈਂਸ ਨੂੰ ਬੁਲਾਉਣ ਵਾਲੀਆਂ ਕਾਲਾਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ। ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਲਈ ਬਹੁਤ ਸਾਰੇ ਸਰੋਤ ਅਤੇ ਸਟਾਫ ਦਾ ਬਹੁਤ ਸਾਰਾ ਸਮਾਂ ਲੱਗਿਆ ਹੈ। ਉਹਨਾਂ ਸਕਾਟਲੈਂਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਸਮਝਦਾਰੀ ਤੋਂ ਕੰਮ ਲੈਣ ਤੇ ਇਹ ਧਿਆਨ ਵਿੱਚ ਰੱਖਣ ਕਿ ਐਂਬੂਲੈਂਸ ਸੇਵਾਵਾਂ ਬਹੁਤ ਹੀ ਸੂਖਮ ਸੇਵਾਵਾਂ ਹਨ, ਉਹਨਾਂ ਨੂੰ ਖੁਦ ਸਹੇੜੀਆਂ ਸਥਿਤੀਆਂ ਵਿੱਚ ਨਾ ਉਲਝਾਉਣ।
ਚਿੰਤਾਜਨਕ: ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1.42 ਕਰੋੜ ਦੇ ਪਾਰ, 6 ਲੱਖ ਤੋਂ ਵਧੇਰੇ ਮੌਤਾਂ
NEXT STORY