ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਇੱਕ ਤੀਜੀ ਖੁਰਾਕ ਦੇ ਰੂਪ ਵਿੱਚ ਵਧੀਆ ਕੋਰੋਨਾ 'ਬੂਸਟਰ' ਵੈਕਸੀਨ ਦਾ ਪਤਾ ਕਰਨ ਲਈ ਕਲੀਨੀਕਲ ਪ੍ਰੀਖਣ ਸ਼ੁਰੂ ਹੋ ਗਏ ਹਨ। ਕੋਵਿਡ-ਬੂਸਟ ਦਾ ਅਧਿਐਨ ਇਸ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਟੀਕੇ ਦੀ ਤੀਜੀ ਖੁਰਾਕ ਦੇਵੇਗਾ, ਜਿਸ ਨਾਲ ਵਾਇਰਸ ਵਿਰੁੱਧ ਵਾਧੂ ਸੁਰੱਖਿਆ ਪ੍ਰਦਾਨ ਕਰਨ ਦੇ ਨਤੀਜੇ ਸਾਹਮਣੇ ਆਉਣਗੇ। ਇਸ ਯੋਜਨਾ ਲਈ ਗਲਾਸਗੋ ਵਿੱਚ ਡਾਕਟਰ ਹੁਣ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਭਰਤੀ ਦੀ ਤਲਾਸ਼ ਕਰ ਰਹੇ ਹਨ ਜਦਕਿ ਪਹਿਲਾਂ ਹੀ 30 ਸਾਲ ਤੋਂ ਵੱਧ ਉਮਰ ਦੇ ਵਲੰਟੀਅਰ ਭਰਤੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਕੋਰੋਨਾ ਟੀਕੇ ਦੀਆਂ ਦੋ ਖੁਰਾਕਾਂ ਮਿਲ ਚੁੱਕੀਆਂ ਹਨ।
ਇਸ ਟ੍ਰਾਇਲ ਵਿੱਚ ਸ਼ਾਮਲ ਭਾਗੀਦਾਰਾਂ ਵਿੱਚੋਂ ਹਰੇਕ ਨੂੰ ਇੱਕ ਬੂਸਟਰ ਖੁਰਾਕ ਵਜੋਂ ਪਲੇਸਬੋ ਜਾਂ ਇੱਕ ਟੀਕਾ ਮਿਲੇਗਾ, ਜੋ ਅਸਲ ਵਿੱਚ ਪ੍ਰਾਪਤ ਕੀਤੇ ਗਏ ਟੀਕੇ ਤੋਂ ਅਲੱਗ ਟੀਕਾ ਹੋ ਸਕਦਾ ਹੈ ਅਤੇ ਬਾਅਦ ਵਿੱਚ ਉਹਨਾਂ ਦੀ ਕਿਸੇ ਵੀ ਪ੍ਰਤੀਕ੍ਰਿਆ ਲਈ ਨਿਗਰਾਨੀ ਕੀਤੀ ਜਾਵੇਗੀ ਅਤੇ ਅਗਲੇ ਸਾਲ ਵਿੱਚ ਉਹਨਾਂ ਦੀ ਪ੍ਰਤੀਰੋਧੀ ਪ੍ਰਤੀਕ੍ਰਿਆ ਵੀ ਮਾਪੀ ਜਾਵੇਗੀ, ਹਾਲਾਂਕਿ ਅੰਕੜਿਆਂ ਤੋਂ ਸ਼ੁਰੂਆਤੀ ਨਤੀਜੇ ਸਤੰਬਰ ਵਿੱਚ ਆਉਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਖੁਲਾਸਾ, ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ 'ਇਮਿਊਨਿਟੀ' ਇਕ ਸਾਲ ਤੱਕ ਰਹਿੰਦੀ ਹੈ ਮਜ਼ਬੂਤ
ਸਰਕਾਰ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਇਹ ਟਰਾਇਲ ਪੂਰੇ ਯੂਕੇ ਵਿੱਚ 18 ਸਾਈਟਾਂ 'ਤੇ ਹੋ ਰਹੀ ਹੈ ਅਤੇ ਇਹ ਦੁਨੀਆ ਦਾ ਪਹਿਲਾ ਅਧਿਐਨ ਮੰਨਿਆ ਜਾਂਦਾ ਹੈ, ਜੋ ਮਰੀਜ਼ਾਂ ਦੇ ਇਮਿਊਨਿਟੀ ਪ੍ਰਣਾਲੀ 'ਤੇ ਤੀਜੀ ਖੁਰਾਕ ਦੇ ਪ੍ਰਭਾਵ ਬਾਰੇ ਮਹੱਤਵਪੂਰਣ ਅੰਕੜੇ ਪ੍ਰਦਾਨ ਕਰੇਗਾ। ਇਸ ਟਰਾਇਲ ਦੇ ਸ਼ੁਰੂ ਵਿੱਚ ਗਲਾਸਗੋ ਦਾ ਕੁਈਨ ਐਲਿਜ਼ਾਬੇਥ ਯੂਨੀਵਰਸਿਟੀ ਹਸਪਤਾਲ ਸਕਾਟਲੈਂਡ ਭਰ ਵਿੱਚੋਂ ਇਕਲੌਤਾ ਹੋਵੇਗਾ। ਇਸ ਅਧਿਐਨ ਵਿੱਚ ਹਿੱਸਾ ਲੈਣ ਲਈ ਸ਼ੁਰੂਆਤੀ ਤੌਰ 'ਤੇ ਲੱਗਭਗ 3,000 ਲੋਕਾਂ ਨੂੰ ਭਰਤੀ ਕੀਤਾ ਜਾਵੇਗਾ।
ਨੋਟ- ਗਲਾਸਗੋ 'ਚ ਕੋਰੋਨਾ ਖ਼ਿਲਾਫ਼ ਬੂਸਟਰ ਟੀਕਿਆਂ ਦਾ ਟ੍ਰਾਇਲ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਚੂਹਿਆਂ ਦੀ ਦਹਿਸ਼ਤ, ਕੁਤਰ ਰਹੇ ਲੋਕਾਂ ਦੀਆਂ ਅੱਖਾਂ ਅਤੇ ਕੰਨ
NEXT STORY