ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਇਸ ਮਹੀਨੇ ਡਰੱਗ ਨਾਲ ਸਬੰਧਤ ਮੌਤਾਂ ਲਈ ਇਕ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਇਸ ਯਾਦਗਾਰੀ ਸਮਾਗਮ ਵਿਚ ਪਰਿਵਾਰ ਅਤੇ ਸੰਸਥਾਵਾਂ ਨਸ਼ਿਆਂ ਅਤੇ ਦਵਾਈਆਂ ਕਾਰਨ ਆਪਣੀ ਜਾਨ ਗਵਾਉਣ ਵਾਲੇ ਆਦਮੀਆਂ ਅਤੇ ਔਰਤਾਂ ਨੂੰ ਯਾਦ ਕਰਨ ਲਈ ਇਕੱਠੇ ਹੋਣਗੇ।
ਗਲਾਸਗੋ ਵਿਚ ਇਹ ਸਮਾਗਮ ਫੇਸਜ਼ ਐਂਡ ਵਾਇਸਜ਼ ਆਫ ਰਿਕਵਰੀ (ਫੇਵਰ) ਵੱਲੋਂ 30 ਜੁਲਾਈ ਨੂੰ ਦੁਪਹਿਰ 1 ਵਜੇ ਬੁਕੈਨਨ ਸਟਰੀਟ ਦੇ ਰੋਇਲ ਕੰਸਰਟ ਹਾਲ ਸਟੈਪਸ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਯਾਦਗਾਰੀ ਸਮਾਗਮ ਉਸੇ ਦਿਨ ਤੈਅ ਕੀਤਾ ਗਿਆ ਹੈ, ਜਿਸ ਦਿਨ 2020 ਵਿਚ ਸਕਾਟਲੈਂਡ ਲਈ ਨਸ਼ਿਆਂ ਸਬੰਧੀ ਮੌਤਾਂ ਦੇ ਅੰਕੜੇ ਜਾਰੀ ਕੀਤੇ ਜਾਣੇ ਹਨ। 2019 ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿਚ 1264 ਲੋਕਾਂ ਦੀ ਡਰੱਗਜ਼ ਕਾਰਨ ਮੌਤ ਹੋਈ ਸੀ। ਗਲਾਸਗੋ ਵਿਚ ਸਾਲ 2019 'ਚ ਇਸ ਤਰ੍ਹਾਂ ਦੀਆਂ ਤਕਰੀਬਨ 279 ਮੌਤਾਂ ਹੋਈਆਂ ਸਨ।
ਕਾਮਿਆਂ ਨੂੰ ਹਿਜਾਬ ਪਹਿਨਣ ਤੋਂ ਮਨ੍ਹਾ ਕਰ ਸਕਦੀਆਂ ਹਨ ਕੰਪਨੀਆਂ : ਈ.ਯੂ. ਅਦਾਲਤ
NEXT STORY