ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਸਰਕਾਰ ਵੱਲੋਂ ਯੂਕ੍ਰੇਨ ਦੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਸੁਪਰ ਸਪਾਂਸਰ ਦੇ ਤੌਰ ’ਤੇ ਹਾਮੀ ਭਰੀ ਗਈ ਸੀ। ਜਿਸ ਤਹਿਤ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 1,000 ਤੋਂ ਵੱਧ ਯੂਕ੍ਰੇਨੀ ਨਾਗਰਿਕਾਂ ਨੇ ਸਕਾਟਲੈਂਡ ’ਚ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਹੈ। ਸਕਾਟਿਸ਼ ਸਰਕਾਰ ਇਕ ‘ਸੁਪਰ-ਸਪਾਂਸਰ’ ਵਜੋਂ ਕੰਮ ਕਰ ਰਹੀ ਹੈ, ਜਿਸ ਦਾ ਮਤਲਬ ਹੈ ਕਿ ਇਥੇ ਆਉਣ ਦੀ ਚੋਣ ਕਰਨ ਵਾਲੇ ਕਿਸੇ ਵੀ ਸ਼ਰਨਾਰਥੀ ਨੂੰ ਆਉਣ ਤੋਂ ਪਹਿਲਾਂ ਕਿਸੇ ਵਿਅਕਤੀਗਤ ਸਪਾਂਸਰ ਦਾ ਨਾਂ ਦੇਣ ਦੀ ਲੋੜ ਨਹੀਂ। ਕੱਲ ਸਕਾਟਿਸ਼ ਸਰਕਾਰ ਨੇ ਗਲਾਸਗੋ, ਐਡਿਨਬਰਾ ਅਤੇ ਕੈਰਨਰੀਅਨ ’ਚ ਤਿੰਨ ਨਵੇਂ ਸੁਆਗਤ ਕੇਂਦਰਾਂ ਦਾ ਐਲਾਨ ਕੀਤਾ, ਜੋ ਇਨ੍ਹਾਂ ਲੋਕਾਂ ਨੂੰ ਭੋਜਨ, ਅਨੁਵਾਦ ਸੇਵਾਵਾਂ ਅਤੇ ਟਰੌਮਾ ਸਹਾਇਤਾ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ
ਨਿਕੋਲਾ ਸਟ੍ਰਜਨ ਅਨੁਸਾਰ ਉਹ ਯੂਕ੍ਰੇਨ ਤੋਂ ਆਉਣ ਵਾਲਿਆਂ ਦਾ ਸਭ ਤੋਂ ਨਿੱਘਾ ਸਵਾਗਤ ਕਰਨ ਲਈ ਤਿਆਰ ਹਨ ਅਤੇ ਯੂਕ੍ਰੇਨੀਅਨ ਸੁਰੱਖਿਆ ਲਈ ਬਹੁਤ ਸਾਰੇ ਭਾਈਵਾਲਾਂ ਨਾਲ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਹੋਲੀਰੂਡ ਦੀ ਬਾਹਰੀ ਮਾਮਲਿਆਂ ਦੀ ਕਮੇਟੀ ਨੂੰ ਬੋਲਦਿਆਂ ਜਸਟ ਰਾਈਟ ਸਕਾਟਲੈਂਡ ਦੇ ਕਾਨੂੰਨੀ ਨਿਰਦੇਸ਼ਕ, ਐਂਡੀ ਸਿਰੇਲ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਯੂਕ੍ਰੇਨੀ ਵੀਜ਼ਾ ਸਕੀਮਾਂ ਲਈ 66,000 ਅਰਜ਼ੀਆਂ ’ਚੋਂ 15,800 ਵੀਜ਼ੇ ਦਿੱਤੇ ਗਏ ਹਨ, ਜੋ 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਆਉਣ ਵਾਲੇ ਲੋਕਾਂ ਦਾ ਸਿਰਫ 0.4 ਫੀਸਦੀ ਹੈ।
ਪਾਕਿਸਤਾਨ: PM ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਹੀ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਮੁਲਤਵੀ
NEXT STORY