ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਐਡਿਨਬਰਗ ਵਿੱਚ ਰਾਇਲ ਮੇਲ ਦੇ ਦਫਤਰ ਵਿੱਚ ਆਏ ਇੱਕ ਪਾਰਸਲ ਵਿੱਚੋਂ ਧੂੰਆਂ ਨਿਕਲਣ 'ਤੇ ਹਫੜਾ ਦਫੜੀ ਮੱਚ ਗਈ। ਇਹ ਪਾਰਸਲ ਨਿਕੋਲਾ ਸਟਰਜਨ ਦੇ ਨਾਮ 'ਤੇ ਦਫਤਰ ਵਿੱਚ ਆਇਆ ਸੀ। ਇਸ ਵਿੱਚੋਂ ਧੂੰਆਂ ਨਿਕਲਣ 'ਤੇ ਤੁਰੰਤ ਫਾਇਰ ਅਤੇ ਬੰਬ ਡਿਸਪੋਸਲ ਵਿਭਾਗ ਨੂੰ ਸੂਚਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਵੱਧ ਰਹੇ ਕੇਸਾਂ ਦਰਮਿਆਨ ਦਬਾਅ ਹੇਠ ਕੈਨੇਡੀਅਨ ਹਸਪਤਾਲ
ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਵਿਭਾਗ ਦੇ ਅਮਲੇ ਨੂੰ ਬਾਹਰ ਕੱਢਦਿਆਂ ਦਫਤਰ ਖਾਲੀ ਕਰਵਾਇਆ ਅਤੇ ਬਾਅਦ ਵਿਚ ਈ.ਓ.ਡੀ. ਪੈਕੇਜ ਨੂੰ ਹਟਾਉਣ ਤੋਂ ਬਾਅਦ ਦੁਬਾਰਾ ਖੋਲ੍ਹਿਆ ਗਿਆ। ਇਸ ਪਾਰਸਲ ਬਾਰੇ ਅਧਿਕਾਰੀਆਂ ਦੁਆਰਾ ਪੁੱਛਗਿੱਛ ਜਾਰੀ ਹੈ।ਵਿਭਾਗ ਦੁਆਰਾ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ ਕਿ 50 ਸਾਲਾ ਸਟਾਰਜਨ ਨੂੰ ਇਸ ਘਟਨਾ ਬਾਰੇ ਪਤਾ ਸੀ ਜਾਂ ਨਹੀਂ? ਸਕਾਟਲੈਂਡ ਦੀ ਸਰਕਾਰ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸੰਯੁਕਤ ਰਾਸ਼ਟਰ ਦੀ ਸ਼ਾਖਾ ਨੇ ਦਿੱਤੀ ਚਿਤਾਵਨੀ - 2020 ਨਾਲੋਂ ਵੀ ਜ਼ਿਆਦਾ ਖ਼ਰਾਬ ਹੋ ਸਕਦੈ ਸਾਲ 2021
NEXT STORY