ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਏ 9 'ਤੇ ਸਕੂਲ ਬੱਸ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਸ਼ਨੀਵਾਰ ਨੂੰ ਸ਼ਾਮ ਕਰੀਬ 4.45 ਵਜੇ ਇਨਵਰਨੇਸ ਦੇ ਦੱਖਣ ਵਿੱਚ ਹੋਏ ਇਸ ਹਾਦਸੇ ਵਿੱਚ ਇੱਕ ਸਕੂਲ ਬੱਸ ਤਿੰਨ ਬਾਲਗਾਂ ਸਮੇਤ ਸੈਕੰਡਰੀ ਸਕੂਲ ਦੇ 36 ਵਿਦਿਆਰਥੀ ਲਿਜਾ ਰਹੀ ਸੀ।
ਪੜ੍ਹੋ ਇਹ ਅਹਿਮ ਖਬਰ- ਜਾਨਸਨ ਨੇ ਬ੍ਰਿਟੇਨ ਨੂੰ ਵਿਗਿਆਨ ਦੇ ਖੇਤਰ 'ਚ ਗਲੋਬਲ ਮਹਾਸ਼ਕਤੀ ਬਣਾਉਣ ਲਈ ਪੇਸ਼ ਕੀਤੀ ਨਵੀਂ ਯੋਜਨਾ
ਕਾਰ ਨੂੰ ਇੱਕ 45 ਸਾਲਾ ਔਰਤ ਚਲਾ ਰਹੀ ਸੀ ਅਤੇ ਕਾਰ ਵਿੱਚ ਦੋ ਬੱਚੇ ਸਵਾਰ ਸਨ। ਟੱਕਰ ਉਪਰੰਤ ਕਾਰ ਵਿਚਲੇ ਦੋਵੇਂ ਬੱਚਿਆਂ ਸਮੇਤ ਬੱਸ ਦੇ 48 ਸਾਲਾ ਸਹਿ ਚਾਲਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਰੈਗਮੋਰ ਹਸਪਤਾਲ ਲਿਜਾਇਆ ਗਿਆ। ਜਦਕਿ ਕਾਰ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਦੇ ਕਾਰਨ ਏਬਰਡੀਨ ਰਾਇਲ ਇਨਫਰਮਰੀ ਲਿਜਾਇਆ ਗਿਆ। ਇਸ ਹਾਦਸੇ ਵਿਚ ਸ਼ਾਮਲ ਬਾਕੀ ਲੋਕ, ਬੱਸ ਦਾ 64 ਸਾਲਾ ਡਰਾਈਵਰ ਅਤੇ ਸੈਕੰਡਰੀ ਸਕੂਲ ਦੇ 36 ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਗੰਭੀਰ ਜ਼ਖ਼ਮੀ ਨਹੀਂ ਹੋਏ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਨਹੀਂ ਸੀ। ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਤਹਿਤ ਟੱਕਰ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
NRI ਸਭਾ, ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਲਖਵੀਰ ਸਿੰਘ NRI ਸਪੇਨ ਇਕਾਈ ਦੇ ਪ੍ਰਧਾਨ ਨਿਯੁਕਤ
NEXT STORY