ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲੋਬਲ ਪੱਧਰ 'ਤੇ ਕੋਰੋਨਾ ਦਾ ਕਹਿਰ ਕਿਸੇ ਵੀ ਪਾਸਿਓਂ ਘਟਦਾ ਨਜ਼ਰ ਨਹੀਂ ਆ ਰਿਹਾ। ਹੁਣ ਸਕੂਲੀ ਵਿਦਿਆਰਥੀਆਂ ਵਿੱਚ ਮਿਲ ਰਹੇ ਪਾਜ਼ੇਟਿਵ ਕੇਸਾਂ ਕਾਰਨ ਮੁੜ ਚਿੰਤਾ ਦਾ ਆਲਮ ਬਣਦਾ ਜਾ ਰਿਹਾ ਹੈ। ਸਕਾਟਲੈਂਡ ਦੇ ਸਹਿਰ ਐਬਰਡੀਨ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਤਿੰਨ ਬੱਚਿਆਂ ਦੇ ਕੋਰੋਨਾ ਪੀੜਤ ਹੋਣ ਕਾਰਨ ਸਕੂਲ ਦੇ 80 ਤੋਂ ਵੱਧ ਬੱਚਿਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਐਬਰਡੀਨ ਵਿੱਚ ਮਿਲਟੀਬਰ ਪ੍ਰਾਇਮਰੀ ਸਕੂਲ ਦੀਆਂ ਤਿੰਨ ਕਲਾਸਾਂ ਦੇ ਤਕਰੀਬਨ 83 ਬੱਚਿਆਂ ਨੂੰ ਸਕਾਰਾਤਮਕ ਮਾਮਲਿਆਂ ਵਾਲੇ ਬੱਚਿਆਂ ਦੇ ਸੰਭਾਵਿਤ ਨੇੜਲੇ ਸੰਪਰਕ ਵਜੋਂ ਪਛਾਣਨ ਤੋਂ ਬਾਅਦ ਸਾਵਧਾਨੀ ਵਜੋਂ ਦਸ ਦਿਨਾਂ ਲਈ ਆਪਣੇ ਆਪ ਨੂੰ ਵੱਖ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਸੰਬੰਧੀ ਐਬਰਡੀਨ ਸਿਟੀ ਕੌਂਸਲ ਦੇ ਇੱਕ ਬੁਲਾਰੇ ਅਨੁਸਾਰ ਮਿਲਟੀਬਰ ਪ੍ਰਾਇਮਰੀ ਸਕੂਲ ਵਿੱਚ ਤਿੰਨ ਸਕਾਰਾਤਮਕ ਮਾਮਲਿਆਂ ਤੋਂ ਬਾਅਦ ਸਕੂਲ ਦੀ ਲੀਡਰਸ਼ਿਪ ਟੀਮ ਦੁਆਰਾ ਕੀਤੀ ਗਈ ਜਾਂਚ ਅਤੇ ਜਨਤਕ ਸਿਹਤ ਦੇ ਮੁਲਾਂਕਣ ਤੋਂ ਬਾਅਦ, ਐੱਨ ਐੱਚ ਐੱਸ ਗ੍ਰੈਂਪੀਅਨ ਦੀ ਪਬਲਿਕ ਹੈਲਥ ਟੀਮ ਨੇ ਸਿਫਾਰਸ਼ ਕੀਤੀ ਹੈ ਕਿ ਬੱਚਿਆਂ ਦੀਆਂ ਤਿੰਨ ਜਮਾਤਾਂ (25, 25 ਅਤੇ 33 ਦੇ ਵਿਦਿਆਰਥੀ) ਨੂੰ ਸਾਵਧਾਨੀ ਵਜੋਂ ਦਸ ਦਿਨਾਂ ਲਈ ਆਪਣੇ ਆਪ ਨੂੰ ਇਕਾਂਤਵਾਸ ਕਰਨ ਦੀ ਜ਼ਰੂਰਤ ਹੈ।
ਪੜ੍ਹੋ ਇਹ ਅਹਿਮ ਖਬਰ- ਭੁੱਖ ਨਾਲ ਬੇਹਾਲ ਹੋਈ 6 ਸਾਲਾ ਬੱਚੀ, ਜਲਦਬਾਜ਼ੀ 'ਚ ਖਾਣਾ ਖਾਣ ਦੌਰਾਨ ਮੌਤ
ਇਸ ਦੇ ਇਲਾਵਾ ਬੱਚਿਆਂ ਦੇ ਮਾਪਿਆਂ ਨੂੰ ਇਸ ਸਥਿਤੀ ਬਾਰੇ ਸਲਾਹ ਦਿੱਤੀ ਜਾ ਰਹੀ ਹੈ ਅਤੇ ਸੰਪਰਕ ਟਰੇਸਰ ਸਾਰੇ ਪਰਿਵਾਰਾਂ ਨਾਲ ਤਾਲਮੇਲ ਕਰ ਰਹੇ ਹਨ ਜਦਕਿ ਸਕੂਲ ਵਿੱਚ ਹੋਰ ਸਾਰੀਆਂ ਕਲਾਸਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਗਲਾਸਗੋ ਦੇ ਵੱਖ-ਵੱਖ ਸਕੂਲਾਂ 'ਚ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਵਿਡ-19: ਸ਼੍ਰੀਲੰਕਾ ਨੇ ਤਾਲਾਬੰਦੀ ਦੌਰਾਨ ਅੰਤਰਰਾਸ਼ਟਰੀ ਹਵਾਈਅੱਡਾ ਫਿਰ ਖੋਲ੍ਹਿਆ
NEXT STORY