ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਲਾਗ ਤੋਂ ਬਚਣ ਅਤੇ ਇਸ ਦੀ ਪੁਸ਼ਟੀ ਲਈ ਇਕਾਂਤਵਾਸ ਇੱਕ ਢੁੱਕਵਾਂ ਹੱਲ ਹੈ। ਇਸ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਕਰਕੇ ਹੁਣ ਯੂਕੇ ਵਿੱਚ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਇਟਲੀ ਤੋਂ ਯੂਕੇ ਪਰਤਣ ਵਾਲੇ ਯਾਤਰੀਆਂ ਨੂੰ ਐਤਵਾਰ ਤੋਂ ਇਕਾਂਤਵਾਸ ਵਿੱਚ ਜਾਣਾ ਪਏਗਾ। ਯੂਕੇ ਦੇ ਆਵਾਜਾਈ ਵਿਭਾਗ (ਡੀ.ਐਫ.ਟੀ.) ਅਤੇ ਸਕਾਟਿਸ਼ ਸਰਕਾਰ ਨੇ ਇਟਲੀ, ਸੈਨ ਮਰੀਨੋ ਅਤੇ ਵੈਟੀਕਨ ਸਿਟੀ ਸਟੇਟ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ-ਨਿਊਜ਼ੀਲੈਂਡ ਚੋਣਾਂ : ਨਾਗਰਿਕਾਂ ਨੂੰ ਵੋਟ ਪਾਉਣ ਦੀ ਕੀਤੀ ਗਈ ਅਪੀਲ
ਇਨ੍ਹਾਂ ਨਿਯਮਾਂ ਨੂੰ ਐਤਵਾਰ ਸਵੇਰੇ 4 ਵਜੇ ਤੋਂ ਲਾਗੂ ਕੀਤਾ ਜਾਵੇਗਾ ਅਤੇ ਪ੍ਰਭਾਵਿਤ ਲੋਕਾਂ ਨੂੰ 14 ਦਿਨਾਂ ਲਈ ਅਲੱਗ ਇਕੱਲੇ ਰਹਿਣਾ ਪਵੇਗਾ। ਇਸ ਦੌਰਾਨ ਗ੍ਰੀਸ ਅਤੇ ਯੂਨਾਨ ਦੇ ਟਾਪੂਆਂ ਨੂੰ ਉਥੇ ਘੱਟ ਕੇਸ ਹੋਣ ਕਰਕੇ ਸਕਾਟਲੈਂਡ ਸਮੇਤ ਯੂਕੇ ਆਉਣ ਵਾਲੇ ਲੋਕਾਂ ਲਈ ਛੋਟ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। ਵਾਇਰਸ ਦੇ ਮਾਮਲੇ ਵਿੱਚ ਇਟਲੀ ਨੇ ਬੁੱਧਵਾਰ ਨੂੰ ਆਪਣੀ ਰੋਜ਼ਾਨਾ ਗਿਣਤੀ ਵਿਚ ਕੋਰੋਨਾਵਾਇਰਸ ਦੇ 7332 ਕੇਸ ਦਰਜ ਕੀਤੇ ਹਨ। ਇਸਦੇ ਇਲਾਵਾ ਕਮਿਊਨਿਟੀ ਸੇਫਟੀ ਮੰਤਰੀ ਐਸ਼ ਡੇਨਹੈਮ ਮੁਤਾਬਕ, ਸਕਾਟਲੈਂਡ ਵਿੱਚ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਯੂਕੇ ਆਉਣ ਵਾਲੇ ਲੋਕਾਂ ਉੱਤੇ ਕੁਆਰੰਟੀਨ ਪਾਬੰਦੀਆਂ ਲਗਾਉਣਾ ਸੁਰੱਖਿਆ ਦੀ ਪਹਿਲੀ ਜਰੂਰਤ ਹੈ ਜਿਸ ਨਾਲ ਲਾਗ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਯੂ. ਕੇ. ਨੇ ਬਣਾਇਆ ਪੰਜ ਮਿੰਟਾਂ 'ਚ ਕੋਰੋਨਾ ਦਾ ਪਤਾ ਲਗਾਉਣ ਵਾਲਾ ਟੈਸਟ
NEXT STORY