ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਭਰ ਵਿਚ ਨਸ਼ਿਆਂ ਨੇ ਅਜੋਕੀ ਪੀੜ੍ਹੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਇੱਥੋਂ ਤੱਕ ਕਿ ਬੱਚੇ ਵੀ ਇਸ ਦੀ ਪਕੜ ਵਿੱਚ ਆ ਚੁੱਕੇ ਹਨ। ਹਾਲ ਹੀ ਵਿੱਚ ਪੁਲਸ ਦੁਆਰਾ ਸਕਾਟਲੈਂਡ ਦੇ ਦੋ ਸਕੂਲੀ ਬੱਚਿਆਂ ਉੱਪਰ ਫਾਲਕਿਰਕ ਵਿੱਚ ਐਮ.ਡੀ.ਐਮ.ਏ. ਦੀਆਂ ਨਸ਼ੀਲੀਆਂ ਦਵਾਈਆਂ ਵੇਚਣ ਦਾ ਦੋਸ਼ ਲਗਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਧਮਕੀ ਭਰੇ ਈ-ਮੇਲ ਭੇਜਣ ਦੇ ਮਾਮਲੇ 'ਚ ਇਕ ਨੌਜਵਾਨ ਗ੍ਰਿਫ਼ਤਾਰ
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੋ ਟਿਕਾਣਿਆਂ 'ਤੇ ਛਾਪਾ ਮਾਰ ਕੇ ਗੋਲੀਆਂ ਅਤੇ ਠੋਸ ਬਲਾਕਾਂ ਨੂੰ ਬਰਾਮਦ ਕੀਤਾ, ਜਿਹਨਾਂ ਦੀ ਕੀਮਤ ਲਗਭੱਗ 2000 ਪੌਂਡ ਹੈ। ਇਸ ਤਲਾਸ਼ੀ ਦੇ ਸਬੰਧ ਵਿੱਚ 13 ਅਤੇ 15 ਸਾਲ ਦੇ ਦੀ ਬੱਚਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਫਾਲਕਿਰਕ ਦੇ ਏਰੀਆ ਕਮਾਂਡਰ ਚੀਫ ਇੰਸਪੈਕਟਰ ਕ੍ਰਿਸ ਸਟੀਵਰਟ ਮੁਤਾਬਕ, ਫਾਲਕਿਰਕ ਖੇਤਰ ਵਿਚ ਇਸ ਉਮਰ ਦੇ ਬੱਚਿਆਂ ਕੋਲੋਂ ਨਸ਼ਿਆਂ ਦੀ ਬਰਾਮਦੀ ਅਸਧਾਰਨ ਹੈ। ਅਧਿਕਾਰੀਆਂ ਮੁਤਾਬਕ, ਇਹ ਇਕ ਖੁਫੀਆ ਜਾਣਕਾਰੀ ਵਾਲੀ ਕਾਰਵਾਈ ਸੀ। ਪੁਲਸ ਬੁਲਾਰੇ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਆਪਣੇ ਸਮਾਨ ਦੀ ਵਿਕਰੀ ਕਰਨ ਲਈ ਬੱਚਿਆਂ ਜਾਂ ਪਹਿਲਾਂ ਹੀ ਅਪਰਾਧੀ ਪਿਛੋਕੜ ਵਾਲੇ ਲੋਕਾਂ ਦਾ ਸਹਾਰਾ ਲੈਂਦੇ ਹਨ। ਸਕੂਲੀ ਬੱਚਿਆਂ ਦਾ ਅਜਿਹੇ ਗੈਰਕਾਨੂੰਨੀ ਕੰਮ ਵਿੱਚ ਸ਼ਾਮਿਲ ਹੋਣਾ ਦੁੱਖਦਾਈ ਹੈ।
ਅਮਰੀਕੀ ਚੋਣ ਨਤੀਜਿਆਂ 'ਤੇ ਕੈਨੇਡੀਅਨ ਨੇਤਾਵਾਂ ਦੀ ਵੀ ਤਿੱਖੀ ਨਜ਼ਰ
NEXT STORY