ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੀਮਿਤ ਕੈਬਨਿਟ ਵਿਚ ਫੇਰਬਦਲ ਕਰਨ ਦਾ ਐਲਾਨ ਕੀਤਾ।ਇਸ ਤਬਦੀਲੀ ਦੇ ਤਹਿਤ ਮੌਰੀਸਨ ਨੇ ਸ਼ੁੱਕਰਵਾਰ ਨੂੰ ਡਾਨ ਤੇਹਾਨ ਨੂੰ ਵਪਾਰ ਮੰਤਰੀ ਦਾ ਅਹੁਦਾ ਦਿੱਤਾ।ਪ੍ਰਧਾਨ ਮੰਤਰੀ ਨੇ ਆਪਣੇ ਫਰੰਟ ਬੈਂਚ ਵਿਚ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਹਨ। ਸਾਬਕਾ ਐਸ.ਏ.ਐਸ. ਕੈਪਟਨ ਐਂਡਰਿਊ ਹੈਸਟੀ ਅਤੇ ਕੁਈਨਜ਼ਲੈਂਡਰ ਅਮਾਂਡਾ ਸਟੋਕਰ ਸਹਾਇਕ ਮੰਤਰੀਆਂ ਦਾ ਅਹੁਦਾ ਸੰਭਾਲਣਗੇ।
ਮੌਰੀਸਨ ਨੇ ਕਿਹਾ ਕਿ,"ਤੇਹਾਨ ਵਪਾਰ ਮੰਤਰਾਲਾ ਸੰਭਾਲਣਗੇ, ਸਾਬਕਾ ਡਿਪਲੋਮੈਟ ਨੂੰ ਆਸਟ੍ਰੇਲੀਆ ਅਤੇ ਚੀਨ ਨਾਲ ਸਬੰਧਾਂ ਨੂੰ ਸੁਧਾਰਨ ਲਈ ਅੱਗੇ ਰੱਖਿਆ ਗਿਆ ਹੈ।ਅਲਾਨ ਟੱਜ ਤੇਹਾਨ ਸਿੱਖਿਆ ਮੰਤਰਾਲਾ ਸੰਭਾਲਣਗੇ।ਸਿੱਖਿਆ ਦੇ ਨਤੀਜਿਆਂ ਨੂੰ ਇੱਕ ਸਪਸ਼ਟ ਰੂਪ ਦੇਣ ਅਤੇ ਖ਼ਾਸ ਤੌਰ 'ਤੇ ਆਸਟ੍ਰੇਲੀਆ ਦੇ ਨੌਜਵਾਨਾਂ ਨੂੰ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਲਈ ਤੇਹਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।" ਮੌਰੀਸਨ ਨੇ ਖਜ਼ਾਨਚੀ, ਵਿਦੇਸ਼ੀ ਮਾਮਲੇ, ਰੱਖਿਆ ਅਤੇ ਗ੍ਰਹਿ ਮਾਮਲਿਆਂ ਦੇ ਮਹੱਤਵਪੂਰਨ ਅਹੁਦਿਆਂ ਨੂੰ ਛੱਡ ਦਿੱਤਾ ਅਤੇ ਮੌਜੂਦਾ 22 'ਤੇ ਮੰਤਰੀਆਂ ਦੀ ਗਿਣਤੀ ਹੈ। ਬੀਬੀ ਮੰਤਰੀਆਂ ਦੀ ਗਿਣਤੀ ਛੇ 'ਤੇ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਸਾਲ 2021 ਦੀ ਸ਼ੁਰੂਆਤ 'ਚ 5 ਕਰੋੜ ਲੋਕਾਂ ਦਾ ਟੀਕਾਕਰਨ ਦੀ ਤਿਆਰੀ 'ਚ ਚੀਨ
ਮੌਰੀਸਨ ਨੇ ਕਿਹਾ,"ਇੱਕ ਚੀਜ਼ ਜਿਹੜੀ ਮੈਂ ਸੋਚਦਾ ਹਾਂ ਕਿ ਅਕਸਰ ਜਦੋਂ ਕੈਬਨਿਟ ਵਿਚ ਤਬਦੀਲੀ ਹੁੰਦੀ ਹੈ ਤਾਂ ਉਸ ਨੂੰ ਨਿੱਜੀ ਹਿੱਤਾ ਜਾਂ ਅੰਦਰੂਨੀ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।ਈਮਾਨਦਾਰੀ ਨਾਲ ਕਹਾਂ ਤਾਂ ਸਭ ਤੋਂ ਜ਼ਰੂਰੀ ਹੈ ਬਜ਼ੁਰਗਾਂ ਦੀ ਦੇਖਭਾਲ।"ਉਮੀਦ ਤੋਂ ਵੱਡ ਤਬਦੀਲੀ ਵਿਚ, ਗ੍ਰੇਗ ਹੰਟ ਨੂੰ ਉਸ ਦੇ ਮੌਜੂਦਾ ਸਿਹਤ ਮੰਤਰਾਲੇ ਦੇ ਨਾਲ-ਨਾਲ ਬਜ਼ੁਰਗਾਂ ਦੀ ਸੰਭਾਲ ਦਾ ਮੰਤਰਾਲਾ ਵੀ ਦਿੱਤਾ ਗਿਆ ਹੈ।ਮੌਰੀਸਨ ਨੇ ਇਸ ਤਬਦੀਲੀ ਨੂੰ ਇੱਕ ਸਾਧਾਰਨ ਤਬਦੀਲੀ ਦੱਸਿਆ ਜੋ ਕਿ ਸਥਿਰਤਾ, ਨਿਸ਼ਚਤਤਾ ਅਤੇ ਦ੍ਰਿੜ੍ਹਤਾ ਰੱਖਣ ਲਈ ਜ਼ਰੂਰੀ ਸੀ।
ਨੋਟ- ਮੌਰੀਸਨ ਦੇ ਕੈਬਨਿਟ ਵਿਚ ਫੇਰਬਦਲ ਕਰਨ ਬਾਰੇ, ਦੱਸੋ ਆਪਣੀ ਰਾਏ।
ਸਾਲ 2021 ਦੀ ਸ਼ੁਰੂਆਤ 'ਚ 5 ਕਰੋੜ ਲੋਕਾਂ ਦੇ ਟੀਕਾਕਰਨ ਦੀ ਤਿਆਰੀ 'ਚ ਚੀਨ
NEXT STORY