ਵੈਲਿੰਗਟਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ 30-31 ਮਈ ਨੂੰ ਹੋਣ ਵਾਲੀ ਸਲਾਨਾ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਨੇਤਾਵਾਂ ਦੀ ਬੈਠਕ ਲਈ ਨਿਊਜ਼ੀਲੈਂਡ ਜਾਣਗੇ। ਇਹ ਸੰਬੰਧੀ ਐਲਾਨ ਅੱਜ ਭਾਵ ਸੋਮਵਾਰ ਨੂੰ ਇੱਥੇ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ ਨੇ ਕੋਵਿਡ-19 ਦੇ ਅਸਥਾਈ ਉਪਾਅ ਕੀਤੇ ਖ਼ਤਮ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਐਲਾਨ ਕਰਦਿਆਂ ਕਿਹਾ ਕਿ ਮੌਰੀਸਨ ਅਤੇ ਉਹਨਾਂ ਦੀ ਪਤਨੀ 30 ਮਈ ਨੂੰ ਕੁਈਨਸਟਾਊਨ ਪਹੁੰਚਣਗੇ ਅਤੇ ਅਗਲੇ ਦਿਨ ਗੱਲਬਾਤ ਹੋਵੇਗੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਅਰਡਰਨ ਦੇ ਹਵਾਲੇ ਨਾਲ ਕਿਹਾ, “ਮੈਂ ਮਹਾਮਾਰੀ ਦੇ ਇਸ ਮੁਸ਼ਕਲ ਸਾਲ ਤੋਂ ਬਾਅਦ ਪ੍ਰਧਾਨ ਮੰਤਰੀ ਮੌਰੀਸਨ ਦਾ ਨਿਊਜ਼ੀਲੈਂਡ ਵਾਪਸ ਆਉਣ 'ਤੇ ਸਵਾਗਤ ਕਰਨ ਲਈ ਉਤਸੁਕ ਹਾਂ।'' ਅਰਡਰਨ ਮੁਤਾਬਕ, ਦੋਵੇਂ ਪ੍ਰਧਾਨ ਮੰਤਰੀ ਦੌਰੇ ਦੌਰਾਨ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਦੇ ਕਾਰੋਬਾਰ, ਸੈਰ-ਸਪਾਟਾ ਅਤੇ ਕਮਿਊਨਿਟੀ ਦੇ ਨੇਤਾਵਾਂ ਨਾਲ ਵੀ ਸ਼ਮੂਲੀਅਤ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪਹਿਲੀਆਂ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ
ਆਸਟ੍ਰੇਲੀਆ : ਸਮੁੰਦਰ 'ਚ ਮਿਲੀ ਸੋਨੇ ਦੀ 'ਮੁੰਦਰੀ' ਪਹਿਨੇ ਮੱਛੀ, ਲੋਕ ਹੋਏ ਹੈਰਾਨ
NEXT STORY