ਸਿਡਨੀ (ਬਿਊਰੋ): ਔਰਤਾਂ ਪ੍ਰਤੀ ਹੋ ਰਹੇ ਦੁਰਵਿਵਹਾਰ ਅਤੇ ਦਿਨ ਪ੍ਰਤੀ ਦਿਨ ਦੀਆਂ ਸਰੀਰਕ ਸ਼ੋਸ਼ਣ ਆਦਿ ਦੀਆਂ ਖ਼ਬਰਾਂ ਕਾਰਨ ਦੇਸ਼ ਦੀ ਜਨਤਾ ਅੰਦਰ ਵੱਧ ਰਹੇ ਗੁੱਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੱਡਾ ਐਲਾਨ ਕੀਤਾ ਹੈ। ਮੌਰੀਸਨ ਮੁਤਾਬਕ, ਸਾਡੇ ਦੇਸ਼ ਦੀਆਂ ਔਰਤਾਂ ਸਾਡੇ ਦੇਸ਼ ਦਾ ਮਾਣ ਸਨਮਾਨ ਹਨ। ਉਨ੍ਹਾਂ ਪ੍ਰਤੀ ਜੇਕਰ ਕੋਈ ਵੀ ਭਾਵੇਂ ਉਹ ਕਿੰਨੇ ਵੀ ਉਚੇ ਅਹੁਦੇ 'ਤੇ ਕਿਉਂ ਨਾ ਬੈਠਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕਿੰਨੀ ਵੀ ਸ਼ਕਤੀ ਦਾ ਮਾਲਕ ਕਿਉਂ ਨਾ ਹੋਵੇ, ਦੇਸ਼ ਦੀਆਂ ਔਰਤਾਂ ਦੇ ਮਾਣ ਸਨਮਾਨ ਪ੍ਰਤੀ ਹਮੇਸ਼ਾ ਉਤਰਦਾਈ ਰਹੇਗਾ। ਜੇਕਰ ਕੋਈ ਵਿਅਕਤੀ ਅਜਿਹੀ ਕੋਈ ਗਲਤੀ ਕਰਦਾ ਹੈ ਜਿਸ ਨਾਲ ਕਿ ਔਰਤਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ ਤਾਂ ਫਿਰ ਉਹ ਦੇਸ਼ ਦੇ ਕਾਨੂੰਨ ਦੇ ਤਹਿਤ ਸਜ਼ਾ ਦਾ ਹੱਕਦਾਰ ਹੋਵੇਗਾ।
ਉਪਰੋਕਤ ਬਿਆਨ, ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਬੰਧਤ ਵਿਭਾਗਾਂ ਦੇ ਕਮਿਸ਼ਨਰ ਕੇਟ ਜੈਨਕਿੰਨਜ਼ ਵੱਲੋਂ 18 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਵਿਚ ਸੁਝਾਏ ਗਏ 55 ਸਿਫਾਰਿਸ਼ਾਂ ਨੂੰ ਵੀ ਸਰਕਾਰ ਨੇ ਮੰਨ ਲਿਆ ਹੈ। ਜ਼ਿਕਰਯੋਗ ਹੈ ਕਿ ਉਕਤ ਰਿਪੋਰਟ ਜੋ ਕਿ ਬੀਤੇ ਸਾਲ ਜਨਵਰੀ ਦੇ ਮਹੀਨੇ ਵਿਚ ਸਰਕਾਰ ਨੂੰ ਸੌਂਪੀ ਗਈ ਸੀ, ਉਸ 'ਤੇ ਸਰਕਾਰ ਵੱਲੋਂ ਹੁਣ ਫ਼ੈਸਲਾ ਲਿਆ ਗਿਆ ਹੈ ਅਤੇ ਉਹ ਵੀ ਉਦੋਂ ਜਦੋਂ ਕਿ ਦੇਸ਼ ਅੰਦਰ ਔਰਤਾਂ ਨੇ ਖੁਦ ਅੱਗੇ ਆ ਕੇ ਸਰਕਾਰ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਅਤੇ ਦੇਸ਼ ਭਰ ਅੰਦਰ ਮੁਜ਼ਾਹਰਿਆਂ ਆਦਿ ਨੇ ਜ਼ੋਰ ਫੜ੍ਹ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਟੈਕਸਾਸ ਰਾਜ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 5 ਜ਼ਖਮੀ
ਮੌਰੀਸਨ ਨੇ ਔਰਤਾਂ ਦੇ ਸਨਮਾਨ ਬਹਾਲੀ ਲਈ ਦੇਸ ਦੇ ਸਾਹਮਣੇ 'ਰੋਡਮੈਪ ਫੌਰ ਰਿਸਪੈਕਟ' ਵੀ ਪੇਸ਼ ਕੀਤਾ। ਪੀ.ਐੱਮ. ਨੇ ਕਿਹਾ ਕਿ ਉਹ ਇਕ ਨਵਾਂ ਕਾਨੂੰਨ ਬਣਾਉਣਗੇ, ਜਿਸ ਵਿਚ ਪੀੜਤਾ ਨੂੰ ਘਟਨਾ ਦੇ ਦੋ ਸਾਲ ਬਾਅਦ ਤੱਕ ਸ਼ਿਕਾਇਤ ਦਰਜ ਕਰਾਉਣ ਦਾ ਅਧਿਕਾਰ ਹੋਵੇਗਾ। ਮੌਰੀਸਨ ਨੇ ਕਿਹਾ ਕਿ ਕੰਮ ਆਦਿ ਦੀ ਥਾਂ ਭਾਵੇਂ ਛੋਟੇ ਪੱਧਰ ਦੀ ਹੈ ਜਾਂ ਫਿਰ ਪਾਰਲੀਮੈਂਟ ਆਦਿ ਵਰਗੀਆਂ ਥਾਵਾਂ, ਔਰਤਾਂ ਲਈ ਹਰ ਥਾਂ ਸੁਰੱਖਿਅਤ ਹੋਵੇਗੀ ਅਤੇ ਹਰ ਕੰਮ ਕਰਨ ਵਾਲੀ ਮਹਿਲਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਇਹੋ ਸਾਡੀ ਸਰਕਾਰ ਦਾ ਮੁੰਖ ਮੰਤਵ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਉਪਰੋਕਤ ਰਿਪੋਰਟ ਦੇ ਕਮਿਸ਼ਨਰ ਦਾ ਮੰਨਣਾ ਹੈ ਕਿ ਕੰਮ ਆਦਿ ਵਾਲੀਆਂ ਥਾਵਾਂ 'ਤੇ ਸਿਰਫ ਔਰਤਾਂ ਹੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋ ਰਹੀਆਂ ਸਗੋਂ 26% ਪੁਰਸ਼ ਵੀ ਹਨ ਜੋ ਕਿ ਮੰਨਦੇ ਹਨ ਕਿ ਕੰਮ ਆਦਿ ਬਦਲੇ ਉਨ੍ਹਾਂ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਜਾਂ ਕੀਤਾ ਗਿਆ ਹੈ। ਉਪਰੋਕਤ ਸਰਵੇਖਣ ਅਨੁਸਾਰ 39% ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਹਾਲ ਦੇ ਸਮੇਂ ਵਿਚ ਸਰੀਰਕ ਸ਼ੋਸ਼ਣ ਵਰਗੇ ਘਿਨੌਣੇ ਅਤਿਆਚਾਰ ਸਹਿਣ ਕੀਤੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਪਿੰਨੀ ਪੁਆਇੰਟ ਦੀ ਸਾਫ-ਸਫਾਈ ਲਈ 3 ਮਿਲੀਅਨ ਡਾਲਰ ਦਾ ਬਜਟ ਤਿਆਰ
NEXT STORY