ਬੀਜਿੰਗ— ਚੀਨ ਨੇ ਵਿਵਾਦਮਈ ਦੱਖਣੀ ਚੀਨ ਸਾਗਰ ਵਿਚ ਆਪਣੇ ਬਣਾਉਟੀ ਟਾਪੂ ਨੇੜਿਓਂ ਅਮਰੀਕੀ ਜੰਗੀ ਜਹਾਜ਼ ਦੇ ਲੰਘਣ 'ਤੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਜਤਾਈ ਹੈ ਅਤੇ ਅਮਰੀਕਾ ਦੇ ਇਸ ਕਦਮ ਮਗਰੋਂ ਚੀਨ ਦੀ ਜਲ ਸੈਨਾ ਨੇ ਅਮਰੀਕੀ ਜੰਗੀ ਜਹਾਜ਼ ਨੂੰ ਵਾਪਸ ਪਰਤਣ ਦੀ ਚਿਤਾਵਨੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਗ ਸ਼ੁਆਂਗ ਨੇ ਕਿਹਾ ਕਿ ਯੂ. ਐੱਸ. ਐੱਸ. ਜਾਨ ਐੱਸ. ਮੈਕੇਨ ਜੰਗੀ ਜਹਾਜ਼ ਨੇ ਚੀਨ ਅਤੇ ਅੰਤਰ ਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ''ਗੰਭੀਰ'' ਰੂਪ ਵਿਚ ਨੁਕਸਾਨ ਪਹੁੰਚਾਇਆ ਹੈ। ਜੇਂਗ ਨੇ ਕਿਹਾ,'' ਚੀਨ, ਅਮਰੀਕਾ ਦੇ ਇਸ ਕਦਮ ਨਾਲ ਨਾਖੁਸ਼ ਹੈ।'' ਉਨ੍ਹਾਂ ਨੇ ਕਿਹਾ ਕਿ ਚੀਨ, ਅਮਰੀਕਾ ਅੱਗੇ ਅਧਿਕਾਰਿਕ ਵਿਰੋਧ ਦਰਜ ਕਰਾਏਗਾ।
ਉੱਥੇ ਅਮਰੀਕਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਯੂ. ਐੱਸ. ਐੱਸ. ਜਾਨ ਐੱਸ. ਮੈਕੇਨ ''ਸ਼ਿਪਿੰਗ ਦੀ ਸੁਤੰਤਰਤਾ'' ਤਹਿਤ ਮਿਸਚੀਫ ਰੀਫ ਤੋਂ 6 ਸਮੁੰਦਰੀ ਮੀਲ ਦੇ ਅੰਦਰੋਂ ਦੀ ਕਲ ਲੰਘਿਆ ਸੀ। ਚੀਨ ਨੇ ਇਸ ਬਣਾਉਟੀ ਟਾਪੂ ਦਾ ਨਿਰਮਾਣ ਕੀਤਾ ਹੈ। ਮਿਸਚੀਫ ਰੀਫ ਦੱਖਣੀ ਚੀਨ ਸਾਗਰ ਵਿਚ ਵਿਵਾਦਮਈ ਸਪ੍ਰੈਟਲੀ ਟਾਪੂਆਂ ਦਾ ਹਿੱਸਾ ਹੈ, ਜਿਸ 'ਤੇ ਚੀਨ ਅਤੇ ਗੁਆਂਢੀ ਦੇਸ਼ ਆਪਣਾ-ਆਪਣਾ ਦਾਅਵਾ ਜਤਾਉਂਦੇ ਹਨ। ਇਕ ਅਮਰੀਕੀ ਅਧਿਕਾਰੀ ਮੁਤਾਬਕ ਚੀਨੀ ਜੰਗੀ ਜਹਾਜ਼ ਨੇ ਯੂ. ਐੱਸ. ਐੱਸ. ਮੈਕੇਨ ਨੂੰ ਘੱਟ ਤੋਂ ਘੱਟ 10 ਵਾਰੀ ਰੇਡਿਓ ਚਿਤਾਵਨੀ ਭੇਜੀ। ਅਧਿਕਾਰੀ ਨੇ ਕਿਹਾ,''ਉਨ੍ਹਾਂ ਨੇ ਕਿਹਾ 'ਕ੍ਰਿਪਾ ਕਰ ਕੇ ਮੁੜ ਜਾਓ, ਤੁਸੀਂ ਸਾਡੇ ਜਲ ਖੇਤਰ ਵਿਚ ਹੋ'। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਇਹ ਅਮਰੀਕੀ ਜਹਾਜ਼ ਹੈ, ਜੋ ਅੰਤਰ ਰਾਸ਼ਟਰੀ ਸਮੁੰਦਰ ਵਿਚ ਨਿਯਮਿਤ ਮੁਹਿੰਮ 'ਤੇ ਹੈ।''
ਅਧਿਕਾਰੀ ਨੇ ਕਿਹਾ ਕਿ ਕਰੀਬ 6 ਘੰਟੇ ਤੱਕ ਚੱਲੀ ਇਸ ਮੁਹਿੰਮ ਵਿਚ ਕੀਤੀ ਸਾਰੀ ਗੱਲਬਾਤ ''ਸੁਰੱਖਿਅਤ ਅਤੇ ਪੇਸ਼ੇਵਰ'' ਤਰੀਕੇ ਨਾਲ ਕੀਤੀ ਗਈ ਪਰ ਜੋਂਗ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ''ਜਾਨ ਨੂੰ ਗੰਭੀਰ ਖਤਰਾ'' ਰਹਿੰਦਾ ਹੈ। ਜਨਵਰੀ ਵਿਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਹੁਣ ਤੱਕ ਸ਼ਿਪਿੰਗ ਦੀ ਸੁਤੰਤਰਤਾ ਮੁਹਿੰਮ ਦੀ ਇਹ ਤੀਜੀ ਘਟਨਾ ਹੈ।
ਇਸ ਦੇਸ਼ 'ਚ 50 ਡਿਗਰੀ ਤੱਕ ਪੁੱਜਾ ਤਾਪਮਾਨ, ਦਫਤਰਾਂ 'ਚ ਛੁੱਟੀ ਦੇ ਆਦੇਸ਼
NEXT STORY