ਮੈਕਸੀਕੋ ਸਿਟੀ— ਮੈਕਸੀਕੋ 'ਚ ਮੰਗਲਵਾਰ ਰਾਤ ਨੂੰ ਆਏ ਭੂਚਾਲ ਨੇ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਜ਼ਖਮ ਦਿੱਤੇ ਹਨ ਜੋ ਕਦੇ ਭਰੇ ਨਹੀਂ ਜਾ ਸਕਦੇ। ਭੂਚਾਲ ਦੇ ਝਟਕਿਆਂ ਦੌਰਾਨ ਜਿੱਥੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਦੌੜ ਰਹੇ ਸਨ ਉੱਥੇ ਹੀ ਇੱਥੋਂ ਦੇ ਇਕ ਹਸਪਤਾਲ 'ਚ ਡਾਕਟਰ ਅਤੇ ਨਰਸਾਂ 9 ਸਾਲਾ ਇਕ ਬੱਚੀ ਦੇ ਦਿਲ ਦਾ ਆਪਰੇਸ਼ਨ ਕਰ ਰਹੇ ਸਨ। ਬੱਚੀ ਦੀ ਓਪਨ ਹਾਰਟ ਸਰਜਰੀ ਲਗਭਗ 5 ਘੰਟਿਆਂ ਤੋਂ ਚੱਲ ਰਹੀ ਸੀ।
ਆਪਰੇਸ਼ਨ ਨੂੰ ਚੱਲਦਾ ਰੱਖਣ ਤੋਂ ਇਲਾਵਾ ਡਾਕਟਰਾਂ ਕੋਲ ਕੋਈ ਹੋਰ ਰਾਹ ਨਹੀਂ ਸੀ ਕਿਉਂਕਿ ਜੇਕਰ ਉਹ ਆਪਰੇਸ਼ਨ ਵਿਚ ਹੀ ਛੱਡ ਕੇ ਭੱਜ ਜਾਂਦੇ ਤਾਂ ਬੱਚੀ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਸੀ। ਭੂਚਾਲ ਦੌਰਾਨ ਡਾਕਟਰ, ਨਰਸ, ਐਨੇਸਥੇਸਿਆ ਦੇ ਮਾਹਿਰ ਅਤੇ ਤਕਨੀਕੀ ਮਾਹਿਰ ਸਭ ਨੇ ਮਿਲ ਕੇ ਬੱਚੀ ਦਾ ਸਫਲ ਆਪਰੇਸ਼ਨ ਕੀਤਾ। ਉਨ੍ਹਾਂ ਦੇ ਹੌਂਸਲੇ ਨੂੰ ਸਭ ਨੇ ਸਲਾਮ ਕੀਤਾ। ਇਸ ਬੱਚੀ ਦੇ ਆਪਰੇਸ਼ਨ ਦੌਰਾਨ ਸਾਰਾ ਹਸਪਤਾਲ ਖਾਲੀ ਹੋ ਗਿਆ ਸੀ। ਬੱਚੀ ਦੀ ਮਾਂ ਜੈਸਿਕਾ ਹਰਨੈਡੇਂਜ਼ ਨੇ ਸਫਲ ਆਪਰੇਸ਼ਨ ਲਈ ਪੂਰੀ ਮੈਡੀਕਲ ਟੀਮ ਨੂੰ ਵਧਾਈ ਦਿੱਤੀ। ਹਾਲਾਂਕਿ ਰਾਜਧਾਨੀ 'ਚ ਬਹੁਤ ਨੁਕਸਾਨ ਹੋਇਆ ਹੈ ਪਰ ਇਸ ਦੌਰਾਨ ਡਾਕਟਰਾਂ ਵਲੋਂ ਚੁੱਕਿਆ ਗਿਆ ਕਦਮ ਵੀ ਸਰਾਹੁਣ ਯੋਗ ਹੈ।
ਆਪਣੀ ਓਨਰ ਨੂੰ 'ਮਮਾ' ਕਹਿ ਕੇ ਬੁਲਾਉਂਦੀ ਹੈ ਇਹ ਬਿੱਲੀ
NEXT STORY