ਜਕਾਰਤਾ - ਇੰਡੋਨੇਸ਼ੀਆ 'ਚ ਰਾਸ਼ਟਰਪਤੀ ਅਤੇ ਸੰਸਦੀ ਨੁਮਾਇੰਦਿਆਂ ਦੀ ਚੋਣ ਲਈ 17 ਮਈ ਨੂੰ ਵੋਟਿੰਗ ਹੋਈ। ਇਸ ਮੌਕੇ ਵੋਟਰਾਂ ਦਾ ਉਤਸ਼ਾਹ ਦੇਖਣਯੋਗ ਰਿਹਾ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੜਕਾਂ 'ਚ ਗੋਢਿਆਂ ਤੱਕ ਭਰੇ ਪਾਣੀ ਹੋਣ 'ਤੇ ਵੀ ਲੋਕ ਵੋਟਿੰਗ ਕਰਨ ਪਹੁੰਚੇ। ਇੰਡੋਨੇਸ਼ੀਆ ਦੇ ਕੁਝ ਇਲਾਕੇ ਪਿਛਲੇ ਦਿਨੀਂ ਆਏ ਹੜ੍ਹ ਤੋਂ ਬੁਰੀ ਪ੍ਰਭਾਵਿਤ ਰਹੇ। ਇਸ ਦੌਰਾਨ ਮਤਦਾਤਾ ਵੋਟ ਪਾਉਣ ਲਈ ਛੋਟੀਆਂ-ਛੋਟੀਆਂ ਕਿਸ਼ਤਾਂ 'ਚ ਬੈਠ ਕੇ ਪੋਲਿੰਗ ਬੂਥਾਂ ਤੱਕ ਪਹੁੰਚੇ।

ਪੋਲਿੰਗ ਬੂਥਾਂ 'ਤੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਸੁਪਰਹੀਰੋ ਦੇ ਡ੍ਰੈਸਅੱਪ 'ਚ ਵੀ ਲੋਕ ਪਹੁੰਚੇ। ਸਪਾਈਡਰਮੈਨ ਦੀ ਡਰੈਸ 'ਚ ਮਤਦਾਤਾ ਨੂੰ ਦੇਖਣਾ ਲੋਕਾਂ ਲਈ ਦਿਲਸਚਪ ਅਨੁਭਵ ਸੀ। ਕੈਪਟਨ ਅਮਰੀਕਾ ਦੀ ਲੁੱਕ 'ਚ ਪਹੁੰਚਿਆ ਇਹ ਵੋਟਰ ਮਤਦਾਨ ਕੇਂਦਰ 'ਤੇ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਗਿਆ। ਅਜਿਹੇ ਕਈ ਹੋਰ ਸੁਪਰਹੀਰੋ ਕਿਰਦਾਰ ਵੱਖ-ਵੱਖ ਮਤਦਾਨ ਕੇਂਦਰਾਂ 'ਤੇ ਦੇਖੇ ਗਏ।

ਮਤਦਾਨ ਕੇਂਦਰ 'ਤੇ ਦੇਸ਼ ਦੇ ਸਥਾਨਕ ਸਭਿਆਚਾਰ ਮੁਤਾਬਕ ਲਾੜੇ ਦੇ ਪਹਿਰਾਵੇ 'ਚ ਵੋਟਰ ਪਹੁੰਚਿਆ। ਇੰਡੋਨੇਸ਼ੀਆ ਦੇ ਲੋਕਾਂ ਲਈ ਲੋਕਤੰਤਰ ਦਾ ਇਹ ਉਤਸਵ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਰਿਹਾ। ਬੋਰਨੀਓ ਦੇ ਜੰਗਲਾਂ ਤੋਂ ਲੈ ਕੇ ਜਕਾਰਤਾ ਦੀਆਂ ਬਸਤੀਆਂ ਤੱਕ ਕਰੀਬ 17,000 ਟਾਪੂਆਂ 'ਚ 8,00,000 ਮਤਦਾਨ ਕੇਂਦਰਾਂ 'ਤੇ ਵੋਟਿੰਗ ਹੋਈ। ਵੋਟਿੰਗ ਕੇਂਦਰਾਂ 'ਤੇ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕਰਨ ਵੱਡੀ ਗਿਣਤੀ 'ਚ ਯੁਵਾ ਮਤਦਾਤਾ ਪਹੁੰਚੇ।

ਮਤਦਾਨ ਲਈ ਵੱਖ-ਵੱਖ ਅੰਦਾਜ਼ 'ਚ ਪਹੁੰਚੇ ਕੁਝ ਲੋਕਾਂ ਨੇ ਆਮ ਲੋਕਾਂ ਦਾ ਹੀ ਨਹੀਂ ਕੈਮਰੇ ਦਾ ਵੀ ਧਿਆਨ ਖਿੱਚਿਆ। ਲੋਕਤੰਤਰ 'ਚ ਹਿੱਸੇਦਾਰੀ ਯਕੀਨਨ ਕਰਨ ਲਈ ਪਹੁੰਚਿਆ ਇਕ ਵੋਟਰ ਸ਼ਾਇਦ ਕਿਸੇ ਆਸੁਰੀ ਸ਼ਕਤੀ ਦਾ ਪ੍ਰਤੀਕ ਬਣ ਪਹੁੰਚਿਆ।
-ll.jpg)
ਦੱਸ ਦਈਏ ਕਿ 5 ਸੁਤੰਤਰ ਸਰਵੇਖਣਾਂ 'ਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੇ ਵਿਡੋਡੋ ਨੂੰ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਦੱਸਿਆ ਗਿਆ ਹੈ। ਵਿਡੋਡੋ ਪਹਿਲਾਂ ਰਾਸ਼ਟਰੀ ਪ੍ਰਧਾਨ ਹਨ ਜੋ ਜਕਾਰਤਾ ਦੇ ਕੁਲੀਨ ਵਰਗ ਤੋਂ ਨਹੀਂ ਆਉਂਦੇ। ਦੁਨੀਆ ਦੀ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ 'ਚ ਲੋਕਤੰਤਰ ਦੀਆਂ ਜੜ੍ਹਾਂ ਹੁਣ ਲਗਭਗ 2 ਦਹਾਕੇ ਪੁਰਾਣੀਆਂ ਹੋ ਗਈਆਂ ਹਨ।

ਉੱਤਰ ਕੋਰੀਆ ਨੇ ਮੁੜ ਕੀਤਾ ਨਵੀਂ ਤਰ੍ਹਾਂ ਦੇ ਹਥਿਆਰ ਦਾ ਪ੍ਰੀਖਣ
NEXT STORY