ਬੀਜਿੰਗ-ਚੀਨ ਦੇ ਪੂਰਬੀ ਬੰਦਰਗਾਹ ਸ਼ਹਿਰ ਝੋਓਸ਼ਾਨ ਦੇ ਨਿਵਾਸੀ ਉਸ ਸਮੇਂ ਹੈਰਾਨ ਰਹਿ ਗਏ ਜਦ ਹਫ਼ਤੇ ਦੇ ਅੰਤ 'ਚ ਆਸਮਾਨ ਕੁਝ ਦੇਰ ਲਈ ਲਾਲ ਹੋ ਗਿਆ। ਆਸਮਾਨ ਨੂੰ ਲਾਲ ਦੇਖ ਕੇ ਕੁਝ ਲੋਕ ਡਰ ਗਏ ਕਿ ਨੇੜੇ-ਤੇੜੇ ਅੱਗ ਬੇਕਾਬੂ ਹੋ ਕੇ ਭੜਕ ਰਹੀ ਹੈ ਜਦਕਿ ਕੁਝ ਨੇ ਇਹ ਮੰਨਿਆ ਕਿ ਇਹ ਸਰਵਨਾਸ਼ ਦੀ ਸ਼ੁਰੂਆਤ ਹੈ। ਟਵਿਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਥਾਨਕ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਅਤੇ ਤਸਵੀਰਾਂ 'ਚ ਲੋਕ ਆਪਣੇ ਘਰਾਂ 'ਚੋਂ ਨਿਕਲਦੇ ਦਿਖੇ ਜੋ ਕਿ ਇਸ ਤਰ੍ਹਾਂ ਦਾ ਨਜ਼ਾਰਾ ਪਹਿਲੀ ਵਾਰ ਦੇਖ ਰਹੇ ਸਨ।
ਇਹ ਵੀ ਪੜ੍ਹੋ :- DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ
ਇਕ ਯੂਜ਼ਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਤੋਂ ਭਿਆਨਕ ਕੁਝ ਵੀ ਨਹੀਂ ਦੇਖਿਆ ਜਦਕਿ ਦੂਜੇ ਨੇ ਲਿਖਿਆ ਕਿ ਇਹ ਇਕ 'ਖੂਨੀ-ਲਾਲ ਰੰਗ ਹੈ, ਜੋ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਇਕ ਤੀਸਰੇ ਵਿਅਕਤੀ ਨੇ ਟਵਿਟਰ 'ਤੇ ਲਿਖਿਆ ਮੈਨੂੰ ਯਕੀਨ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸਧਾਰਨ ਹੈ। ਇੰਡੀਪੈਂਡੈਂਟ ਮੁਤਾਬਕ, ਝੋਓਸ਼ਾਨ 'ਚ ਮੌਸਮ ਮਾਹਿਰਾਂ ਨੇ ਇਹ ਪਤਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਡਰਾਉਣੇ ਦਿਖਣ ਵਾਲੇ ਲਾਲ ਆਸਮਾਨ ਦਾ ਕਾਰਨ ਕੀ ਹੈ।ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇਹ ਲਾਲ ਰੰਗ ਖੇਤਰ 'ਚ ਘੱਟ ਉਚਾਈ ਦੇ ਬੱਦਲਾਂ 'ਚ ਸਥਾਨਕ ਕਿਸ਼ਤੀਆਂ ਤੋਂ ਪ੍ਰਤੀਕਿਰਿਆ ਹੋਈ ਰੌਸ਼ਨੀ ਤੋਂ ਆਇਆ ਹੈ। ਇਹ ਰੌਸ਼ਨੀ ਦੇ ਅਪਵਰਤਨ ਦੇ ਕਾਰਨ ਪੈਦਾ ਹੋਈ ਇਕ ਘਟਨਾ ਹੈ।
ਇਹ ਵੀ ਪੜ੍ਹੋ :- ਨਕਲੀ ਪਿਸਤੌਲ ਦੀ ਨੋਕ 'ਤੇ ਖੋਹਣ ਆਇਆ ਸੀ ਕਾਰ, ਮਾਲਕ ਦੀ ਸੂਝ-ਬੂਝ ਨਾਲ ਟਲਿਆ ਹਾਦਸਾ
1770 'ਚ ਹੋਈ ਵੀ ਅਜਿਹਾ ਘਟਨਾ
ਸੋਸ਼ਲ ਮੀਡੀਆ 'ਤੇ ਇਸ ਲਾਲ ਆਸਮਾਨ ਦੇ ਕਾਰਨ ਕਾਫ਼ੀ ਹੰਗਾਮਾ ਹੋਇਆ ਕਿਉਂਕਿ ਕਈ ਯੂਜ਼ਰਸ ਨੇ ਇਸ ਨੂੰ 'ਖੂਬਸੂਰਤ' ਕਿਹਾ ਜਦਕਿ ਕਈਆਂ ਨੇ ਇਸ ਨੂੰ 'ਐਪੋਕੈਲਿਪਟਿਕ' ਕਿਹਾ। ਸਾਲ 2017 'ਚ ਇਕ ਜਾਪਾਨੀ ਅਧਿਐਨ ਦਾ ਵੀ ਜ਼ਿਕਰ ਕੀਤਾ ਗਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ 1770 'ਚ ਇਕ ਵਿਸ਼ਾਲ ਸੂਰਜੀ ਗਤੀਵਿਧੀ ਕਾਰਨ ਕਈ ਦੇਸ਼ਾਂ ਨੇ ਲਾਲ ਆਸਮਾਨ ਦਾ ਅਨੁਭਵ ਕੀਤਾ ਸੀ।
ਇਹ ਵੀ ਪੜ੍ਹੋ :- ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ PM ਮੋਦੀ ਨੇ ਕੀਤੀ ਮੁਲਾਕਾਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ ਸੰਕਟ : ਰੱਖਿਆ ਮੰਤਰਾਲਾ ਨੇ ਦੰਗਾਕਾਰੀਆਂ ਨੂੰ ਗੋਲੀ ਮਾਰਨ ਦਾ ਦਿੱਤਾ ਹੁਕਮ
NEXT STORY