ਵਾਸ਼ਿੰਗਟਨ-ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦਾ ਬਾਰਡਰ ਦੁਨੀਆ ਦੇ ਸਭ ਤੋਂ ਲੰਬੇ ਬਾਰਡਰ 'ਚ ਸ਼ਾਮਲ ਹੈ। ਇਸ ਬਾਰਡਰ 'ਤੇ ਦੁਨੀਆ ਦੀ ਹਮੇਸ਼ਾ ਨਜ਼ਰ ਬਣੀ ਰਹਿੰਦੀ ਹੈ। ਬਾਰਡਰ ਅਕਸਰ ਵਿਵਾਦਾਂ 'ਚ ਵੀ ਰਿਹਾ ਹੈ। ਡਿਪਲੋਮੈਸੀ ਦੇ ਚੱਲਦੇ ਬਾਰਡਰ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। ਪਰ ਹੁਣ ਇਹ ਬਾਰਡਰ ਵੱਖ ਕਾਰਣਾਂ ਕਾਰਣ ਚਰਚਾ 'ਚ ਹੈ। ਇਸ ਬਾਰਡਰ 'ਤੇ ਪਹਿਲੇ ਵੀ ਆਰਟੀਸਟਾਂ ਦੀ ਨਜ਼ਰ ਪੈਂਦੀ ਸੀ ਅਤੇ ਹੁਣ ਫਿਰ ਤੋਂ ਬਾਰਡਰ 'ਤੇ ਆਰਟੀਸਟਸ ਨੇ ਕੁਝ ਅਜਿਹਾ ਕੀਤਾ ਹੈ ਇਹ ਬਾਰਡਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ -ਯੁਗਾਂਡਾ : ਸੜਕ ਹਾਦਸੇ 'ਚ ਹੋਈ 32 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਅਮਰੀਕਾ ਦੇ ਸਨਲੈਂਡ ਪਾਰਕ ਨਿਊ ਮੈਕਸੀਕੋ ਨੂੰ ਮੈਕਸੀਕੋ ਦੇ ਸਿਯੂਡੇਡ ਜਿਊਰੈਮ ਤੋਂ ਵੱਖ ਕਰਨ ਵਾਲੇ ਬਾਰਡਰ 'ਤੇ ਗੁਲਾਬੀ ਸੀ-ਸਾ ਲਾਇਆ ਗਿਆ ਹੈ ਜਿਸ 'ਤੇ ਬੱਚੇ ਝੂਟੇ ਲੈ ਕੇ ਆਨੰਦ ਲੈ ਰਹੇ ਹਨ। ਇਸ ਗੁਲਾਬੀ ਸੀ-ਸਾ ਨੂੰ ਲੰਡਨ ਡਿਜ਼ਾਈਨ ਮਿਊਜ਼ੀਅਮ ਨੇ ਡਿਜ਼ਾਈਨ ਆਫ ਦਿ ਈਅਰ ਐਲਾਨ ਦਿੱਤਾ ਹੈ। ਰੋਨਾਲਡ ਰੇਲ ਅਤੇ ਵਰਜੀਨੀਆ ਸੈਨ ਫ੍ਰੇਟੇਲੋ ਨੇ ਇਸ ਗੁਲਾਬੀ ਸੀ-ਸਾ ਨੂੰ ਬਾਰਡਰ 'ਤੇ ਲਾਇਆ ਹੈ। ਇਸ ਡਿਜ਼ਾਈਨ ਨੂੰ 2020 ਦਾ ਡਿਜ਼ਾਈਨ ਆਫ ਦਿ ਈਅਰ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ -ਮੈਕਸੀਕੋ 'ਚ 19 ਲੋਕਾਂ ਦੀ ਹੱਤਿਆ ਦੇ ਮਾਮਲੇ 'ਚ ਇਕ ਦਰਜਨ ਪੁਲਸ ਮੁਲਾਜ਼ਮ ਗ੍ਰਿਫਤਾਰ
ਇਸ ਝੂਟੇ ਨੂੰ ਦੇਖ ਕੇ ਨੇੜਲੇ ਦੇ ਬੱਚੇ ਅਕਸਰ ਇਥੇ ਇਕੱਠੇ ਹੋ ਜਾਂਦੇ ਹਨ ਅਤੇ ਬਾਰਡਰ ਦੇ ਦੋਵੇਂ ਪਾਸੇ ਬੈਠ ਕੇ ਸੀ-ਸਾ ਦਾ ਆਨੰਦ ਲੈਂਦੇ ਹਨ। ਬਾਰਡਰ ਦੇ ਦੋਵਾਂ ਪਾਸੇ ਬਰਾਬਰੀ ਨਾਲ ਸੀ-ਸਾ ਲਾਉਣ ਦਾ ਇਕ ਹੋਰ ਕਾਰਣ ਸੀ। ਇਹ ਸੀ-ਸਾ ਲਾਉਣ ਵਾਲੇ ਟਰੰਪ ਦੀ ਵੰਡ ਦੀ ਪਾਲਿਸੀ ਵਿਰੁੱਧ ਆਪਣਾ ਵਿਰਦੋਹ ਦਰਜ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ -ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖੁਰਾਕ ਇਨਫੈਕਸ਼ਨ ਰੋਕਣ 'ਚ ਪ੍ਰਭਾਵੀ : ਅਧਿਐਨ
ਰੋਨਾਲਡ ਅਤੇ ਵਰਜੀਨੀਆ, ਦੋਵੇਂ ਹੀ ਪ੍ਰੋਫੈਸਰ ਹਨ। ਦੋਵਾਂ ਨੇ ਸਾਲ 2009 ਤੋਂ ਹੀ ਕਈ ਡਿਜ਼ਾਈਨ 'ਤੇ ਕੰਮ ਕੀਤਾ ਅਤੇ 10 ਸਾਲ ਬਾਅਦ ਉਨ੍ਹਾਂ ਨੇ ਡਿਜ਼ਾਈਨ ਤੈਅ ਕੀਤਾ ਅਤੇ ਉਸ ਨੂੰ 2009 'ਚ ਲਾਇਆ ਗਿਆ। ਇਸ ਸੀ-ਸਾ ਨਾਲ ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਦੇਣ ਦਾ ਮਕਸੱਦ ਹੈ। ਇਸ ਨਾਲ ਇਹ ਵੀ ਦਰਸ਼ਾਇਆ ਜਾ ਰਿਹਾ ਹੈ ਕਿ ਇਕ ਪਾਸੇ ਕੀਤੇ ਗਏ ਕਿਸੇ ਕੰਮ ਦਾ ਨਤੀਜਾ ਦੂਜੇ ਪਾਸੇ ਵੀ ਨਜ਼ਰ ਆਵੇਗਾ। ਇਸ ਸੀ-ਸਾ ਨੂੰ ਲਾਉਣ ਨਾਲ ਲੋਕਾਂ 'ਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਅਤੇ ਇਸ ਦੇ ਰਾਹੀਂ ਉਹ ਇਕ-ਦੂਜੇ ਨਾਲ ਜੁੜ ਸਕਣ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਯੁਗਾਂਡਾ : ਸੜਕ ਹਾਦਸੇ 'ਚ ਹੋਈ 32 ਲੋਕਾਂ ਦੀ ਮੌਤ ਤੇ ਕਈ ਜ਼ਖਮੀ
NEXT STORY