ਇਸਲਾਮਾਬਾਦ (ਏਜੰਸੀਆਂ)– ਸੀਨੇਟ ਚੋਣਾਂ ’ਚ ਇਸਲਾਮਾਬਾਦ ਸੀਟ ’ਤੇ ਹਾਰ ਤੋਂ ਬਾਅਦ ਸ਼ਰਮਸਾਰ ਇਮਰਾਨ ਖਾਨ ਕੀ ਆਪਣੀ ਕੁਰਸੀ ਗੁਆਉਣ ਜਾ ਰਹੇ ਹਨ? ਵੀਰਵਾਰ ਸ਼ਾਮ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਜੋ ਗੱਲਾਂ ਕਹੀਆਂ, ਉਨ੍ਹਾਂ ਤੋਂ ਸਾਫ ਹੈ ਕਿ ਉਨ੍ਹਾਂ ਨੇ ਹਾਰ ਮੰਨ ਲਈ ਹੈ। ਸ਼ਨੀਵਾਰ ਨੂੰ ਬਹੁਮਤ ਪ੍ਰੀਖਣ ’ਚ ਉਤਰਨ ਤੋਂ ਪਹਿਲਾਂ ਇਮਰਾਨ ਖਾਨ ਨੇ ਸਾਫ ਕਿਹਾ ਕਿ ਉਨ੍ਹਾਂ ਦੇ 15-16 ਸੰਸਦ ਮੈਂਬਰ ਵਿਕ ਗਏ ਅਤੇ ਉਹ ਵਿਰੋਧੀ ਧਿਰ ’ਚ ਬੈਠਣ ਲਈ ਤਿਆਰ ਹਨ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੋਰ ਦੱਸਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ
ਇਮਰਾਨ ਖਾਨ ਨੇ ਕਿਹਾ ਕਿ ਇਨ੍ਹਾਂ ਦੀ ਸੋਚ ਸੀ ਕਿ ਮੇਰੇ ਉੱਪਰ ਨੋ ਕਾਨਫੀਡੈਂਸ ਦੀ ਤਲਵਾਰ ਲਟਕਾਉਣਗੇ। ਮੈਂ ਆਪਣੀ ਪਾਰਟੀ ਦੇ ਲੋਕਾਂ ਨੂੰ ਵੀ ਕਹਿੰਦਾ ਹਾਂ ਕਿ ਜੇ ਤੁਸੀਂ ਮੇਰੇ ਨਾਲ ਨਹੀਂ ਹੋ ਤਾਂ ਤੁਹਾਡਾ ਹੱਕ ਹੈ ਕਿ ਤੁਸੀਂ ਸੰਸਦ ਵਿਚ ਹੱਥ ਉਠਾ ਕੇ ਕਹਿ ਦਿਓ। ਕੋਈ ਗੱਲ ਨਹੀਂ ਮੈਂ ਵਿਰੋਧੀ ਧਿਰ ’ਚ ਚਲਾ ਜਾਵਾਂਗਾ।
ਪੀ. ਡੀ. ਐੱਮ. ਦੇ ਨੇਤਾਵਾਂ ਅਤੇ ਉਨ੍ਹਾਂ ਦੇ ਕੁਰੱਪਸ਼ਨ ਵਿਰੁੱਧ ਜੰਗ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਦੇਵਾਂ, ਇਹ ਜੋ ਪੀ. ਡੀ. ਐੱਮ. ਦੇ ਸਾਰੇ ਵੱਡੇ-ਵੱਡੇ ਨੇਤਾ ਹਨ...ਤੁਹਾਨੂੰ ਮੇਰਾ ਪੈਗਾਮ ਹੈ ਕਿ ਮੈਂ ਸੱਤਾ ’ਚ ਰਹਾਂ ਜਾ ਨਾਂ , ਮੇਰੀ ਜ਼ਿੰਦਗੀ ’ਚ ਕੋਈ ਫਰਕ ਨਹੀਂ ਪਵੇਗਾ। ਮੈਂ ਚਾਹੇ ਵਿਰੋਧੀ ਧਿਰ ’ਚ ਰਹਾਂ ਜਾਂ ਸੱਤਾ ’ਚ, ਮੈਂ ਕਿਸੇ ਨੂੰ ਨਹੀਂਂ ਛੱਡਾਂਗਾ।
ਇਹ ਵੀ ਪੜ੍ਹੋ: ਮੰਗਲ ਮਿਸ਼ਨ ਨੂੰ ਵੱਡਾ ਝਟਕਾ, ਮੰਜਿਲ ਨੇੜੇ ਪਹੁੰਚ ਕੇ ਅੱਗ ਦੇ ਭੰਬੂਕੇ ’ਚ ਬਦਲਿਆ ਐਲਨ ਮਸਕ ਦਾ ਰਾਕੇਟ
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਨੂੰ ਮਹੱਤਵਪੂਰਨ ਸੀਨੇਟ ਚੋਣਾਂ ’ਚ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਯੁਸੁਫ ਰਜ਼ਾ ਗਿਲਾਨੀ ਨੇ ਹਰਾ ਦਿੱਤਾ। ਇਸ ਨਤੀਜੇ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ 182 ਮੈਂਬਰਾਂ ਦਾ ਸਰਮਥਨ ਹਾਸਲ ਹੈ ਜਦਕਿ ਸੀਨੇਟਰ ਨੂੰ ਚੁਣਨ ਲਈ 172 ਵੋਟਾਂ ਦੀ ਲੋੜ ਸੀ। ਪਾਕਿਸਤਾਨ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਯੁਸੁਫ ਰਜ਼ਾ ਗਿਲਾਨੀ ਨੂੰ 169 ਵੋਟਾਂ ਪਈਆਂ ਜਦਕਿ ਸ਼ੇਖ ਨੂੰ 164 ਵੋਟਾਂ ਮਿਲੀਆਂ। 7 ਵੋਟਾਂ ਖਾਰਿਜ ਹੋਈਆਂ। ਕੁੱਲ 340 ਵੋਟਾਂ ਪਾਈਆਂ ਗਈਆਂ।
ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੰਗਲ ਮਿਸ਼ਨ ਨੂੰ ਵੱਡਾ ਝਟਕਾ, ਮੰਜਿਲ ਨੇੜੇ ਪਹੁੰਚ ਕੇ ਅੱਗ ਦੇ ਭੰਬੂਕੇ ’ਚ ਬਦਲਿਆ ਐਲਨ ਮਸਕ ਦਾ ਰਾਕੇਟ
NEXT STORY