ਬੀਜਿੰਗ (ਵਾਰਤਾ)- ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਕਮਿਸ਼ਨ ਦੇ ਡਾਇਰੈਕਟਰ ਵਾਂਗ ਯੀ ਨੇ ਸੋਮਵਾਰ ਨੂੰ ਬੀਜਿੰਗ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿਕਨ ਨਾਲ ਮੁਲਾਕਾਤ ਕੀਤੀ। ਵਾਂਗ ਨੇ ਕਿਹਾ ਕਿ ਬਲਿੰਕਨ ਦਾ ਬੀਜਿੰਗ ਦੌਰਾ ਚੀਨ-ਅਮਰੀਕਾ ਸਬੰਧਾਂ ਵਿੱਚ ਇੱਕ ਅਹਿਮ ਮੋੜ ’ਤੇ ਹੋ ਰਿਹਾ ਹੈ। ਸਬੰਧਾਂ, ਗੱਲਬਾਤ ਅਤੇ ਟਕਰਾਅ ਦੇ ਨਾਲ-ਨਾਲ ਸਹਿਯੋਗ ਅਤੇ ਸੰਘਰਸ਼ ਵਿਚਕਾਰ ਚੋਣ ਕਰਨ ਦੀ ਲੋੜ ਹੈ।
ਵਾਂਗ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਅੱਗੇ ਵਧਦਾ ਹੈ ਅਤੇ ਚੀਨ-ਅਮਰੀਕਾ ਸਬੰਧ ਵੀ ਅਖ਼ੀਰ ਵਿਚ ਅੱਗੇ ਵਧਣਗੇ, ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਦੁਵੱਲੇ ਸਬੰਧਾਂ ਦੇ ਹੇਠਾਂ ਡਿੱਗਦੇ ਪੱਧਰ ਨੂੰ ਉੱਪਰ ਚੁੱਕਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਦੋਵਾਂ ਧਿਰਾਂ ਨੂੰ ਨਵੇਂ ਯੁੱਗ ਵਿੱਚ ਇਕੱਠੇ ਚੱਲਣ ਲਈ ਸਾਂਝੇ ਤੌਰ 'ਤੇ ਸਹੀ ਰਾਹ ਲੱਭਣ ਲਈ ਕਿਹਾ।
ਆਰਥਿਕ ਤੰਗੀ ਨਾਲ ਜੂਝ ਰਿਹਾ ਤਾਲਿਬਾਨ ਹੁਣ ਬੁੱਧ ਦੀ ਸ਼ਰਨ 'ਚ, ਇੰਝ ਕਰ ਰਿਹੈ ਕਮਾਈ
NEXT STORY