ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਵਿਰਸੇ ਨੂੰ ਜੀਵਤ ਰੱਖਣ ਅਤੇ ਬੱਚਿਆਂ ਨੂੰ ਉਸ ਨਾਲ ਜੋੜਨ ਲਈ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਯੋਗਦਾਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀ ਰੇਡੀਓ ਸਪਾਈਸ਼ ਅਤੇ ਉਸ ਦੇ ਪੀ.ਆਰ.ਓ.ਸ. ਰਾਜ ਸਿੱਧੂ ਮੋਗਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਨਮਾਨਿਤ ਸ਼ਖਸੀਅਤਾਂ 'ਚ ਨਾਰੰਗ ਸਿੰਘ ਕਲਸੀ, ਸਵਰਨ ਸਿੰਘ ਕੰਗ, ਅਜੀਤ ਸਿੰਘ ਮਾਹਲ, ਸੰਤੋਖ ਸਿੰਘ ਸ਼ੇਰਗਿੱਲ, ਦਲੇਰ ਸਿੰਘ ਚੌਹਾਨ ਆਦਿਕ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਪ੍ਰਮੁੱਖ ਸਹਿਯੋਗੀਆਂ ਅਤੇ ਬੁਲਾਰਿਆਂ ਵਿੱਚ ਹਰਦੇਵ ਸਿੰਘ ਸਿੱਧੂ, ਸਰਪੰਚ ਅਵਤਾਰ ਸਿੰਘ ਚੌਹਾਨ, ਮਾਸਟਰ ਸੁਲੱਖਣ ਸਿੰਘ ਗਿੱਲ, ਸਾਧੂ ਸਿੰਘ ਸੰਘਾ, ਬਿੱਲੂ ਢੀਂਡਸਾ, ਕਾਲਾ ਗਿੱਲ, ਚੀਮਾ ਜੀ, ਗਰੇਵਾਲ ਤਲਵੰਡੀ, ਜਗਦੀਸ਼ ਗਰੇਵਾਲ, ਜਸਵੀਰ ਲਵਲੀ, ਨਿਰਮਲ ਸਿੰਘ ਗਿੱਲ ਆਦਿਕ ਬਹੁਤ ਸਾਰੇ ਸਾਰੇ ਮੈਂਬਰ ਸ਼ਾਮਲ ਸਨ। ਅੰਤ ਰਾਜ ਸਿੱਧੂ ਮੋਗਾ ਨੇ ਸਮੂੰਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਸਾਦੇ ਅਤੇ ਪ੍ਰਭਾਵਸਾਲੀ ਸਮਾਗਮ ਸਮੇਂ ਸਮੂੰਹ ਹਾਜ਼ਰੀਨ ਲਈ ਚਾਹ ਅਤੇ ਹੋਰ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅੰਤ ਆਪਣੇ ਵਡੇਰਿਆਂ ਨੂੰ ਮਾਣ-ਸਨਮਾਨ ਦਿੰਦਿਆਂ ਇਹ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੂਰਬੀ ਚੀਨ ਸਾਗਰ ’ਚ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦਾ ਸਾਂਝਾ ਅਭਿਆਸ ਸ਼ੁਰੂ
NEXT STORY