ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਯੂ.ਏ.ਈ. ਵਿਚ ਐਤਵਾਰ ਨੂੰ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਪਸ ਬੁਲਾ ਲਿਆ ਹੈ। ਅਸਲ ਵਿਚ ਪਾਕਿਸਤਾਨ ਵਿਚ ਇਨੀਂ ਦਿਨੀਂ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਸਮਰਥਕਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਆਪਣੇ ਪ੍ਰਮੁੱਖ ਹਾਫਿਜ਼ ਸਾਦ ਹੁਸੈਨ ਰਿਜਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਟੀ.ਐੱਲ.ਪੀ. ਸਮਰਥਕ ਪ੍ਰਦਰਸ਼ਨ ਕਰਰ ਹੇ ਹਨ। ਇੰਨਾ ਹੀ ਨਹੀਂ ਉਹਨਾਂ ਨੇ ਦੇਸ਼ ਵਿਚ ਇਕ ਵੱਡਾ ਜਲੂਸ ਕੱਢਣ ਦੀ ਅਪੀਲ ਕੀਤੀ ਹੈ।
ਦੇਸ਼ ਵਿਚ ਹਾਲਾਤ ਸਥਿਰ ਨਹੀਂ
ਟੀ.ਐੱਲ.ਪੀ. ਵੱਲੋਂ ਕੀਤੇ ਗਏ ਐਲਾਨ ਦੇ ਬਾਅਦ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਸੰਭਾਲਣ ਲਈ ਰਸ਼ੀਦ ਸ਼ਨੀਵਾਰ ਨੂੰ ਵਾਪਸ ਪਰਤ ਆਏ। ਰਸ਼ੀਦ ਕ੍ਰਿਕਟ ਮੈਚ ਦੇਖਣ ਲਈ ਇਮਰਾਨ ਦੀ ਮਨਜ਼ੂਰੀ ਦੇ ਬਾਅਦ ਹੀ ਯੂ.ਏ.ਈ. ਗਏ ਸਨ। ਟੀ.ਐੱਲ.ਪੀ. ਦਾ ਪ੍ਰਦਰਸ਼ਨ ਸ਼ੁੱਕਰਵਾਰ ਤੋਂ ਜਾਰੀ ਹੈ, ਜਿਸ ਦੇ ਤੇਜ਼ ਹੋਣ ਦਾ ਖਦਸ਼ਾ ਹੈ। ਲਾਹੌਰ ਵਿਚ ਪਹਿਲੇ ਦੌਰ ਦੀ ਵਾਰਤਾ ਦਾ ਕੋਈ ਨਤੀਜਾ ਨਾ ਨਿਕਲਣ ਦੇ ਬਾਅਦ ਸਰਕਾਰ ਨੇ ਫ਼ੈਸਲਾ ਲਿਆ ਕਿ ਸੁਰੱਖਿਆ ਦੀ ਸਖ਼ਤ ਵਿਵਸਥਾ ਕਰ ਦਿੱਤੀ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ- ਖਮਨੇਈ ਨੇ 3,400 ਤੋਂ ਜ਼ਿਆਦਾ ਕੈਦੀਆਂ ਨੂੰ ਕੀਤਾ ਮੁਆਫ਼
ਕੱਟੜਪੰਥੀ ਇਸਲਾਮਿਕ ਸੰਗਠਨ ਟੀ.ਐੱਲ.ਪੀ. ਵੱਲੋਂ ਵੱਡਾ ਪ੍ਰਦਰਸ਼ਨ ਕੀਤੇ ਜਾਣ ਕੀਤੇ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਅੱਜ ਇੱਥੇ ਅਰਧ ਸੈਨਿਕ ਬਲਾਂ ਦੇ ਕਰੀਬ 500 ਜਵਾਨਾਂ ਅਤੇ 1000 ਫਰੰਟੀਅਰ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।ਇੱਥ ਦੱਸ ਦਈਏ ਕਿ ਟੀ.ਐੱਲ.ਪੀ. ਦੇ ਮੁੱਖ ਦਫਤਰ ਤੋਂ ਇਸਲਾਮਾਬਾਦ ਵੱਲ ਤਹਿਰੀਕ-ਏ-ਲਬੈਕ ਪਾਕਿਸਤਾਨ ਦਾ ਸ਼ਾਂਤਮਈ ਨਮੌਸ-ਏ-ਰਿਸਾਲਤ ਮਾਰਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੋਵੇਗਾ।
ਸ਼ੁੱਕਰਵਾਰ ਨੂੰ ਟੀ.ਐੱਲ.ਪੀ. ਨੇ ਕੱਢੀ ਸੀ ਰੈਲੀ
ਬੀਤੇ ਸ਼ੁੱਕਰਵਾਰ ਨੂੰ ਟੀ.ਐੱਲ.ਪੀ. ਨੇ ਫਰਾਂਸ ਖ਼ਿਲਾਫ਼ ਪ੍ਰਦਰਸ਼ਨ ਕਰਨ 'ਤੇ ਪਿਛਲੇ ਸਾਲ ਗ੍ਰਿਫ਼ਤਾਰ ਕੀਤੇ ਗਏ ਆਪਣੇ ਨੇਤਾ ਹਾਫਿਜ਼ ਸਾਦ ਹੁਸੈਨ ਰਿਜਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਾਹੌਰ ਤੋਂ ਇਸਲਾਮਾਬਾਦ ਤੱਕ ਰੈਲੀ ਕੱਢੀ। ਇਸ ਦੌਰਾਨ ਕੱਟੜਪੰਥੀ ਸੰਗਠਨ ਦੇ ਕਾਰਕੁਨਾਂ ਅਤੇ ਪੁਲਸ ਵਿਚਾਲੇ ਹੋਈ ਝੜਪ ਵਿਚ ਤਿੰਨ ਪੁਲਸ ਕਰਮੀਆਂ ਸਮੇਤ ਪੰਜ ਦੀ ਮੌਤ ਹੋ ਗਈ। ਲਾਹੌਰ ਡੀ.ਆਈ.ਜੀ. (ਆਪਰੇਸ਼ਨ) ਦੇ ਬੁਲਾਰੇ ਮਜਹਰ ਹੁਸੈਨ ਨੇ ਦੋ ਪੁਲਸ ਕਰਮੀਆਂ ਦੀ ਪਛਾਣ ਦੱਸੀ ਹੈ ਪਰ ਤੀਜੇ ਦੀ ਪਛਾਣ ਨਹੀਂ ਹੋ ਸਕੀ। ਇੱਥੇ ਦੱਸ ਦਈਏ ਕਿ ਫਰਾਂਸ ਦੀ ਇਕ ਪੱਤਰਿਕਾ ਵਿਚ ਪੈਗੰਬਰ ਮੁਹੰਦ ਦਾ ਕਾਰਟੂਨ ਛੱਪਣ ਦੇ ਬਾਅਦ ਸਾਦ ਨੇ ਪ੍ਰਦਰਸ਼ਨ ਕੀਤਾ ਸੀ। ਸਾਦ ਨੂੰ ਰਿਹਾਅ ਕਰਨ ਦਾ ਦਬਾਉ ਪਾਉਣ ਲਈ ਸੈਂਕੜੇ ਟੀ.ਐੱਲ.ਪੀ. ਕਾਰਕੁਨ ਲਾਹੌਰ ਵਿਚ ਧਰਨੇ 'ਤੇ ਬੈਠੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਯੂਨੀਵਰਸਿਟੀ ਕੈਂਪਸ ਨੇੜੇ ਗੋਲੀਬਾਰੀ, ਇੱਕ ਦੀ ਮੌਤ ਤੇ ਸੱਤ ਲੋਕ ਜ਼ਖ਼ਮੀ
NEXT STORY