ਵਾਸ਼ਿੰਗਟਨ- ਅਮਰੀਕਾ ਦੇ ਕਈ ਉੱਚ ਅਧਿਕਾਰੀ ਕੋਰੋਨਾ ਟੀਕੇ ਨੂੰ ਲੈ ਕੇ ਲੋਕਾਂ ਵਿਚ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਰੋਨਾ ਟੀਕਾ ਲਗਵਾਉਣਗੇ। ਵ੍ਹਾਈਟ ਹਾਊਸ ਦੀ ਬੁਲਾਰਾ ਕਾਇਲੇ ਮੈਕਨੇਨੀ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੁਝ ਉੱਚ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਵਿਚ ਵਿਸ਼ਵਾਸ ਬਣਾਉਣ ਲਈ ਜਨਤਕ ਰੂਪ ਨਾਲ ਟੀਕਾਕਰਣ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਅਧਿਕਾਰੀਆਂ ਦਾ ਨਾਂ ਦੱਸਿਆ ਜਾਵੇਗਾ ਜੋ ਕੋਰੋਨਾ ਵੈਕਸੀਨ ਲਗਵਾਉਣਗੇ। ਦੱਸਿਆ ਜਾ ਰਿਹਾ ਹੈ ਕਿਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵੈਕਸੀਨ ਲੈਣ ਲਈ ਤਿਆਰ ਹਨ। ਟਰੰਪ ਦੀ ਮੈਡੀਕਲ ਟੀਮ ਦੇ ਤੈਅ ਕਰਨ ਦੇ ਬਾਅਦ ਉਹ ਕੋਰੋਨ ਦਾ ਟੀਕਾ ਲਗਵਾਉਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ 3 ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ. ਡਬਲਿਊ ਬੁਸ਼ ਅਤੇ ਬਿਲ ਕਲਿੰਟਨ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ ਕਿ ਉਹ ਕੋਰੋਨਾ ਵੈਕਸੀਨ ਜਨਤਕ ਤੌਰ 'ਤੇ ਲਗਵਾਉਣਗੇ ਤਾਂ ਕਿ ਲੋਕਾਂ ਵਿਚ ਵਿਸ਼ਵਾਸ ਬਣ ਸਕੇ।
ਬ੍ਰਿਟੇਨ 'ਚ ਹੁਣ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ ਕਰ ਸਕਣਗੇ ਖੂਨਦਾਨ
NEXT STORY